ਦੇਖੋ ਵੀਡੀਓ : ਕਰਨ ਸੈਂਬੀ ਦੇ ਆਪਣੇ ਨਵੇਂ ਗੀਤ ‘Des Ae Tera’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ

ਕਰਨ ਸੈਂਬੀ ਪੰਜਾਬੀ ਇੰਡਸਟਰੀ ਦੇ ਉਹ ਗਾਇਕ ਨੇ ਜਿਨ੍ਹਾਂ ਨੇ ਨਿੱਕੀ ਉਮਰ ‘ਚ ਵੱਡੀ ਮੱਲਾਂ ਮਾਰੀਆਂ ਹਨ। ਕਰਨ ਸੈਂਬੀ ਆਪਣੇ ਨਵੇਂ ਗੀਤ Des Ae Tera ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਨੇ । ਇਸ ਰੋਮਾਂਟਿਕ ਸੌਂਗ ਨੂੰ ਕਰਨ ਸੈਂਬੀ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਇਆ ਹੈ ।
ਹੋਰ ਪੜ੍ਹੋ : ਗਗਨ ਕੋਕਰੀ ਆਪਣੇ ਨਵੇਂ ਗੀਤ ‘BLESSINGS OF SISTER’ ਦੇ ਟੀਜ਼ਰ ਨਾਲ ਦਰਸ਼ਕਾਂ ਨੂੰ ਕਰ ਰਹੇ ਨੇ ਭਾਵੁਕ
ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ Jass Inder ਨੇ ਲਿਖੇ ਨੇ ਤੇ ਮਿਊਜ਼ਿਕ Rox A ਨੇ ਦਿੱਤਾ ਹੈ । Amaninder Singh ਨੇ ਇਸ ਗੀਤ ਦਾ ਸ਼ਾਨਦਾਰ ਵੀਡੀਓ ਡਾਇਰੈਕਟਰ ਕੀਤਾ ਹੈ । ਗਾਣੇ ‘ਚ ਅਦਾਕਾਰੀ ਕਰਦੇ ਨਜ਼ਰ ਆ ਰਹੇ ਨੇ ਖੁਦ ਕਰਨ ਸੈਂਬੀ ਤੇ Nikkesha । ਵੀਡੀਓ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
ਜੇ ਗੱਲ ਕਰੀਏ ਗਾਇਕ ਕਰਨ ਸੈਂਬੀ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੇ ਸੁਫ਼ਨਿਆਂ ਨੂੰ ਖੰਭ ਦਿੱਤੇ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ- 2’ ਨੇ ਜਿੱਥੇ ਉਨ੍ਹਾਂ ਨੇ ਟਾਪ 5 ‘ਚ ਜਗ੍ਹਾ ਬਣਾਈ। ਜਿਸ ਤੋਂ ਬਾਅਦ ਉਨ੍ਹਾਂ ਦੇ ਕਰੀਅਰ ਨੇ ਨਵਾਂ ਮੋੜ ਲਿਆ ਤੇ ਜ਼ਿੰਦਗੀ ‘ਚ ਸਫਲਤਾ ਦਾ ਕਾਰਵਾਂ ਸ਼ੁਰੂ ਹੋ ਗਿਆ। ਕਰਨ ਸੈਂਬੀ ਨੇ ਗੀਤ ‘ਮੈਂ ਦੇਖਾਂ ਤੇਰੀ ਫੋਟੋ ਸੌ ਸੌ ਵਾਰ ਕੁੜੇ’ ਨਾਲ ਵਾਹ ਵਾਹੀ ਖੱਟੀ ਹੈ ਇਸ ਤੋਂ ਇਲਾਵਾ ਉਹ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ।