ਕਾਰਤਿਕ ਆਰੀਅਨ ਦੇ ਨਾਨੇ ਦਾ ਹੋਇਆ ਦਿਹਾਂਤ, ਸਾਂਝੀ ਕੀਤੀ ਭਾਵੁਕ ਪੋਸਟ

By  Rupinder Kaler July 12th 2021 06:10 PM

ਕਾਰਤਿਕ ਆਰੀਅਨ ਦੇ ਨਾਨਾ ਦਾ ਦਿਹਾਂਤ ਹੋ ਗਿਆ ਹੈ । ਕਾਰਤਿਕ ਆਰੀਅਨ ਨੇ ਨਾਨੇ ਦੀ ਮੌਤ ਤੇ ਭਾਵੁਕ ਪੋਸਟ ਸ਼ੇਅਰ ਕੀਤੀ ਹੈ ਤੇ ਆਪਣੇ ਨਾਨੇ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਹੈ । ਕਾਰਤਿਕ ਆਪਣੇ ਨਾਨੇ ਨੂੰ ਆਪਣਾ ਆਦਰਸ਼ ਮੰਨਦੇ ਹਨ ਜਿਸ ਕਰਕੇ ਉਹ ਆਪਣੇ ਨਾਨੇ ਵਰਗਾ ਬਣਨਾ ਚਾਹੁੰਦਾ ਹੈ ।

Pic Courtesy: Instagram

ਹੋਰ ਪੜ੍ਹੋ :

ਵਿੱਕੀ ਕੌਸ਼ਲ ਨੇ ਆਪਣੀ ਭਤੀਜੀ ਨਾਲ ਤਸਵੀਰ ਕੀਤੀ ਸਾਂਝੀ

Pic Courtesy: Instagram

ਕਰਤਿਕ ਆਰੀਅਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਤੇ ਆਪਣੇ ਨਾਨੇ ਨਾਲ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿਚ ਛੋਟਾ ਕਾਰਤਿਕ ਆਪਣੇ ਨਾਨੇ ਦੀ ਗੋਦ ਵਿਚ ਦਿਖਾਈ ਦੇ ਰਿਹਾ ਹੈ। ਤਸਵੀਰ ਵਿੱਚ, ਕਾਰਤਿਕ ਦੀ ਉਮਰ ਸਿਰਫ ਇੱਕ ਜਾਂ ਦੋ ਸਾਲ ਦੀ ਲੱਗ ਰਹੀ ਹੈ।

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕਾਰਤਿਕ ਨੇ ਲਿਖਿਆ ‘ਕਾਸ਼ ਮੈਂ ਕਿਸੇ ਦਿਨ ਤੁਹਾਡੇ ਵਰਗਾ ਬਣ ਸਕਾਂ । ਤੁਹਾਡੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਾ’ । ਕਾਰਤਿਕ ਦੀ ਇਸ ਪੋਸਟ ‘ਤੇ ਉਸ ਦੇ ਪ੍ਰਸ਼ੰਸਕ ਅਤੇ ਦੋਸਤ ਉਸ ਦਾ ਹੌਸਲਾ ਵਧਾ ਰਹੇ ਹਨ ।

 

View this post on Instagram

 

A post shared by KARTIK AARYAN (@kartikaaryan)

Related Post