ਕਰੀਨਾ-ਸੈਫ ਪੁੱਤ ਤੈਮੂਰ ਨਾਲ ਦੇ ਰਹੇ ਸੀ ਪੋਜ਼ ਤਾਂ ਗੁੱਸੇ ‘ਚ ਆਏ ਨੰਨ੍ਹੇ ਜੇਹ ਨੇ ਕਰ ਦਿੱਤੀ ਅਜਿਹੀ ਹਰਕਤ, ਦੇਖੋ ਤਸਵੀਰ

By  Lajwinder kaur October 25th 2022 12:43 PM
ਕਰੀਨਾ-ਸੈਫ ਪੁੱਤ ਤੈਮੂਰ ਨਾਲ ਦੇ ਰਹੇ ਸੀ ਪੋਜ਼ ਤਾਂ ਗੁੱਸੇ ‘ਚ ਆਏ ਨੰਨ੍ਹੇ ਜੇਹ ਨੇ ਕਰ ਦਿੱਤੀ ਅਜਿਹੀ ਹਰਕਤ, ਦੇਖੋ ਤਸਵੀਰ

Kareena Kapoor, Saif Ali Khan, Taimur And Jehangir's Diwali Pics:  ਬੀਤੀ ਰਾਤ ਕਲਾਕਾਰਾਂ ਨੇ ਦੀਵਾਲੀ ਦਾ ਤਿਉਹਾਰ ਮਨਾਉਣ ਤੋਂ ਬਾਅਦ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ ਦੀਵਾਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਅਜਿਹੇ ‘ਚ ਦੀਵਾਲੀ ਦੇ ਖਾਸ ਮੌਕੇ 'ਤੇ ਕਰੀਨਾ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦੇ ਹੋਏ ਪਰਿਵਾਰ ਦੇ ਨਾਲ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ। ਜਿਨ੍ਹਾਂ 'ਚ ਉਨ੍ਹਾਂ ਦੇ ਦੀਵਾਲੀ ਸੈਲੀਬ੍ਰੇਸ਼ਨ ਦੀਆਂ ਝਲਕੀਆਂ ਦੇਖਣ ਨੂੰ ਮਿਲੀਆਂ। ਪਰ ਕਰੀਨਾ ਵੱਲੋਂ ਪੋਸਟ ਕੀਤਾਂ ਗਈਆਂ ਤਸਵੀਰਾਂ ‘ਚੋਂ ਅਖੀਰਲੀ ਤਸਵੀਰ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।

ਹੋਰ ਪੜ੍ਹੋ : ਗੁਰਦਾਸ ਮਾਨ ਨੇ ਕਾਫੀ ਸਮੇਂ ਬਾਅਦ ਪਤਨੀ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਪ੍ਰਸ਼ੰਸਕਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਦਿੱਤੀਆਂ ਵਧਾਈਆਂ

Diwali 2022: Kareena Kapoor, Saif Ali Khan

ਕਰੀਨਾ ਕਪੂਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਦੀਵਾਲੀ ਦੇ ਜਸ਼ਨ ਦੀ ਝਲਕ ਸ਼ੇਅਰ ਕਰਦੇ ਹੋਏ ਲਿਖਿਆ, 'ਯੇ ਹਮ ਹੈਂ, ਮੇਰੇ ਪਰਿਵਾਰ ਵੱਲੋਂ ਤੁਹਾਡੇ ਪਰਿਵਾਰ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ...ਤੁਹਾਡੇ ਉੱਤੇ ਅਸੀਸ ਬਣੀ ਰਹੇ’। ਕਰੀਨਾ ਵੱਲੋਂ ਸ਼ੇਅਰ ਕੀਤੀਆਂ ਪਰਿਵਾਰਕ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਿਆਰ ਮਿਲ ਰਿਹਾ ਹੈ। ਤਸਵੀਰਾਂ 'ਚ ਕਿਤੇ ਜੇਹ ਅਤੇ ਤੈਮੂਰ ਇਕੱਠੇ ਨਜ਼ਰ ਆ ਰਹੇ ਹਨ, ਉਥੇ ਹੀ ਇੱਕ ਤਸਵੀਰ ਅਜਿਹੀ ਵੀ ਹੈ, ਜਿਸ 'ਚ ਜੇਹ ਬਿਹਤਰੀਨ ਅੰਦਾਜ਼ 'ਚ ਪੋਜ਼ ਦੇ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਿਹਾ ਹੈ।

jeh angry on diwali

ਦੀਵਾਲੀ ਦੇ ਜਸ਼ਨ ਲਈ, ਕਰੀਨਾ ਨੇ ਲਾਲ ਰੰਗ ਦਾ ਰਵਾਇਤੀ ਸੂਟ ਪਾਇਆ ਹੋਇਆ ਹੈ, ਜਦੋਂ ਕਿ ਸੈਫ ਅਲੀ ਖਾਨ, ਤੈਮੂਰ ਅਤੇ ਜੇਹ ਕਾਲੇ ਰੰਗ ਦੇ ਕੁੜਤੇ ਵਿੱਚ ਨਜ਼ਰ ਆ ਰਹੇ ਹਨ। ਇਸ ਅਖੀਰਲੀ ਤਸਵੀਰ ‘ਚ ਤੁਸੀਂ ਦੇਖੋਗੇ ਕਿ ਕਰੀਨਾ ਕਪੂਰ, ਸੈਫ ਅਲੀ ਖ਼ਾਨ ਅਤੇ ਤੈਮੂਰ ਪੋਜ਼ ਦੇ ਰਹੇ ਹਨ, ਉੱਥੇ ਹੀ ਨੰਨ੍ਹਾ ਜੇਹ ਜੋ ਕਿ ਫਰਸ਼ ਉੱਤੇ ਹੀ ਲੇਟ ਹੋਇਆ ਦਿਖਾਈ ਦੇ ਰਿਹਾ ਹੈ। ਤਸਵੀਰ ‘ਚ ਬਾਕੀ ਸਾਰੇ ਹੱਸ ਰਹੇ ਨੇ ਪਰ ਛੋਟਾ ਨਵਾਬ ਗੁੱਸੇ ‘ਚ ਹੀ ਫਰਸ਼ ਉੱਤੇ ਲੇਟ ਕੇ ਪੋਜ਼ ਦੇ ਰਿਹਾ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਜੰਮ ਕੇ ਪਿਆਰ ਲੁੱਟਾ ਰਹੇ ਹਨ। ਹਰ ਕੋਈ ਕਮੈਂਟ ‘ਚ ਅਖੀਰ ਵਾਲੀ ਤਸਵੀਰ ਦੀ ਤਾਰੀਫ ਕਰ ਰਿਹਾ ਹੈ।

Taimur Ali Khan as Jehangir

 

View this post on Instagram

 

A post shared by Kareena Kapoor Khan (@kareenakapoorkhan)

Related Post