ਕਾਰਤਿਕ ਆਰੀਅਨ ਨੇ ਆਪਣੇ ਜਨਮਦਿਨ 'ਤੇ ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਤੋਹਫਾ, ਰਿਲੀਜ਼ ਹੋਇਆ ਫ਼ਿਲਮ 'ਸ਼ਹਿਜ਼ਾਦਾ' ਦਾ ਟੀਜ਼ਰ

Shehzada teaser: ਬਾਲੀਵੁੱਡ ਐਕਟਰ ਕਾਰਤਿਕ ਆਰੀਅਨ ਜੋ ਕਿ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੇ ਹਨ। ਸੋਸ਼ਲ ਮੀਡੀਆ ਉੱਤੇ ਫੈਨਜ਼ ਅਤੇ ਕਲਾਕਾਰ ਕਾਰਤਿਕ ਨੂੰ ਬਰਥਡੇਅ ਵਿਸ਼ ਕਰਦੇ ਹੋਏ ਪੋਸਟਸ ਪਾ ਰਹੇ ਹਨ। ਇਸ ਦੌਰਾਨ ਕਾਰਤਿਕ ਆਰੀਅਨ ਨੇ ਫੈਨਜ਼ ਨੂੰ ਖ਼ਾਸ ਸਰਪ੍ਰਾਈਜ਼ ਦਿੱਤਾ ਹੈ। ਜੀ ਹਾਂ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਦੀ ਆਉਣ ਵਾਲੀ ਫ਼ਿਲਮ 'ਸ਼ਹਿਜ਼ਾਦਾ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।
ਇਸ ਫ਼ਿਲਮ 'ਚ ਕਾਰਤਿਕ ਆਰੀਅਨ ਜ਼ਬਰਦਸਤ ਅੰਦਾਜ਼ 'ਚ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ। ਟੀਜ਼ਰ ਇੱਕ ਘਰ ਦੇ ਇੱਕ ਵੱਡੇ ਗੇਟ ਨਾਲ ਸ਼ੁਰੂ ਹੁੰਦਾ ਹੈ, ਜਿਸ ਵਿੱਚ ਕਾਰਤਿਕ ਆਰੀਅਨ ਬੈਕਗ੍ਰਾਉਂਡ ਵਿੱਚ ਕਹਿੰਦੇ ਹਨ, "ਜਬ ਬਾਤ ਫੈਮਿਲੀ ਪੇ ਆਏ, ਤੋ ਡਿਸਕਸ਼ਨ ਨਹੀਂ ਕਰਤੇ ਐਕਸ਼ਨ ਕਰਤੇ ਹੈ।"
ਹੋਰ ਪੜ੍ਹੋ: ਸ਼ਿਲਪਾ ਸ਼ੈੱਟੀ ਨੇ ਵਿਆਹ ਦੀ 13ਵੀਂ ਵਰ੍ਹੇਗੰਢ ਉੱਤੇ ਪਤੀ ਰਾਜ ਕੁੰਦਰਾ ਨੂੰ ਰੋਮਾਂਟਿਕ ਅੰਦਾਜ਼ ਵਿੱਚ ਦਿੱਤੀ ਵਧਾਈ
ਸ਼ਹਿਜ਼ਾਦਾ ਦੇ ਇਸ ਵੀਡੀਓ 'ਚ ਕਾਰਤਿਕ ਆਰੀਅਨ ਆਪਣੇ ਜ਼ਬਰਦਸਤ ਐਕਸ਼ਨ ਨਾਲ ਦੁਸ਼ਮਣਾਂ ਨੂੰ ਧੂਲ ਚੱਟਦੇ ਨਜ਼ਰ ਆ ਰਹੇ ਹਨ। ਕਾਰਤਿਕ ਆਰੀਅਨ ਦੀ ਫ਼ਿਲਮ 'ਸ਼ਹਿਜ਼ਾਦਾ' ਦੇ ਇਸ ਟੀਜ਼ਰ ਨੂੰ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। 'ਸ਼ਹਿਜ਼ਾਦਾ' ਦੇ ਟੀਜ਼ਰ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ।
ਕਾਰਤਿਕ ਆਰੀਅਨ ਦੀ ਫ਼ਿਲਮ 'ਸ਼ਹਿਜ਼ਾਦਾ' ਦੇ ਟੀਜ਼ਰ 'ਤੇ ਲੋਕ ਕਾਫੀ ਕਮੈਂਟ ਕਰ ਰਹੇ ਹਨ। ਦੱਸ ਦੇਈਏ ਕਿ ਕਾਰਤਿਕ ਆਰੀਅਨ ਦੀ ਫਿਲਮ 'ਸ਼ਹਿਜ਼ਾਦਾ' ਸਾਊਥ ਦੀ ਸੁਪਰਹਿੱਟ ਫਿਲਮ 'ਆਲਾ ਵੈਕੁੰਥਾਪੁਰਮੁਲੂ' ਦਾ ਹਿੰਦੀ ਰੀਮੇਕ ਹੈ। ਅੱਲੂ ਅਰਜੁਨ ਅਤੇ ਪੂਜਾ ਹੇਗੜੇ ਸਟਾਰਰ ਇਹ ਫ਼ਿਲਮ ਸਾਲ 2020 ਵਿੱਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੇ ਸਾਊਥ ਬਾਕਸ ਆਫਿਸ 'ਤੇ ਖਲਬਲੀ ਮਚਾ ਦਿੱਤੀ ਸੀ।
ਰੋਹਿਤ ਧਵਨ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਸ਼ਹਿਜ਼ਾਦਾ' 'ਚ ਕ੍ਰਿਤੀ ਸੈਨਨ ਅਤੇ ਮਨੀਸ਼ਾ ਕੋਇਰਾਲਾ ਵੀ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਸਾਲ 10 ਫਰਵਰੀ ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋਵੇਗੀ। 'ਸ਼ਹਿਜ਼ਾਦਾ' ਦਾ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕਾਂ 'ਚ ਫਿਲਮ ਨੂੰ ਲੈ ਕੇ ਉਤਸ਼ਾਹ ਕਾਫੀ ਵਧ ਗਿਆ ਹੈ।