ਕਰਨਵੀਰ ਵੋਹਰਾ ਆਪਣੀ ਬੇਟੀਆਂ ਦੇ ਨਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ‘ਤੇ ਮਸਤੀ ਕਰਦੇ ਆਏ ਨਜ਼ਰ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਇਹ ਵੀਡੀਓ

ਟੀਵੀ ਜਗਤ ਦੇ ਡੈਸ਼ਿੰਗ ਤੇ ਬਾਕਮਾਲ ਦੇ ਐਕਟਰ ਕਰਨਵੀਰ ਵੋਹਰਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ ।
ਹੋਰ ਪੜ੍ਹੋ : ‘Taare Balliye’ ਗੀਤ ਹੋਇਆ ਰਿਲੀਜ਼, ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਨੋਕ-ਝੋਕ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
ਉਨ੍ਹਾਂ ਨੇ ਦਰਸ਼ਕਾਂ ਦੇ ਲਈ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੀ ਜੁੜਵਾ ਬੇਟੀਆਂ ਦੇ ਨਾਲ ਪੰਜਾਬੀ ਗੀਤ ਉੱਤੇ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਨੇ । ਵੀਡੀਓ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ‘ਧੱਕਾ’ ਗੀਤ ਚੱਲ ਰਿਹਾ ਹੈ ।
ਕਰਨਵੀਰ ਵੋਹਰਾ ਦਾ ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ।
ਜੇ ਗੱਲ ਕਰੀਏ ਕਰਨਵੀਰ ਵੋਹਰਾ ਦੀ ਤਾਂ ਬਹੁਤ ਜਲਦ ਉਨ੍ਹਾਂ ਦੇ ਘਰ ‘ਚ ਨੰਨ੍ਹੇ ਮਹਿਮਾਨ ਦੀ ਐਂਟਰੀ ਹੋਣ ਵਾਲੀ ਹੈ । ਉਨ੍ਹਾਂ ਦੀ ਪਤਨੀ ਟੀਜੇ ਸਿੱਧੂ ਇੱਕ ਵਾਰ ਫਿਰ ਤੋਂ ਪ੍ਰੈਗਨੈਂਟ ਹੈ । ਹਾਲ ਹੀ ‘ਚ ਦੋਵਾਂ ਨੇ ਬੇਬੀ ਬੰਪ ਦੇ ਨਾਲ ਫੋਟੋਸ਼ੂਟ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਨੇ ।
View this post on Instagram
These two and their masti! ? @twinbabydiaries #fraternaltwins #twinsdaddy #twinsofInstagram