Karthik Aryan news: ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨੇ ਬੇਹੱਦ ਹੀ ਘੱਟ ਸਮੇਂ ਵਿੱਚ ਫ਼ਿਲਮ ਇੰਡਸਟਰੀ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਅੱਜ ਹਰ ਨਿਰਦੇਸ਼ਕ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦਾ ਹੈ। ਅਦਾਕਾਰਾ ਦੀ ਸੋਸ਼ਲ ਮੀਡੀਆ 'ਤੇ ਵੱਡੀ ਫੈਨ ਫਾਲੋਇੰਗ ਵੀ ਹੈ। ਹਾਲ ਹੀ ਵਿੱਚ ਕਾਰਤਿਕ ਆਰੀਅਨ ਮੁੜ ਚਰਚਾ ਵਿੱਚ ਆ ਗਏ ਹਨ, ਇਸ ਦਾ ਕਾਰਨ ਹੈ ਉਨ੍ਹਾਂ ਦੀ ਫੀਸ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।
image source Instagram
ਹਾਲ ਹੀ ਵਿੱਚ ਕਾਰਤਿਕ ਆਰੀਅਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਸਾਲ ਆਈ ਫ਼ਿਲਮ 'ਭੂਲ ਭੁਲਾਈਆ 2' ਨੇ ਉਸ ਨੂੰ ਹੋਰ ਵੀ ਉਚਾਈਆਂ 'ਤੇ ਪਹੁੰਚਾ ਦਿੱਤਾ ਹੈ। ਹੁਣ ਉਨ੍ਹਾਂ ਨੇ ਆਪਣੀਆਂ ਫ਼ਿਲਮਾਂ ਦੀ ਫੀਸ ਵੀ ਕਈ ਗੁਣਾ ਵਧਾ ਦਿੱਤੀ ਹੈ। ਕੁਝ ਸਮਾਂ ਪਹਿਲਾਂ ਖ਼ਬਰ ਆਈ ਸੀ ਕਿ ਕਾਰਤਿਕ ਨੇ ਕੋਵਿਡ ਕਾਲ ਦੌਰਾਨ 10 ਦਿਨਾਂ ਦੀ ਸ਼ੂਟਿੰਗ ਲਈ 20 ਕਰੋੜ ਰੁਪਏ ਦੀ ਫੀਸ ਲਈ ਸੀ, ਹੁਣ ਅਦਾਕਾਰ ਨੇ ਇਸ ਖ਼ਬਰ 'ਤੇ ਆਪਣੀ ਚੁੱਪੀ ਤੋੜਦੇ ਹੋਏ ਬਿਆਨ ਦਿੱਤਾ ਹੈ ਜੋ ਕਿ ਵਾਇਰਲ ਹੋ ਰਿਹਾ ਹੈ।
ਹਾਲ ਹੀ 'ਚ ਕਾਰਤਿਕ ਆਰੀਅਨ ਨੇ ਇਕ ਇੰਟਰਵਿਊ 'ਚ ਮੰਨਿਆ ਹੈ ਕਿ ਉਨ੍ਹਾਂ ਨੂੰ 10 ਦਿਨਾਂ ਦੀ ਸ਼ੂਟਿੰਗ ਲਈ ਮੋਟੀ ਰਕਮ ਮਿਲੀ ਹੈ। ਕਾਰਤਿਕ ਨੇ ਰਾਮ ਮਾਧਵਾਨੀ ਵੱਲੋਂ ਨਿਰਮਿਤ ਫ਼ਿਲਮ ਧਮਾਕਾ ਲਈ 10 ਦਿਨ ਸ਼ੂਟ ਕੀਤਾ। ਉਸ ਸਮੇਂ ਭਾਰਤ ਸਣੇ ਪੂਰੀ ਦੁਨੀਆ 'ਚ ਕੋਰੋਨਾ ਮਹਾਮਾਰੀ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਫ਼ਿਲਮ ਧਮਾਕਾ ਸਾਲ 2021 ਵਿੱਚ ਰਿਲੀਜ਼ ਹੋਈ ਸੀ। ਕਾਰਤਿਕ ਨੇ ਮੋਟੀ ਫੀਸ ਲੈਣ ਦੀ ਗੱਲ ਮੰਨਦੇ ਹੋਏ ਕਿਹਾ ਕਿ ਉਹ ਇਸ ਦੇ ਹੱਕਦਾਰ ਹਨ। ਕਿਉਂਕਿ ਉਹ 20 ਦਿਨਾਂ ਵਿੱਚ ਨਿਰਮਾਤਾਵਾਂ ਦੇ ਪੈਸੇ ਨੂੰ ਦੁੱਗਣਾ ਕਰ ਦਿੰਦੇ ਹਨ।
image source Instagram
ਇੰਟਰਵਿਊ ਦੌਰਾਨ ਕਾਰਤਿਕ ਨੇ ਕਈ ਹੋਰ ਮੁੱਦਿਆਂ 'ਤੇ ਗੱਲ ਕੀਤੀ। ਕਾਰਤਿਕ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਨੰਬਰ 1 ਸਟਾਰ ਮੰਨਦੇ ਹਨ ਅਤੇ ਉਹ ਬਾਲੀਵੁੱਡ ਦੇ ਸ਼ਹਿਜ਼ਾਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਫ਼ਿਲਮਾਂ 100 ਕਰੋੜ ਦਾ ਨਹੀਂ ਸਗੋਂ 1000 ਕਰੋੜ ਦਾ ਕਾਰੋਬਾਰ ਕਰਨ। ਹਾਲਾਂਕਿ, ਅੰਤ ਵਿੱਚ, ਉਨ੍ਹਾਂ ਨੇ ਇਹ ਵੀ ਕਿਹਾ ਕਿ ਦਰਸ਼ਕਾਂ ਦਾ ਪਿਆਰ ਉਸ ਦੇ ਲਈ ਸਭ ਤੋਂ ਮਹੱਤਵਪੂਰਣ ਹੈ ਅਤੇ ਉਹ ਇਸ ਲਈ ਹਿੱਟ ਫਿਲਮਾਂ ਦੇਣਾ ਚਾਹੁੰਦੇ ਹਨ।
ਹੋਰ ਪੜ੍ਹੋ : ਅਨੀਤਾ ਦੇਵਗਨ ਦਾ ਠੰਡ ਨਾਲ ਹੋਇਆ ਬੁਰਾ ਹਾਲ; ਸਰਦੀ ਤੋਂ ਬਚਣ ਲਈ ਅਪਣਾਇਆ ਇਹ ਢੰਗ, ਦੇਖੋ ਵੀਡੀਓ
ਦੱਸਣਯੋਗ ਕਾਰਤਿਕ ਆਰੀਅਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2011 'ਚ 'ਪਿਆਰ ਕਾ ਪੰਚਨਾਮਾ' ਨਾਲ ਕੀਤੀ ਸੀ। ਇਸ ਫ਼ਿਲਮ ਲਈ ਉਨ੍ਹਾਂ ਨੂੰ ਮਹਿਜ਼ 1.25 ਕਰੋੜ ਰੁਪਏ ਦੀ ਫੀਸ ਮਿਲੀ ਹੈ, ਪਰ ਅੱਜ ਇਨ੍ਹਾਂ ਦੀ ਮੰਗ ਬਹੁਤ ਵਧ ਗਈ ਹੈ। ਉਨ੍ਹਾਂ ਨੇ ਸੋਨੂੰ ਕੇ ਟੀਟੂ ਕੀ ਸਵੀਟੀ, ਲੁਕਾ ਛੁਪੀ ਅਤੇ ਲਵ ਆਜ ਕਲ ਵਰਗੀਆਂ ਕਈ ਹਿੱਟ ਫਿਲਮਾਂ ਕੀਤੀਆਂ ਹਨ। ਹੁਣ ਤਾਂ ਉਸ ਨੇ ਵੱਡੀਆਂ ਫ਼ਿਲਮਾਂ 'ਚ ਵੀ ਦਿੱਗਜ ਅਦਾਕਾਰਾਂ ਦੀ ਥਾਂ ਲੈਣੀ ਸ਼ੁਰੂ ਕਰ ਦਿੱਤੀ ਹੈ। ਉਹ ਜਲਦ ਹੀ ਫ਼ਿਲਮ 'ਸ਼ਹਿਜ਼ਾਦਾ' 'ਚ ਨਜ਼ਰ ਆਵੇਗੀ, ਜੋ 10 ਫਰਵਰੀ ਨੂੰ ਵੱਡੇ ਪਰਦੇ 'ਤੇ ਆਵੇਗੀ।
View this post on Instagram
A post shared by KARTIK AARYAN (@kartikaaryan)