Kareena Kapoor Viral Video: ਕਰੀਨਾ ਕਪੂਰ ਹਮੇਸ਼ਾ ਹੀ ਆਪਣੇ ਸਟਾਈਲਿਸ਼ ਲੁੱਕ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਛਾਈ ਰਹਿੰਦੀ ਹੈ। ਕਰੀਨਾ ਅਕਸਰ ਹੀ ਪਪਰਾਜ਼ੀ ਨੂੰ ਪੋਜ਼ ਦਿੰਦੇ ਹੋਏ ਨਜ਼ਰ ਆਉਂਦੀ ਹੈ। ਸੋਸ਼ਲ਼ ਮੀਡੀਆ ਉੱਤੇ ਕਰੀਨਾ ਕਪੂਰ ਖ਼ਾਨ ਦਾ ਇੱਕ ਕੂਲ ਅੰਦਾਜ਼ ਵਾਲਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
ਉਹ ਚੈੱਕ ਵਾਲੀ ਸ਼ਰਟ ਅਤੇ ਜੀਨਸ ਦੇ ਨਾਲ ਕਾਲੇ ਚਸ਼ਮੇ ਪਾ ਕੇ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ, ਪਰ ਫਿਰ ਵੀ ਪ੍ਰਸ਼ੰਸਕ ਉਸ ਨੂੰ ਦੇਖ ਕੇ ਕਾਫੀ ਹੈਰਾਨ ਰਹਿ ਗਏ ਕਿ ਕਰੀਨਾ ਇਕੱਲੀ ਨਹੀਂ ਹੈ, ਸਗੋਂ ਹੱਥ 'ਚ ਚਾਹ ਦਾ ਗਲਾਸ ਫੜੀ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਨੇ ਸਾਂਝੀ ਕੀਤੀ ਸ਼ਰਟਲੈੱਸ ਤਸਵੀਰ, ਸ਼ਰਟ ਨੂੰ ਯਾਦ ਕਰਦੇ ਹੋਏ ਕਿਹਾ-‘ਤੁਮ ਹੋਤੀ ਤੋਂ ਕੈਸਾ ਹੋਤਾ..’, ਪ੍ਰਸ਼ੰਸਕ ਤੇ ਕਲਾਕਾਰ ਲੁੱਟਾ ਰਹੇ ਨੇ ਪਿਆਰ
image source Instagram
ਕਰੀਨਾ ਕਪੂਰ ਦੇ ਇਸ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਰੀਨਾ ਕਪੂਰ ਇਕ ਹੱਥ 'ਚ ਆਈਫੋਨ, ਜਦਕਿ ਦੂਜੇ ਹੱਥ 'ਚ ਚਾਹ ਦਾ ਗਲਾਸ ਫੜ੍ਹੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਹ ਕਾਰ 'ਚ ਬੈਠ ਕੇ ਚਾਹ ਪੀਂਦੀ ਵੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਇੱਕ ਯੂਜ਼ਰ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਟਾਰਬਕਸ ਦੀ ਬਜਾਏ 10 ਰੁਪਏ ਦੀ ਚਾਹ ਕਿਵੇਂ ਆ ਗਈ। ਤਾਂ ਦੂਜੇ ਯੂਜ਼ਰ ਨੇ ਕਿਹਾ ਕਿ ਸਵੇਰ ਦੀ ਚਾਹ ਦਾ ਮਜ਼ਾ ਹੀ ਕੁਝ ਹੋਰ ਹੈ।
image source instagram
ਕੰਮ ਦੀ ਗੱਲ ਕਰੀਏ ਤਾਂ ਅਗਸਤ 'ਚ ਕਰੀਨਾ ਕਪੂਰ ਦੀ ਫਿਲਮ 'ਲਾਲ ਸਿੰਘ ਚੱਢਾ' ਰਿਲੀਜ਼ ਹੋਈ ਸੀ। ਜੋ ਕਿ ਬਾਕਸ ਆਫਿਸ ਉੱਤੇ ਖਾਸ ਪ੍ਰਦਰਸ਼ਨ ਨਹੀਂ ਦਿਖਾ ਪਾਈ। ਇਸ ਫਿਲਮ 'ਚ ਉਨ੍ਹਾਂ ਨਾਲ ਆਮਿਰ ਖ਼ਾਨ ਨਜ਼ਰ ਆਏ ਸਨ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਜਲਦੀ ਹੀ ਕਰੀਨਾ ਕਪੂਰ ਵੀ OTT ਪਲੇਟਫਾਰਮ 'ਤੇ ਡੈਬਿਊ ਕਰਨ ਲਈ ਤਿਆਰ ਹੈ।
image source Instagram
View this post on Instagram
A post shared by Viral Bhayani (@viralbhayani)