ਕਾਰਤਿਕ ਆਰੀਅਨ ਦੀ ਫ਼ਿਲਮ 'ਸ਼ਹਿਜ਼ਾਦਾ' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

Shehzada Trailer Out: ਬਾਲੀਵੁੱਡ ਦੇ ਚਾਰਮਿੰਗ ਅਦਾਕਾਰ ਕਾਰਤਿਕ ਆਰੀਅਨ ਆਪਣੀ ਫ਼ਿਲਮ 'ਸ਼ਹਿਜ਼ਾਦਾ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਫ਼ਿਲਮ ਮੇਕਰਸ ਵੱਲੋਂ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਫੈਨਜ਼ ਇਸ ਫ਼ਿਲਮ ਦੇ ਟ੍ਰੇਲਰ ਨੂੰ ਬਹੁਤ ਪਸੰਦ ਕਰ ਰਹੇ ਹਨ।
image source: Instagram
ਕਾਰਤਿਕ ਆਰੀਅਨ ਦੀ ਮੋਸਟ ਅਵੇਟਿਡ ਫਿਲਮ 'ਸ਼ਹਿਜ਼ਾਦਾ' ਦਾ ਟ੍ਰੇਲਰ ਅੱਜ ਮੁੰਬਈ 'ਚ ਲਾਂਚ ਹੋ ਗਿਆ ਹੈ। ਇੱਕ ਵਾਰ ਫਿਰ ਕਾਰਤਿਕ ਅਤੇ ਕ੍ਰਿਤੀ ਸੈਨਨ ਦੀ ਜੋੜੀ ਸਿਲਵਰ ਸਕ੍ਰੀਨ 'ਤੇ ਧਮਾਲ ਮਚਾਉਣ ਲਈ ਤਿਆਰ ਹੈ। ਇਹ ਟ੍ਰੇਲਰ ਬਹੁਤ ਦਮਦਾਰ ਲੱਗ ਰਿਹਾ ਹੈ।
ਦੱਸ ਦਈਏ ਕਿ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਸਟਾਰਰ ਇਸ ਫ਼ਿਲਮ ਦਾ ਨਿਰਦੇਸ਼ਨ ਰੋਹਿਤ ਧਵਨ ਕਰ ਰਹੇ ਹਨ। ਫ਼ਿਲਮ 'ਸ਼ਹਿਜ਼ਾਦਾ' ਸਾਊਥ ਸੁਪਰ ਸਟਾਰ ਅੱਲੂ ਅਰਜੁਨ ਦੀ 'ਆਲਾ ਵੈਕੁੰਥਪੁਰਰਾਮੁਲੂ' ਦਾ ਅਧਿਕਾਰਤ ਹਿੰਦੀ ਰੀਮੇਕ ਹੈ।
ਇਸ ਦੇ ਨਾਲ ਹੀ ਲਾਂਚ ਈਵੈਂਟ 'ਚ ਕਾਰਤਿਕ ਅਤੇ ਕ੍ਰਿਤੀ ਸੈਨਨ ਬੇਹੱਦ ਸਟਾਈਲਿਸ਼ ਲੁੱਕ 'ਚ ਪਹੁੰਚੇ। ਕਾਰਤਿਕ ਆਲ ਬਲੈਕ ਲੁੱਕ 'ਚ ਨਜ਼ਰ ਆਏ ਜਦੋਂਕਿ ਕ੍ਰਿਤੀ ਨੇ ਲਾਲ ਰੰਗ ਦੀ ਡਰੈੱਸ ਪਾਈ ਹੋਈ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਹੀ ਟ੍ਰੇਲਰ ਇਵੈਂਟ ਦੌਰਾਨ ਕਾਰਤਿਕ ਸਕੂਟੀ 'ਤੇ ਹੀ ਆਪਣਾ ਸਵੈਗ ਦਿਖਾਉਂਦੇ ਨਜ਼ਰ ਆਏ।
image source: Instagram
ਫਿਲਮ 'ਸ਼ਹਿਜ਼ਾਦਾ' ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਐਕਸ਼ਨ ਨਾਲ ਭਰਪੂਰ ਹੈ। ਟ੍ਰੇਲਰ ਦੀ ਸ਼ੁਰੂਆਤ ਕਾਰਤਿਕ ਦੀ ਆਵਾਜ਼ 'ਚ ਇੱਕ ਡਾਇਲਾਗ ਨਾਲ ਹੁੰਦੀ ਹੈ ਕਿ, 'ਜਬ ਫੈਮਿਲੀ ਪਰ ਆਤੀ ਹੈ ਤੋਂ ਹਮ ਡਿਸਕਸ਼ਨ ਨਹੀਂ ਐਕਸ਼ਨ ਕਰਤੇ ਹੈਂ।' ਇਸ ਤੋਂ ਬਾਅਦ ਪਰੇਸ਼ ਰਾਵਲ ਕਾਰਤਿਕ ਆਰੀਅਨ ਦੇ ਪਿਤਾ ਦੀ ਭੂਮਿਕਾ 'ਚ ਨਜ਼ਰ ਆਉਂਦੇ ਹਨ, ਜੋ ਕਹਿੰਦੇ ਹਨ ਕਿ ਉਨ੍ਹਾਂ ਨੂੰ ਬਾਊਂਸਰ ਬਨਾਉਣਾ ਹੈ।
ਇਸ ਸਭ ਦੇ ਨਾਲ-ਨਾਲ ਟ੍ਰੇਲਰ ਵਿੱਚ ਕਾਰਤਿਕ, ਕ੍ਰਿਤੀ ਸੈਨਨ ਨੂੰ ਪ੍ਰਭਾਵਿਤ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਦੀ ਇੱਕ ਦੂਜੇ ਨਾਲ ਕੈਮਿਸਟਰੀ ਜ਼ਬਰਦਸਤ ਲੱਗ ਰਹੀ ਹੈ। ਕੁੱਲ ਮਿਲਾ ਕੇ ਟ੍ਰੇਲਰ ਨੂੰ ਦੇਖ ਕੇ ਸਮਝ ਆਉਂਦਾ ਹੈ ਕਿ ਫਿਲਮ ਐਕਸ਼ਨ, ਕਾਮੇਡੀ, ਰੋਮਾਂਸ ਨਾਲ ਭਰਪੂਰ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਫ਼ਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ।
image source: Instagram
ਹੋਰ ਪੜ੍ਹੋ: ਵਿੱਕੀ ਕੌਸ਼ਲ ਨੇ ਇਸ ਤਰ੍ਹਾਂ ਪੂਰੀ ਕੀਤੀ ਫੈਨ ਦੀ ਮੰਗ, ਵਾਇਰਲ ਵੀਡੀਓ ਜਿੱਤ ਲਵੇਗੀ ਤੁਹਾਡਾ ਦਿਲ
ਦੱਸ ਦੇਈਏ ਕਿ 'ਸ਼ਹਿਜ਼ਾਦਾ' ਦੇ ਮੇਕਰਸ ਨੇ ਫਿਲਮ ਦੇ ਟ੍ਰੇਲਰ ਲਾਂਚ ਨੂੰ ਸ਼ਾਨਦਾਰ ਬਣਾਉਣ ਲਈ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ। 'ਸ਼ਹਿਜ਼ਾਦਾ' ਦੇ ਟ੍ਰੇਲਰ ਰਿਲੀਜ਼ ਦੇ ਮੌਕੇ 'ਤੇ ਤਿੰਨ ਦਿਨਾਂ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਸ਼ੁਰੂਆਤ 12 ਜਨਵਰੀ ਨੂੰ ਮੁੰਬਈ 'ਚ ਟ੍ਰੇਲਰ ਲਾਂਚ ਦੇ ਨਾਲ ਹੋਈ ਹੈ। ਇਸ ਤੋਂ ਬਾਅਦ 13 ਜਨਵਰੀ ਨੂੰ 'ਸ਼ਹਿਜ਼ਾਦਾ' ਦੀ ਸਟਾਰ ਕਾਸਟ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਜਲੰਧਰ 'ਚ ਲੋਹੜੀ ਮਨਾਉਣ ਦੇ ਨਾਲ-ਨਾਲ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰੇਗੀ। ਆਖਿਰਕਾਰ 14 ਜਨਵਰੀ ਨੂੰ ਮਕਰ ਸੰਕ੍ਰਾਂਤੀ ਦੇ ਮੌਕੇ 'ਤੇ 'ਸ਼ਹਿਜ਼ਾਦਾ' ਦਾ ਟ੍ਰੇਲਰ ਕੱਛ 'ਚ ਰਿਲੀਜ਼ ਹੋਵੇਗਾ। ਦੱਸ ਦੇਈਏ ਕਿ ਫਿਲਮ 'ਸ਼ਹਿਜ਼ਾਦਾ' 10 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।