Karan Mehra press confrence against Nisha Rawal: 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਫੇਮ ਅਦਾਕਾਰ ਕਰਨ ਮੇਹਰਾ ਨੇ ਪਤਨੀ ਨਿਸ਼ਾ ਰਾਵਲ ਵੱਲੋਂ ਲਗਾਏ ਗਏ ਘਰੇਲੂ ਹਿੰਸਾ ਦੇ ਦੋਸ਼ਾਂ ਨੂੰ ਲੈ ਕੇ ਆਪਣੀ ਚੁੱਪੀ ਤੋੜ ਦਿੱਤੀ ਹੈ। ਕਰਨ ਨੇ ਪ੍ਰੈਸ ਕਾਨਫਰੰਸ ਕਰਕੇ ਖ਼ੁਦ 'ਤੇ ਲੱਗੇ ਇਲਜ਼ਾਮਾਂ ਅਤੇ ਪਤਨੀ ਨਿਸ਼ਾ ਨਾਲ ਤਲਾਕ ਲੈਣ ਦੀ ਸੱਚਾਈ ਦਾ ਖੁਲਾਸਾ ਕੀਤਾ ਹੈ।
image From Goggle
ਟੀਵੀ ਜਗਤ ਦੀ ਮਸ਼ਹੂਰ ਜੋੜੀ ਨਿਸ਼ਾ ਰਾਵਲ ਤੇ ਕਰਨ ਮੇਹਰਾ ਕਿਸੇ ਸਮੇਂ ਇੱਕ ਪਾਵਰ ਕਪਲ ਮੰਨੇ ਜਾਂਦੇ ਸਨ। ਹੁਣ ਇਹ ਜੋੜੀ ਇੱਕ ਦੂਜੇ ਉੱਤੇ ਗੰਭੀਰ ਇਲਜ਼ਾਮ ਲਾਉਂਦੀ ਹੋਈ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਬੀਤੇ ਸਾਲ ਨਿਸ਼ਾ ਰਾਵਲ ਨੇ ਆਪਣੇ ਪਤੀ ਤੇ ਅਦਾਕਾਰ ਕਰਨ ਮੇਹਰਾ ਉੱਤੇ ਘਰੇਲੂ ਹਿੰਸਾ ਦੇ ਦੋਸ਼ ਲਾਏ ਸਨ, ਜਿਸ ਮਗਰੋਂ ਕਰਨ ਮੇਹਰਾ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ।
ਫਿਲਹਾਲ ਦੋਵੇਂ ਤਲਾਕ ਅਤੇ ਬੇਟੇ ਕਵੀਸ਼ ਦੀ ਕਸਟਡੀ ਲਈ ਅਦਾਲਤ 'ਚ ਲੜ ਰਹੇ ਹਨ। ਤਾਜ਼ਾ ਅਪਡੇਟ ਇਹ ਹੈ ਕਿ ਅਭਿਨੇਤਰੀ ਨੇ ਹੁਣ ਐਕਸਟਰਾ ਮੈਰਿਟਲ ਅਫੇਅਰ 'ਤੇ ਪ੍ਰਤੀਕਿਰਿਆ ਦਿੱਤੀ ਹੈ ਜਿਸ ਦਾ ਕਰਨ ਮਹਿਰਾ ਨੇ ਨਿਸ਼ਾ 'ਤੇ ਦੋਸ਼ ਲਗਾਇਆ ਸੀ।ਹੁਣ ਇਸ ਮਾਮਲੇ 'ਤੇ ਕਰਨ ਮੇਹਰਾ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਆਪਣਾ ਪੱਖ ਰੱਖਿਆ ਹੈ।
ਕਰਨ ਨੇ ਨਿਸ਼ਾ 'ਤੇ ਲਾਏ ਗੰਭੀਰ ਦੋਸ਼
ਕਰਨ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਨਿਸ਼ਾ ਉੱਤੇ ਰੋਹਿਤ ਸੇਠਿਆ ਨਾਲ ਐਕਸਟਰਾ ਮੈਰੀਟੀਅਲ ਅਫੇਅਰ ਦਾ ਦੋਸ਼ ਲਾਇਆ ਹੈ। ਕਰਨ ਨੇ ਕਿਹਾ ਕਿ ਇੱਕ ਪਾਸੇ ਦੋਵੇਂ ਭੈਂਣ-ਭਰਾ ਦਾ ਰਿਸ਼ਤਾ ਦੱਸਦੇ ਹਨ। ਮੇਰੇ ਵਿਆਹ 'ਤੇ ਰੋਹਿਤ ਸੇਠਿਆ ਨੇ ਹੀ ਨਿਸ਼ਾ ਦਾ ਕੰਨਿਆਦਾਨ ਕੀਤਾ ਸੀ। ਮੈਂ ਇਹ ਸਭ ਕੁਝ ਪਹਿਲਾਂ ਨਹੀਂ ਦੱਸ ਸਕਦਾ ਸੀ, ਇਹ ਸਭ ਕੁਝ ਮੇਰੇ ਨਾਲ ਪਿਛਲੇ ਸਾਲ ਵਾਪਰਿਆ ਹੈ। ਜੇਕਰ ਮੈਂ ਉਸ ਸਮੇਂ ਕਿਹਾ ਹੁੰਦਾ ਤਾਂ ਸਭ ਨੇ ਕਿਹਾ ਹੁੰਦਾ ਕਿ ਪਤਨੀ ਨੇ ਉਨ੍ਹਾਂ 'ਤੇ ਇਲਜ਼ਾਮ ਲਗਾਏ ਹਨ ਤਾਂ ਬਦਲੇ 'ਚ ਕਰਨ ਨੇ ਵੀ ਅਜਿਹੇ ਦੋਸ਼ ਲਾਏ ਹਨ।
image From Goggle
ਕਰਨ ਨੇ ਅੱਗੇ ਕਿਹਾ ਕਿ ਇਹ ਸਾਰੇ ਸਬੂਤ ਇਕੱਠੇ ਕਰਨ ਵਿੱਚ ਉਸ ਨੂੰ 14 ਮਹੀਨੇ ਦਾ ਸਮਾਂ ਲੱਗਾ ਹੈ। ਕਰਨ ਨੇ ਕਿਹਾ ਕਿ ਇੱਕ-ਇੱਕ ਈਵੈਂਟ, ਇੱਕ-ਇੱਕ ਚੀਜ਼, ਇਸ ਨਾਲ ਗੱਲ ਕਰੋ, ਕਦੇ ਕਿਸੇ ਹੋਰ ਨਾਲ ਗੱਲ ਕਰੋ , ਇਨ੍ਹਾਂ ਸਬੂਤਾਂ ਨੂੰ ਇੱਕਠਾ ਕਰਨ ਲਈ ਮੈਨੂੰ ਤਕਰੀਬਨ 14 ਮਹੀਨੇ ਲੱਗ ਗਏ। ਦੋਸਤਾਂ ਕੁਝ ਦੱਸਿਆ, ਕਿਸੇ ਨੇ ਕੁਝ। ਇਹ ਸਭ ਕੁਝ ਮੇਰੇ ਬੱਚੇ ਦੇ ਸਾਹਮਣੇ ਹੋਇਆ ਹੈ। ਜਿਸ ਕਾਰਨ ਉਸ 'ਤੇ ਮਾੜਾ ਅਸਰ ਪਵੇਗਾ।
ਕਰਨ ਨੇ ਨਿਸ਼ਾ ਉੱਤੇ ਇਹ ਵੀ ਦੋਸ਼ ਲਾਇਆ ਕਿ ਉਸ ਦੇ ਮਾਪਿਆਂ ਤੇ ਛੋਟੇ ਭਰਾ ਨੂੰ ਜਾਣਬੁੱਝ ਕੇ ਫਸਾਇਆ ਗਿਆ ਹੈ। ਦਰਅਸਲ ਨਿਸ਼ਾ ਤੇ ਰੋਹਿਤ ਸੇਠਿਆ ਮਿਲ ਕੇ ਉਸ ਦਾ ਬਿਜ਼ਨਸ ਤੇ ਘਰ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇਹ ਸਭ ਕਰਨ ਦੇ ਲਈ ਉਹ ਉਸ ਦੇ ਬੇਟੇ ਕਵੀਸ਼ ਨੂੰ ਇਮੋਸ਼ਨਲ ਹਥਿਆਰ ਵਾਂਗ ਇਸਤੇਮਾਲ ਕਰ ਰਹੇ ਹਨ। ਕਰਨ ਨੇ ਕਿਹਾ ਕਿ ਉਹ ਸੱਚਾਈ, ਆਪਣੇ ਤੇ ਆਪਣੇ ਪਰਿਵਾਰ ਅਤੇ ਆਪਣੇ ਪੁੱਤਰ ਦੇ ਭੱਵਿਖ ਲਈ ਇਹ ਕਾਨੂੰਨੀ ਲੜਾਈ ਲੜ ਰਹੇ ਹਨ। ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ ਉਹ ਇਹ ਜਾਰੀ ਰੱਖਣਗੇ।
image From Goggle
ਹੋਰ ਪੜ੍ਹੋ: ਅਜੇ ਦੇਵਗਨ ਨੇ ਵੀਡੀਓ ਸ਼ੇਅਰ ਕਰ ਖ਼ਾਸ ਅੰਦਾਜ਼ 'ਚ ਦਿੱਤੀ ਪਤਨੀ ਕਾਜੋਲ ਨੂੰ ਦਿੱਤੀ ਜਨਮਦਿਨ ਦੀ ਵਧਾਈ
ਨਿਸ਼ਾ ਰਾਵਲ ਦਾ ਰਿਐਕਸ਼ਨ ਵੀ ਆਇਆ ਸਾਹਮਣੇ
ਕਰਨ ਦੀ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਜਦੋਂ ਮੀਡੀਆ ਨੇ ਇਸ ਪੂਰੇ ਮਾਮਲੇ 'ਤੇ ਨਿਸ਼ਾ ਨਾਲ ਗੱਲ ਕਰਨੀ ਚਾਹੀ ਤਾਂ ਉਸ ਨੇ ਇਨ੍ਹਾਂ ਦੋਸ਼ਾਂ 'ਤੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ। ਇੱਕ ਇੰਟਰਵਿਊ ਦੇ ਵਿੱਚ ਅਦਾਕਾਰਾ ਨੇ ਕਿਹਾ, 'ਮੈਂ ਇਸ 'ਤੇ ਕੁਝ ਵੀ ਟਿੱਪਣੀ ਨਹੀਂ ਕਰ ਰਹੀ ਹਾਂ। ਮੈਨੂੰ ਪਤਾ ਹੈ ਕਿ ਉਸ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਉਹ ਜੋ ਵੀ ਬਿਆਨ ਦੇ ਰਿਹਾ ਹੈ, ਮੈਂ ਉਨ੍ਹਾਂ ਸਾਰਿਆਂ ਦਾ ਜਵਾਬ ਨਹੀਂ ਦੇ ਸਕਦੀ।' ਹਲਾਂਕਿ ਹੁਣ ਇਹ ਚਰਚਾ ਹੋ ਰਹੀ ਹੈ ਕਿ ਇਨ੍ਹੇ ਗੰਭੀਰ ਦੋਸ਼ ਲਗਾਏ ਜਾਣ ਦੇ ਬਾਵਜੂਦ ਨਿਸ਼ਾ ਰਾਵਲ ਨੇ ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ।