ਕਰੀਨਾ ਕਪੂਰ ਖ਼ਾਨ (Kareena Kapoor khan) ਜੋ ਕਿ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਬੱਚਿਆਂ ਦੇ ਕਰਕੇ ਵੀ ਸੋਸ਼ਲ ਮੀਡੀਆ ਉੱਤੇ ਬਣੀ ਰਹਿੰਦੀ ਹੈ। ਕਰੀਨਾ ਦੇ ਦੋਵਾਂ ਬੱਚਿਆਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ। ਫ਼ਿਲਮ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਆਪਣੇ ਪਰਿਵਾਰ ਨਾਲ ਆਨੰਦ ਮਾਣਨ ਦਾ ਫੈਸਲਾ ਕੀਤਾ ਅਤੇ ਮਾਲਦੀਵ ਲਈ ਰਵਾਨਾ ਹੋ ਗਈ। ਕਰੀਨਾ ਕਪੂਰ ਨੂੰ ਸੋਮਵਾਰ 14 ਮਾਰਚ ਨੂੰ ਏਅਰਪੋਰਟ ‘ਤੇ ਦੇਖਿਆ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਬੱਚੇ ਤੈਮੂਰ ਅਲੀ ਖ਼ਾਨ, ਜਹਾਂਗੀਰ ਅਲੀ ਖ਼ਾਨ ਅਤੇ ਉਨ੍ਹਾਂ ਦੀ ਵੱਡੀ ਭੈਣ ਕਰਿਸ਼ਮਾ ਕਪੂਰ ਵੀ ਨਜ਼ਰ ਆਏ। ਦੱਸਿਆ ਜਾ ਰਿਹਾ ਹੈ ਕਿ ਸਾਰੇ ਨਿੱਜੀ ਜਹਾਜ਼ ਰਾਹੀਂ ਮਾਲਦੀਵ ਗਏ ਹਨ। ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
ਫ਼ਿਲਮ ਕਰਿਟਿਕਸ ਵਿਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਪੇਜ ਉੱਤੇ ਕਰੀਨਾ ਕਪੂਰ ਦਾ ਇਹ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਕਰੀਨਾ ਆਪਣੀ ਕਾਰ ਤੋਂ ਹੇਠਾਂ ਉਤਰਦੀ ਹੋਈ ਦਿਖਾਈ ਦਿੱਤੀ, ਇਸ ਦੌਰਾਨ ਉਨ੍ਹਾਂ ਦਾ ਛੋਟਾ ਬੇਟਾ ਜੇਹ ਅਲੀ ਖ਼ਾਨ ਉਨ੍ਹਾਂ ਦੀ ਗੋਦ ‘ਚ ਨਜ਼ਰ ਆਇਆ।
ਹੋਰ ਪੜ੍ਹੋ : ਹਰਭਜਨ ਮਾਨ ਨੇ ਆਪਣੀ ਬਜ਼ੁਰਗ ਫੈਨ ਬੀਬੀਆਂ ਦੇ ਨਾਲ ਸਾਂਝਾ ਕੀਤਾ ਇਹ ਖ਼ਾਸ ਵੀਡੀਓ, ਸਤਿਕਾਰ ਦੇ ਨਾਲ ਦੁਆਵਾਂ ਲੈਂਦੇ ਨਜ਼ਰ ਆਏ ਗਾਇਕ, ਦੇਖੋ ਵੀਡੀਓ
ਜਹਾਂਗੀਰ ਅਲੀ ਖ਼ਾਨ ਕਰੀਨਾ ਕਪੂਰ ਦੀ ਗੋਦ ‘ਚ ਕਿਊਟ ਲੱਗ ਰਹੇ ਸਨ। ਉਹ ਕੈਮਰੇ ਵੱਲ ਦੇਖ ਰਿਹਾ ਸੀ। ਕਰੀਨਾ ਵੀ ਆਪਣੀ ਗੋਦ ‘ਚ ਜੇਹ ਨਾਲ ਪੋਜ਼ ਦਿੰਦੀ ਨਜ਼ਰ ਆਈ। ਵੀਡੀਓ 'ਚ ਉਨ੍ਹਾਂ ਦਾ ਵੱਡਾ ਬੇਟਾ ਤੈਮੂਰ ਅਲੀ ਖ਼ਾਨ ਉਨ੍ਹਾਂ ਦੇ ਪਿੱਛੇ-ਪਿੱਛੇ ਤੁਰਦਾ ਨਜ਼ਰ ਆਇਆ। ਤੈਮੂਰ ਅਲੀ ਆਪਣੀ ਮਾਂ ਕਰੀਨਾ ਕਪੂਰ ਨੂੰ ਫਾਲੋ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਅੰਦਾਜ਼ ਦੇਖਣ ਨੂੰ ਮਿਲਿਆ। ਉਸਨੇ ਟੋਪੀ ਅਤੇ ਮਾਸਕ ਪਾਇਆ ਹੋਇਆ ਸੀ।
ਹੋਰ ਪੜ੍ਹੋ : ਤਾਨੀਆ ਦੇ ਪਿਆਰ ‘ਚ ਗੁਰਨਾਮ ਭੁੱਲਰ ਬਣੇ ਮਜਨੂੰ, ਲੇਖ਼ ਫ਼ਿਲਮ ਦਾ ਪਹਿਲਾ ਗੀਤ ‘ਉੱਡ ਗਿਆ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
ਕਰੀਨਾ ਕਪੂਰ ਅਤੇ ਦੋਵੇਂ ਬੱਚੇ ਏਅਰਪੋਰਟ ਦੇ ਗੇਟ ‘ਤੇ ਕਰਿਸ਼ਮਾ ਕਪੂਰ ਨੂੰ ਮਿਲੇ। ਦੋਵੇਂ ਭੈਣਾਂ ਆਪਸ ਵਿੱਚ ਗੱਲਾਂ ਕਰਦੀਆਂ ਨਜ਼ਰ ਆਈਆਂ। ਕਰਿਸ਼ਮਾ ਕਪੂਰ ਨੇ ਏਅਰਪੋਰਟ ਦੇ ਗੇਟ ‘ਤੇ ਜੇਹ ਦੀਆਂ ਗੱਲ੍ਹ ਫੜ ਕੇ ਪਿਆਰ ਕਰਦੀ ਨਜ਼ਰ ਆਈ। ਦਰਸ਼ਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ। ਕਰੀਨਾ ਕਪੂਰ ਖ਼ਾਨ ਜੋ ਕਿ ਆਮਿਰ ਖ਼ਾਨ ਦੇ ਨਾਲ ਲਾਲ ਸਿੰਘ ਚੱਢਾ ਫ਼ਿਲਮ 'ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।
View this post on Instagram
A post shared by Viral Bhayani (@viralbhayani)