ਤੈਮੂਰ ਦੀ ਇਸ ਆਦਤ ਤੋਂ ਪ੍ਰੇਸ਼ਾਨ ਹੈ ਕਰੀਨਾ ਕਪੂਰ ਖ਼ਾਨ, ਸ਼ੇਅਰ ਕੀਤੀ ਸੈਲਫੀ ਤੇ ਕਿਹਾ-‘ਬਿਲਕੁਲ ਆਪਣੇ ਪਿਉ ਵਰਗਾ’

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਇੰਸਟਾਗ੍ਰਾਮ ਅਕਾਉਂਟ ਆਪਣੇ ਬੇਟੇ ਤੈਮੂਰ ਅਤੇ ਜੇਹ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਪਰ ਹਾਲ ਹੀ 'ਚ ਕਰੀਨਾ ਨੇ ਤੈਮੂਰ ਨਾਲ ਸੈਲਫੀ ਸਾਂਝੀ ਕਰਦੇ ਹੋਏ ਅਜਿਹੀ ਗੱਲ ਆਖੀ ਜਿਸ ਨੇ ਹਰ ਕਿਸੇ ਦਾ ਧਿਆਨ ਕੈਪਸ਼ਨ ਵੱਲ ਖਿੱਚਿਆ ਹੈ।
ਹੋਰ ਪੜ੍ਹੋ : GoodLuck Jerry Poster: ਡਰੀ ਹੋਈ ਨਜ਼ਰ ਆ ਰਹੀ ਹੈ ਜਾਨ੍ਹਵੀ ਕਪੂਰ, ਪੋਸਟਰ ਸ਼ੇਅਰ ਕਰਕੇ ਫ਼ਿਲਮ ਦੀ ਰਿਲੀਜ਼ ਡੇਟ ਦਾ ਕੀਤਾ ਖੁਲਾਸਾ
Image Source: Twitter
ਇਸ ਸੈਲਫੀ 'ਚ ਤੈਮੂਰ ਕਰੀਨਾ ਦੀ ਗੋਦ 'ਚ ਬੈਠਾ ਨਜ਼ਰ ਆ ਰਿਹਾ ਹੈ। ਤੈਮੂਰ ਨੇ ਆਪਣਾ ਚਿਹਰਾ ਟੋਪੀ ਨਾਲ ਢੱਕਿਆ ਹੋਇਆ ਹੈ ਜਦੋਂਕਿ ਕਰੀਨਾ ਪਾਉਟ ਕਰਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਰੀਨਾ ਨੇ ਕੈਪਸ਼ਨ 'ਚ ਦੱਸਿਆ ਕਿ ਤੈਮੂਰ ਇਸ ਆਦਤ 'ਚ ਆਪਣੇ ਪਿਤਾ ਸੈਫ ‘ਤੇ ਚਲਾ ਗਿਆ ਹੈ।
ਕਰੀਨਾ ਨੇ ਕੈਪਸ਼ਨ 'ਚ ਲਿਖਿਆ- 'ਸੈੱਟ 'ਤੇ ਆਖਰੀ ਵਿਜ਼ਿਟਰ.. got his vibe on…ready for the summer holidays…ਅੰਮਾ ਤਸਵੀਰ ਨਾ ਲਓ... ਉੱਫ ਆਪਣੇ ਪਿਤਾ ਵਾਂਗ ਕਰਦਾ ਹੈ.. #DSX Last Day #Ready for Summer 2022 Bro’। ਇਸ ਪੋਸਟ ਉੱਤੇ ਸਿਤਾਰੇ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਤਾਰੀਫ ਕਰ ਰਹੇ ਹਨ।
ਕਰੀਨਾ ਦੀ ਇਸ ਪੋਸਟ 'ਤੇ ਸੈਲੇਬਸ ਲਗਾਤਾਰ ਕਮੈਂਟ ਕਰ ਰਹੇ ਹਨ। ਇਸ ਤੋਂ ਇਲਾਵਾ ਪ੍ਰਸ਼ੰਸਕ ਇਨ੍ਹਾਂ ਦੋਵਾਂ ਦੀ ਇਸ ਕਿਊਟ ਸੈਲਫੀ 'ਤੇ ਹਾਰਟ ਇਮੋਜ਼ੀ ਸਾਂਝਾ ਕਰਦੇ ਹੋਏ ਪਿਆਰ ਲੁੱਟਾ ਰਹੇ ਹਨ।
ਜੇ ਗੱਲ ਕਰੀਏ ਕਰੀਨਾ ਕਪੂਰ ਦੇ ਵਰਕ ਫਰੰਟ ਦੀ ਤਾਂ ਬਹੁਤ ਜਲਦ ਆਮਿਰ ਖ਼ਾਨ ਦੇ ਨਾਲ ਫਿਲਮ 'ਲਾਲ ਸਿੰਘ ਚੱਢਾ' 'ਚ ਨਜ਼ਰ ਆਵੇਗੀ। ਇਹ ਫਿਲਮ ਇਸ ਸਾਲ 11 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਟ੍ਰੇਲਰ ਨੂੰ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਖਾਸ ਗੱਲ ਇਹ ਹੈ ਕਿ ਆਮਿਰ ਖਾਨ ਦੀ ਇਸ ਫਿਲਮ ਦੇ ਨਾਲ ਹੀ ਇਸ ਦਿਨ ਅਕਸ਼ੇ ਕੁਮਾਰ ਦੀ ਫਿਲਮ 'ਰਕਸ਼ਾ ਬੰਧਨ' ਵੀ ਰਿਲੀਜ਼ ਹੋਣ ਜਾ ਰਹੀ ਹੈ। ਅਜਿਹੇ 'ਚ ਦੇਖਣਾ ਹੋਵੇਗਾ ਕਿ ਕਿਹੜੀ ਫਿਲਮ ਬਾਕਸ ਆਫਿਸ 'ਤੇ ਆਪਣੀ ਪਕੜ ਬਨਾਉਣ 'ਚ ਕਾਮਯਾਬ ਹੋਵੇਗੀ।
View this post on Instagram