ਕਰੀਨਾ ਕਪੂਰ ਖ਼ਾਨ ਨੇ ਆਪਣੇ ਬੱਚਿਆਂ ਦੇ ਸਕਿਨ ਕੇਅਰ ਰੂਟੀਨ ਦਾ ਕੀਤਾ ਖੁਲਾਸਾ, ਪੜ੍ਹੋ ਪੂਰੀ ਖ਼ਬਰ

Kareena Kapoor Khan News : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਆਪਣੀ ਫਿਟਨੈਸ ਤੇ ਗਲੋਇੰਗ ਸਕਿਨ ਲਈ ਜਾਣੀ ਜਾਂਦੀ ਹੈ। ਕਰੀਨਾ ਦੇ ਵਾਂਗ ਹੀ ਉਸ ਦੇ ਬੱਚੇ ਵੀ ਬੇਹੱਦ ਖੂਬਸੂਰਤ ਹਨ। ਹਾਲ ਹੀ ਵਿੱਚ ਕਰੀਨਾ ਨੇ ਆਪਣੇ ਬੱਚਿਆਂ ਦੇ ਸਕਿਨ ਕੇਅਰ ਰੂਟੀਨ ਦਾ ਖੁਲਾਸਾ ਕੀਤਾ ਹੈ।
Image Source :Instagram
ਦੱਸ ਦਈਏ ਕਿ ਕਰੀਨਾ ਕਪੂਰ ਖ਼ਾਨ ਇਨ੍ਹੀਂ ਦਿਨੀਂ ਫ਼ਿਲਮੀ ਪਰਦੇ ਤੋਂ ਦੂਰ ਆਪਣੇ ਬੱਚਿਆਂ ਦੇ ਨਾਲ ਸਮਾਂ ਬਤੀਤ ਕਰ ਰਹੀ ਹੈ। ਉਹ ਦੋ ਪੁੱਤਰਾਂ ਤੈਮੂਰ ਅਲੀ ਖ਼ਾਨ ਅਤੇ ਜੇਹ ਅਲੀ ਖਾਨ ਦੀ ਮਾਂ ਹੈ। ਅਦਾਕਾਰਾ ਨੂੰ ਅਕਸਰ ਆਪਣੇ ਬੱਚਿਆਂ ਨਾਲ ਦੇਖਿਆ ਜਾਂਦਾ ਹੈ। ਉਹ ਆਪਣੇ ਬੱਚਿਆਂ ਦਾ ਖ਼ਾਸ ਖਿਆਲ ਰੱਖਦੀ ਹੈ।
ਹਾਲ ਹੀ ਵਿੱਚ, ਇੱਕ ਇੰਟਰਵਿਊ ਦੇ ਦੌਰਾਨ ਅਦਾਕਾਰਾ ਨੇ ਆਪਣੇ ਬੱਚਿਆਂ ਦੇ ਸਕਿਨ ਕੇਅਰ ਰੁਟੀਨ ਬਾਰੇ ਗੱਲ ਕੀਤੀ। ਇਸ ਦੇ ਨਾਲ ਹੀ ਅਦਾਕਾਰਾ ਨੇ ਹੋਰਨਾਂ ਮਾਵਾਂ ਨੂੰ ਵੀ ਉਨ੍ਹਾਂ ਦੇ ਬੱਚਿਆਂ ਦਾ ਖ਼ਾਸ ਖਿਆਲ ਰੱਖਣ ਲਈ ਪ੍ਰੇਰਿਤ ਕੀਤਾ।
ਕਰੀਨਾ ਕਪੂਰ ਖ਼ਾਨ ਨੇ ਦੱਸਿਆ ਕਿ ਉਹ ਕਿੰਝ ਆਪਣੇ ਬੱਚਿਆਂ ਦਾ ਸਕਿਨ ਕੇਅਰ ਕਰਦੀ ਹੈ ਤੇ ਕਿਸ ਤਰੀਕੇ ਨਾਲ ਉਨ੍ਹਾਂ ਦਾ ਖ਼ਿਆਲ ਰੱਖਦੀ ਹੈ। ਕਰੀਨਾ ਕਪੂਰ ਖਾਨ ਨੇ ਕਿਹਾ, ''ਇੱਕ ਮਾਂ ਹੋਣ ਦੇ ਨਾਤੇ ਮੇਰਾ ਪਹਿਲਾ ਫਰਜ਼ ਹੈ ਕਿ ਮੈਂ ਆਪਣੇ ਬੱਚਿਆਂ ਦੀ ਸਕਿਨ ਦੀ ਦੇਖਭਾਲ ਕਰਾਂ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਾਂ।"
Image Source :Instagram
ਅਦਾਕਾਰਾ ਨੇ ਦੱਸਿਆ ਕਿ ਬੱਚਿਆਂ ਦੀ ਸਕਿਨ ਬੇਹੱਦ ਨਾਜ਼ੁਕ ਤੇ ਸੈਂਸਟਿਵ ਹੁੰਦੀ ਹੈ। ਮੈਂ ਅਕਸਰ ਬੱਚਿਆਂ ਦੇ ਲਈ ਹਲਕੇ, ਨਰਮ ਕਪੜੇ ਅਤੇ ਹੋਰ ਸਕਿਨ ਕੇਅਰ ਪ੍ਰੋਡਕਟਸ ਚੁੱਣਦੀ ਹਾਂ, ਜੋ ਕਿ ਸਿਰਫ਼ ਖ਼ਾਸ ਤੌਰ 'ਤੇ ਬੱਚਿਆਂ ਲਈ ਬਣੇ ਹੋਣ। ਇਸ ਦੇ ਨਾਲ ਬੱਚਿਆਂ ਦੀ ਨਾਜ਼ੁਕ ਸਕਿਨ ਨੂੰ ਰੈਸ਼ਿਜ਼ ਤੇ ਹੋਰ ਚਮੜੀ ਸਬੰਧੀ ਸਮੱਸਿਆਵਾਂ ਤੋਂ ਬਚਾਇਆ ਜਾ ਸਕਦਾ ਹੈ। ਕਰੀਨਾ ਨੇ ਕਿਹਾ ਕਿ ਮਾਂ ਹੋਣ ਦੇ ਨਾਤੇ ਮੇਰੇ 'ਤੇ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹਨ, ਹਰ ਮਾਂ ਦੀ ਤਰ੍ਹਾਂ, ਮੈਂ ਆਪਣੇ ਬੱਚਿਆਂ ਲਈ ਸਭ ਤੋਂ ਵਧੀਆ ਉਤਪਾਦ ਦੀ ਵਰਤੋਂ ਕਰਨਾ ਚਾਹੁੰਦੀ ਹਾਂ।
ਬੱਚਿਆਂ ਲਈ ਕੋਈ ਸਪੈਸ਼ਲ ਸਕਿਨ ਕੇਅਰ ਰੁਟੀਨ ਬਾਰੇ ਸਵਾਲ ਪੁੱਛੇ ਜਾਣ 'ਤੇ ਕਰੀਨਾ ਨੇ ਕਿਹਾ, "ਮੇਰੇ ਕੋਲ ਬੇਬੀ ਸਕਿਨ ਕੇਅਰ ਲਈ ਰੂਟੀਨ ਫਿਕਸ ਹੈ, ਮੈਂ ਦਿਨ ਵਿੱਚ ਦੋ ਵਾਰ ਕੁਦਰਤੀ ਬੇਬੀ ਸਕਿਨ ਪ੍ਰੋਡਕਟਸ ਦੀ ਵਰਤੋਂ ਕਰਦੀ ਹਾਂ, ਜੋ ਕਿ ਬੱਚੇ ਦੀ ਸਕਿਨ 'ਤੇ ਹਲਕੇ ਅਤੇ ਵਰਤਣ ਵਿੱਚ ਆਸਾਨ ਹੁੰਦੇ ਹਨ। ਮੈਂ ਅਜਿਹੇ ਉਤਪਾਦਾਂ ਦੀ ਖੋਜ ਕਰਦੀ ਹਾਂ ਜਿਨ੍ਹਾਂ ਵਿੱਚ ਸ਼ੀਆ ਬਟਰ, ਗਲਿਸਰੀਨ ਵਰਗੇ ਹਾਈਡਰੇਟ ਕਰਨ ਵਾਲੇ ਤੱਤ ਹੁੰਦੇ ਹਨ, ਜੋ ਕਿ ਸਕਿਨ ਨੂੰ ਸਾਫ਼ ਕਰਨ ਲਈ ਕੈਮੀਕਲ ਫ੍ਰੀ ਹੁੰਦੇ ਹਨ।"
Image Source :Instagram
ਹੋਰ ਪੜ੍ਹੋ: ਸਾਊਦੀ ਅਰਬ ਤੋਂ ਪਰਤੇ ਸ਼ਾਹਰੁਖ ਖ਼ਾਨ, ਏਅਰਪੋਰਟ 'ਤੇ ਬੇਹੱਦ ਸਿੰਪਲ ਲੁੱਕ 'ਚ ਆਏ ਨਜ਼ਰ
ਇਸ ਦੇ ਨਾਲ ਹੀ ਅਦਾਕਾਰਾ ਨੇ ਹੋਰਨਾਂ ਮਾਵਾਂ ਨੂੰ ਵੀ ਬੱਚਿਆਂ ਲਈ ਬੇਹੱਦ ਨਰਮ ਤੇ ਬੱਚਿਆਂ ਲਈ ਅਜਿਹੇ ਉਤਪਾਦ ਚੁਨਣ ਲਈ ਕਿਹਾ ਜੋ ਕਿ ਖ਼ਾਸ ਤੌਰ 'ਤੇ ਬੱਚਿਆਂ ਲਈ ਹੀ ਬਣੇ ਹੋਣ ਅਤੇ ਕੈਮੀਕਲ ਫ੍ਰੀ ਹੋਣ।
View this post on Instagram