Kareena Kapoor Pregnancy Ruomors: ਪ੍ਰੈਗਨੈਂਸੀ  ਦੀਆਂ ਅਫਵਾਹਾਂ 'ਤੇ ਕਰੀਨਾ ਕਪੂਰ ਖਾਨ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ ਕਿਹਾ- ‘ਕੀ ਮੈਂ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਹਾਂ’

By  Lajwinder kaur July 31st 2022 05:54 PM -- Updated: July 31st 2022 06:30 PM

Kareena Kapoor Pregnancy Ruomors: ਆਲੀਆ ਭੱਟ ਦੇ ਪ੍ਰੈਗਨੈਂਸੀ ਦੇ ਐਲਾਨ ਤੋਂ ਬਾਅਦ ਤੋਂ ਹੀ ਦੀਪਿਕਾ ਪਾਦੁਕੋਣ, ਕੈਟਰੀਨਾ ਕੈਫ ਤੋਂ ਲੈ ਕੇ ਕਰੀਨਾ ਕਪੂਰ ਤੱਕ ਦੀ ਪ੍ਰੈਗਨੈਂਸੀ ਮੀਡੀਆ 'ਚ ਚਰਚਾ 'ਚ ਰਹੀ ਹੈ। ਰਵਾਇਤੀ ਪਹਿਰਾਵੇ ਵਿੱਚ ਇਨ੍ਹਾਂ ਹੀਰੋਇਨਾਂ ਦੀਆਂ ਤਸਵੀਰਾਂ ਛਾਪੀਆਂ ਗਈਆਂ ਸਨ ਅਤੇ ਸਵਾਲ ਪੁੱਛੇ ਗਏ ਸਨ ਕਿ ਕੀ ਉਹ ਗਰਭਵਤੀ ਹਨ। ਹਾਲ ਹੀ 'ਚ ਜਦੋਂ ਕਰੀਨਾ ਕਪੂਰ ਖਾਨ ਆਪਣੇ ਪਤੀ ਸੈਫ ਅਲੀ ਖਾਨ ਨਾਲ ਯੂਰਪ ਤੋਂ ਵਾਪਸ ਆਈ ਤਾਂ ਕਿਹਾ ਗਿਆ ਕਿ ਉਹ ਤੈਮੂਰ ਅਤੇ ਜੇਹ ਤੋਂ ਬਾਅਦ ਤੀਜੀ ਵਾਰ ਗਰਭਵਤੀ ਹੈ।

ਹੋਰ ਪੜ੍ਹੋ : ਗੀਤ ਬਸਰਾ ਤੇ ਹਰਭਜਨ ਸਿੰਘ ਦੀ ਧੀ ਦੇ ਛੇਵੇਂ ਜਨਮਦਿਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪ੍ਰਸ਼ੰਸਕ ਵੀ ਹਿਨਾਇਆ ਨੂੰ ਦੇ ਰਹੇ ਨੇ ਜਨਮਦਿਨ ਦੀਆਂ ਵਧਾਈਆਂ

Image Source: Instagram

ਪਹਿਲਾਂ ਤਾਂ ਕਰੀਨਾ ਨੇ ਇਹ ਕਹਿ ਕੇ ਇਸ ਚਰਚਾ ਨੂੰ ਹਲਕਾ ਕਰ ਦਿੱਤਾ ਕਿ ਉਨ੍ਹਾਂ ਦੇ ਪਤੀ ਸੈਫ ਅਲੀ ਖਾਨ ਦਾ ਦੇਸ਼ ਦੀ ਆਬਾਦੀ 'ਚ ਬਹੁਤ ਯੋਗਦਾਨ ਦੇ ਦਿੱਤਾ ਹੈ। ਪਰ ਹੁਣ ਇੱਕ ਮੀਡੀਆ ਹਾਊਸ ਨੂੰ ਦਿੱਤੇ ਇੰਟਰਵਿਊ 'ਚ ਕਰੀਨਾ ਨੇ ਇਨ੍ਹਾਂ ਅਫਵਾਹਾਂ 'ਤੇ ਤਿੱਖੇ ਲਹਿਜੇ ਵਾਲੇ ਅੰਦਾਜ਼ ‘ਚ ਕਿਹਾ ਹੈ ਕਿ ਲੋਕ ਇਹ ਕਹਿਣ ਦਾ ਕੀ ਮਤਲਬ ਰੱਖਦੇ ਹਨ ਕੀ ਉਹ ਗਰਭਵਤੀ ਹੈ? ਉਸ ਨੇ ਕਿਹਾ, 'ਕੀ ਮੈਂ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਹਾਂ? ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਗਰਭਵਤੀ ਹੈ। ਅਦਾਕਾਰਾ ਨੇ ਕਿਹਾ ਕਿ ਇਹ ਮੇਰੀ ਮਰਜ਼ੀ ਹੈ ਅਤੇ ਇਹ ਮੇਰੇ 'ਤੇ ਛੱਡ ਦੇਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਅਗਸਤ 'ਚ ਕਰੀਨਾ ਦੀ ਫਿਲਮ 'ਲਾਲ ਸਿੰਘ ਚੱਢਾ' ਰਿਲੀਜ਼ ਹੋਣ ਜਾ ਰਹੀ ਹੈ ਅਤੇ ਉਹ ਇਸ ਦੇ ਪ੍ਰਮੋਸ਼ਨ 'ਚ ਲੱਗੀ ਹੋਈ ਹੈ।

Image Source: Instagram

ਜਦੋਂ ਕਰੀਨਾ ਤੋਂ ਪੁੱਛਿਆ ਗਿਆ ਕਿ ਕੀ ਉਸਨੇ ਆਪਣੇ ਚਚੇਰੇ ਭਰਾ ਰਣਬੀਰ ਕਪੂਰ ਦੀ ਪਤਨੀ ਆਲੀਆ ਨੂੰ ਗਰਭ ਅਵਸਥਾ ਸੰਬੰਧੀ ਕੁਝ ਟਿਪਸ ਦਿੱਤੇ ਹਨ ਤਾਂ ਕਰੀਨਾ ਨੇ ਕਿਹਾ ਕਿ ਨਹੀਂ। ਉਸ ਨੇ ਕਿਹਾ ਕਿ ਜੇਕਰ ਕੋਈ ਮੈਨੂੰ ਟਿਪਸ ਦਿੰਦਾ ਹੈ ਤਾਂ ਮੈਨੂੰ ਚੰਗਾ ਨਹੀਂ ਲੱਗਦਾ, ਇਸ ਲਈ ਮੈਂ ਵੀ ਕਿਸੇ ਨੂੰ ਟਿਪਸ ਨਹੀਂ ਦਿੰਦੀ। ਧਿਆਨ ਯੋਗ ਹੈ ਕਿ ਕਰੀਨਾ ਨੇ ਪ੍ਰੈਗਨੈਂਸੀ ‘Kareena Kapoor Khan's Pregnancy Bible’ ਨਾਮ ਦੀ ਇੱਕ ਕਿਤਾਬ ‘ਚ ਆਪਣੇ ਪ੍ਰੈਗਨੈਂਸੀ ਅਨੁਭਵਾਂ ਬਾਰੇ ਲਿਖਿਆ ਹੈ।

ਜੇ ਗੱਲ ਕਰੀਏ ਕਰੀਨਾ ਕਪੂਰ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਬਾਲੀਵੁੱਡ ਫ਼ਿਲਮ ‘ਲਾਲ ਸਿੰਘ ਚੱਢਾ’ ਚ ਨਜ਼ਰ ਆਵੇਗੀ। ਇਸ ਫ਼ਿਲਮ ਚ ਉਹ ਆਮਿਰ ਖ਼ਾਨ ਦੇ ਨਾਲ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਦੱਸ ਦਈਏ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਕਰੀਨਾ ਦੂਜੀ ਵਾਰ ਗਰਭਵਤੀ ਹੋਈ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਇਹ ਗੱਲ ਨਿਰਮਾਤਾ-ਅਦਾਕਾਰ ਆਮਿਰ ਖਾਨ ਨੂੰ ਦੱਸੀ ਤਾਂ ਉਹ ਬਿਲਕੁਲ ਵੀ ਨਾਰਾਜ਼ ਨਹੀਂ ਹੋਏ ਅਤੇ ਸ਼ੂਟਿੰਗ ਦੌਰਾਨ ਉਸ ਦਾ ਪੂਰਾ ਖਿਆਲ ਰੱਖਿਆ।

Related Post