ਕਪੂਰ ਭੈਣਾਂ ਲੈ ਰਹੀਆਂ ਨੇ ਸਵਿਟਜ਼ਰਲੈਂਡ ‘ਚ ਛੁੱਟੀਆਂ ਦਾ ਅਨੰਦ, ਕਰਿਸ਼ਮਾ ਨੇ ਕਰੀਨਾ ਤੇ ਤੈਮੂਰ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਛੋਟੀ ਭੈਣ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਕਰਿਸ਼ਮਾ ਕਪੂਰ ਸਵਿਟਜ਼ਰਲੈਂਡ ‘ਚ ਆਪਣੀ ਭੈਣ ਕਰੀਨਾ ਕਪੂਰ ਖ਼ਾਨ, ਜੀਜਾ ਸੈਫ ਅਲੀ ਖ਼ਾਨ ਤੇ ਭਾਣਜੇ ਤੈਮੂਰ ਨਾਲ ਛੁੱਟੀਆਂ ਦਾ ਅਨੰਦ ਲੈ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਨਾਲ ਬਾਲੀਵੁੱਡ ਐਕਟਰ ਵਰੁਣ ਧਵਨ ਵੀ ਨਜ਼ਰ ਆ ਰਹੇ ਹਨ। ਸਾਰੇ ਜਾਣੇ ਸਨੋ ਦਾ ਲੁਤਫ਼ ਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰਾਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
It’s all Good News ! ❄️⛄️ . #familytime #familyfun
ਜੇ ਗੱਲ ਕਰੀਏ ਕਰੀਨਾ ਕਪੂਰ ਖ਼ਾਨ ਦੇ ਕੰਮ ਦੀ ਤਾਂ ਉਨ੍ਹਾਂ ਫ਼ਿਲਮ ‘ਗੁੱਡ ਨਿਊਜ਼’ ਰਿਲੀਜ਼ ਹੋ ਚੁੱਕੀ ਹੈ। ਜਿਸ ‘ਚ ਉਨ੍ਹਾਂ ਦੇ ਨਾਲ ਅਕਸ਼ੇ ਕੁਮਾਰ, ਦਿਲਜੀਤ ਦੋਸਾਂਝ ਤੇ ਕਿਆਰਾ ਅਡਵਾਨੀ ਨਜ਼ਰ ਆ ਰਹੇ ਹਨ। ਇਸ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਹ ਫ਼ਿਲਮ ਦੋ ਦਿਨਾਂ ‘ਚ 39.34 ਕਰੋੜ ਦੀ ਕਮਾਈ ਕਰ ਚੁੱਕੀ ਹੈ।
View this post on Instagram
While we posed.. ❄️❤️? #swissalps #sistersledge #holidays
ਉਧਰ ਸੈਫ ਅਲੀ ਖ਼ਾਨ ਦੀ ਆਉਣ ਵਾਲੀ ਫ਼ਿਲਮ ਬੰਟੀ ਔਰ ਬੱਬਲੀ 2 ਦਾ ਫਰਸਟ ਲੁੱਕ ਸਾਹਮਣੇ ਆ ਚੁੱਕਿਆ ਹੈ। ਇਸ ਫ਼ਿਲਮ ‘ਚ ਸੈਫ ਅਲੀ ਖ਼ਾਨ ਤੇ ਰਾਣੀ ਮੁਖਰਜੀ ਨਾਲ ਇੱਕ ਵਾਰ ਫ਼ਿਰ ਤੋਂ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।