ਕਰੀਨਾ ਕਪੂਰ ਖ਼ਾਨ ਹੋਈ 40 ਸਾਲਾਂ ਦੀ, ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਫ਼ਿਲਮੀ ਸਿਤਾਰੇ ਵੀ ਕਰੀਨਾ ਨੂੰ ਦੇ ਰਹੇ ਨੇ ਜਨਮ ਦਿਨ ਦੀਆਂ ਵਧਾਈਆਂ

ਬਾਲੀਵੁੱਡ ਖ਼ੂਬਸੂਰਤ ਅਦਾਕਾਰਾ ਕਰੀਨਾ ਕਪੂਰ ਖ਼ਾਨ ਅੱਜ ਆਪਣਾ 40ਵਾਂ ਜਨਮ ਦਿਨ ਸੈਲੀਬ੍ਰੇਟ ਕਰ ਰਹੀ ਹੈ।
ਉਨ੍ਹਾਂ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।
ਇਨ੍ਹਾਂ ਤਸਵੀਰਾਂ ‘ਚ ਉਹ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਨਜ਼ਰ ਆ ਰਹੀ ਹੈ । ਉਨ੍ਹਾਂ ਦਾ ਬਰਥਡੇਅ ਕੇਕ ਵੀ ਬਹੁਤ ਹੀ ਪਿਆਰਾ ਹੈ ਜਿਸ ਉੱਤੇ ਟਾਪ ‘ਤੇ ਕਰੀਨਾ ਕਪੂਰ ਦਾ ਸਟੈਚੂ ਅਤੇ 40 ਸਾਲ ਲਿਖਿਆ ਹੋਇਆ ਹੈ ।
ਕਰੀਨਾ ਕੂਪਰ ਖ਼ਾਨ ਨੇ ਵੀ ਆਪਣੇ ਇੰਸਟਗ੍ਰਾਮ ਅਕਾਉਂਟ ਉੱਤੇ ਆਪਣੀ ਜ਼ਿੰਦਗੀ ਦੇ ਨਾਲ ਜੁੜੇ ਅਨੁਭਵਾਂ ਨੂੰ ਬਿਆਨ ਕਰਦੇ ਬਹੁਤ ਹੀ ਭਾਵੁਕ ਪੋਸਟ ਪਾਈ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ, ‘ਮੈਂ 40 ਸਾਲ ‘ਚ ਐਂਟਰ ਹੋਣ ਜਾ ਰਹੀ ਹਾਂ, ਮੈਂ ਵਾਪਿਸ ਬੈਠਣਾ ਚਾਹੁੰਦੀ ਹਾ, ਰਿਫਲੈਕਟ ਕਰਨਾ, ਪਿਆਰ ਕਰਨਾ, ਹੱਸਣਾ, ਮਾਫ ਕਰਨਾ, ਭੁੱਲ ਜਾਣਾ ਤੇ ਸਭ ਤੋਂ ਜ਼ਰੂਰੀ ਪ੍ਰਾਥਨਾ ਕਰਨਾ ਤੇ ਮੈਨੂੰ ਤਾਕਤ ਦੇਣ ਦੇ ਲਈ ਤੇ ਸਭ ਤੋਂ ਜ਼ਿਆਦਾ ਮਜ਼ਬੂਤ ਕਰਨ ਦੇ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ '।
ਉਨ੍ਹਾਂ ਨੇ ਅੱਗੇ ਲਿਖਿਆ ਹੈ- 'ਮੈਨੂੰ ਇੱਕ ਮਜ਼ਬੂਤ ਔਰਤ ਬਨਾਉਣ ਦੇ ਲਈ, ਆਪਣੇ ਤਜ਼ਰਬਿਆਂ ਅਤੇ ਫੈਸਲਿਆਂ ਦੇ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ ਜੋ ਕਿ ਮੈਂ ਹਾਂ.. ਕੁਝ ਸਹੀ, ਕੁਝ ਗਲਤ, ਕੁਝ ਮਹਾਨ, ਕੁਝ ਅਜਿਹਾ ਨਹੀਂ...ਪਰ ਫਿਰ ਵੀ, 40 ਵੱਡਾ ਹੈ ਤੇ ਇਸ ਨੂੰ ਵੱਡਾ ਬਣਾਈਏ' ।
ਇਸ ਪੋਸਟ ਉੱਤੇ ਬਹੁਤ ਸਾਰੇ ਫ਼ਿਲਮੀ ਸਿਤਾਰੇ ਕਮੈਂਟਸ ਕਰਕੇ ਕਰੀਨਾ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਨੇ । ਇਸ ਪੋਸਟ ਉੱਤੇ ਪੰਜ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।