ਕਰਿਸ਼ਮਾ ਤੰਨਾ ਅਤੇ ਵਰੁਣ ਬੰਗੇਰਾ ਦਾ ਵਿਆਹ ਅੱਜ, ਗੋਆ ਵਿਖੇ ਹੋ ਰਹੀ ਹੈ ਇਹ ਡੈਸਟੀਨੇਸ਼ਨ ਵੈਡਿੰਗ

ਮੌਨੀ ਰਾਏ ਤੋਂ ਬਾਅਦ ਹੁਣ ਟੀਵੀ ਦੀ ਗਲੈਮਰਸ ਅਦਾਕਾਰਾ ਕਰਿਸ਼ਮਾ ਤੰਨਾ ਵੀ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ। ਅੱਜ ਕਰਿਸ਼ਮਾ ਤੰਨਾ ਬੁਆਏਫ੍ਰੈਂਡ ਵਰੁਣ ਬੰਗੇਰਾ ਨਾਲ ਸੱਤ ਫੇਰੇ ਲੈਣ ਜਾ ਰਹੀ ਹੈ। ਉਸ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ, ਜਿਸ 'ਚ ਕਰਿਸ਼ਮਾ ਆਪਣੇ ਵਿਆਹ ਦੇ ਸਾਰੇ ਫੰਕਸ਼ਨ ਦਾ ਆਨੰਦ ਮੰਨਦੀ ਹੋਈ ਨਜ਼ਰ ਆ ਰਹੀ ਹੈ।
ਪ੍ਰੀ-ਵੈਡਿੰਗ ਫੰਕਸ਼ਨ ਪੂਰੇ ਹੋਣ ਤੋਂ ਬਾਅਦ, ਅੱਜ, 5 ਫਰਵਰੀ, 2022 ਨੂੰ, ਕਰਿਸ਼ਮਾ ਆਪਣੇ ਬੁਆਏਫ੍ਰੈਂਡ ਵਰੁਣ ਬੰਗੇਰਾ ਨਾਲ ਵਿਆਹ ਦੇ ਬੰਧਨ ਵਿੱਚ ਬੱਝੇਗੀ।
ਜਾਣਕਾਰੀ ਮੁਤਾਬਕ ਕਰਿਸ਼ਮਾ ਤੰਨਾ ਨੇ ਡੈਸਟੀਨੇਸ਼ਨ ਵੈਡਿੰਗ ਵੀ ਪਲਾਨ ਕੀਤੀ ਹੈ। ਦੋਵੇਂ ਗੋਆ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਸੱਤ ਫੇਰੇ ਲੈਣਗੇ। ਹਲਦੀ ਮਹਿੰਦੀ ਦੀਆਂ ਤਸਵੀਰਾਂ 'ਚ ਦੋਵੇਂ ਕਾਫੀ ਮਸਤੀ ਕਰਦੇ ਨਜ਼ਰ ਆ ਰਹੇ ਹਨ। ਕਰਿਸ਼ਮਾ ਜਿੱਥੇ ਤੰਨਾ ਗਰਲ ਗੈਂਗ ਦੇ ਨਾਲ ਡਾਂਸ ਕਰਦੀ ਨਜ਼ਰ ਆਈ, ਉੱਥੇ ਵਰੁਣ ਆਪਣੀ ਮਹਿੰਦੀ ਸੁੱਕਾਉਂਦੇ ਨਜ਼ਰ ਆਏ।
ਹੋਰ ਪੜ੍ਹੋ : ਨੋਰਾ ਫਤੇਹੀ ਦਾ ਇੰਸਟਾਗ੍ਰਾਮ ਅਕਾਉਂਟ ਹੋਇਆ ਡਿਲੀਟ, ਆਖ਼ਰੀ ਪੋਸਟ 'ਚ ਦੋ ਸ਼ੇਰਾਂ ਦੇ ਨਾਲ ਆਈ ਸੀ ਨਜ਼ਰ
ਇਸ ਕਪਲ ਦੇ ਵਿਆਹ ਵਿੱਚ ਅਨੀਤਾ ਹਸਨੰਦਾਨੀ, ਰਿਧੀਮਾ ਪੰਡਿਤ ਅਤੇ ਏਕਤਾ ਕਪੂਰ ਵਰਗੇ ਕਈ ਮਸ਼ਹੂਰ ਸੈਲੇਬਸ ਦੇ ਸ਼ਾਮਲ ਹੋਣ ਦੀ ਉਮੀਂਦ ਹੈ। ਹਾਲਾਂਕਿ ਵਿਆਹ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਸਿਰਫ ਉਨ੍ਹਾਂ ਦਾ ਪਰਿਵਾਰ ਅਤੇ ਬਹੁਤ ਹੀ ਕਰੀਬੀ ਦੋਸਤ ਸ਼ਾਮਲ ਹੋਏ ਹਨ। ਕਰਿਸ਼ਮਾ ਅਤੇ ਵਰੁਣ ਨੇ ਆਪਣੇ ਵਿਆਹ ਨੂੰ ਸ਼ਾਨਦਾਰ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਹੈ ਪਰ ਇਸ ਦੇ ਨਾਲ ਹੀ ਕੋਵਿਡ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਕਰਿਸ਼ਮਾ ਤੰਨਾ ਅਤੇ ਵਰੁਣ ਬੰਗੇਰਾ ਲੰਬੇ ਸਮੇਂ ਤੋਂ ਇੱਕ-ਦੂਜੇ ਨਾਲ ਰਿਲੇਸ਼ਨਸ਼ਿਪ ਵਿੱਚ ਸਨ। ਲੰਬੇ ਰਿਸ਼ਤੇ ਤੋਂ ਬਾਅਦ ਦੋਹਾਂ ਨੇ ਇੱਕ ਕਦਮ ਅੱਗੇ ਵਧਾਇਆ ਅਤੇ ਵਿਆਹ ਕਰਨ ਦਾ ਫੈਸਲਾ ਕੀਤਾ। ਕਰਿਸ਼ਮਾ ਅਤੇ ਵਰੁਣ ਦੀ ਮੁਲਾਕਾਤ ਇੱਕ ਕਾਮਨ ਫ੍ਰੈਂਡ ਦੇ ਜ਼ਰੀਏ ਹੋਈ ਅਤੇ ਇਸ ਤੋਂ ਬਾਅਦ ਦੋਵੇਂ ਦੋਸਤ ਬਣ ਗਏ, ਫਿਰ ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਆਖਿਰਕਾਰ ਦੋਹਾਂ ਨੇ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ 'ਚ ਦੁਬਈ 'ਚ ਮੰਗਣੀ ਕਰ ਲਈ ਸੀ ਤੇ ਅੱਜ ਦੋਵੇਂ ਵਿਆਹ ਕਰਵਾਉਣ ਜਾ ਰਹੇ ਹਨ।
View this post on Instagram