ਕਰੀਨਾ ਕਪੂਰ ਨੂੰ ਜਨਮ ਦਿਨ ‘ਤੇ ਕੁਝ ਇਸ ਅੰਦਾਜ਼ ‘ਚ ਕਰਿਸ਼ਮਾ ਕਪੂਰ ਨੇ ਦਿੱਤੀ ਵਧਾਈ, ਤਸਵੀਰ ਹੋ ਰਹੀ ਵਾਇਰਲ
Shaminder
September 22nd 2021 11:45 AM
ਬੀਤੇ ਦਿਨ ਕਰੀਨਾ ਕਪੂਰ ਖ਼ਾਨ (Kareena Kapoor Khan )ਨੇ ਆਪਣਾ ਜਨਮ ਦਿਨ ਮਨਾਇਆ ਹੈ । ਇਸ ਮੌਕੇ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ । ਇਸ ਦੇ ਨਾਲ ਹੀ ਅਦਾਕਾਰਾ ਦੀ ਭੈਣ ਕਰਿਸ਼ਮਾ ਕਪੂਰ (Karisma Kapoor) ਨੇ ਆਪਣੇ ਹੀ ਅੰਦਾਜ਼ ‘ਚ ਵਧਾਈ ਦਿੱਤੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਰੀਨਾ ਕਪੂਰ ਦੇ ਬਚਪਨ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਹੈਪੀ ਬਰਥਡੇ ਦੁਨੀਆ ਦੀ ਸਭ ਤੋਂ ਵਧੀਆ ਭੈਣ ਅਤੇ ਮੇਰੀ ਲਾਈਫ ਲਾਈਨ, ਲਵ ਯੂ’।