ਕੋਰੋਨਾ ਸਪਰੈਡਰ ਬਣੀ ਕਰਨ ਜੌਹਰ ਦੀ ਬਰਥਡੇਅ ਪਾਰਟੀ , 50 ਤੋਂ ਵੱਧ ਲੋਕ ਹੋਏ ਕੋਰੋਨਾ ਪੌਜ਼ੀਟਿਵ

ਬਾਲੀਵੁੱਡ ਦੇ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਦੀ ਜਨਮਦਿਨ ਪਾਰਟੀ 'ਚ ਸ਼ਾਮਲ ਹੋਣ ਵਾਲਿਆਂ 'ਚ 50 ਤੋਂ ਵੱਧ ਲੋਕ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ। ਇਹ ਪਾਰਟੀ ਕਰਨ ਦੇ ਜਨਮਦਿਨ ਦੇ ਮੌਕੇ 'ਤੇ ਰੱਖੀ ਗਈ ਸੀ। ਕਰਨ ਜੌਹਰ ਦੀ ਇਹ ਬਰਥਡੇਅ ਪਾਰਟੀ ਸੁਪਰ ਡੁਪਰ, ਕੋਰੋਨਾ ਸਪਰੈਡਰ ਪਾਰਟੀ ਵਿੱਚ ਤਬਦੀਲ ਹੋ ਗਈ ਹੈ।
image from instagram
ਦੱਸ ਦਈਏ ਬੀਤੇ ਮਹੀਨੇ ਦੀ 25 ਤਰੀਕ ਕਰਨ ਜੌਹਰ 50 ਸਾਲ ਦੇ ਹੋ ਗਏ ਹਨ। ਇਸ ਮੌਕੇ ਕਰਨ ਜੌਹਨ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਸੀ। ਮਨੋਰੰਜਨ ਜਗਤ ਦੇ ਇਸ ਜਸ਼ਨ ਵਿੱਚ ਸ਼ਾਹਰੁਖ ਖਾਨ, ਕਰੀਨਾ ਕਪੂਰ ਖਾਨ, ਰਿਤਿਕ ਰੋਸ਼ਨ, ਆਮਿਰ ਖਾਨ ਵਰਗੇ ਕਈ ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ।
ਹੁਣ ਖ਼ਬਰ ਹੈ ਕਿ ਕੋਰੋਨਾ ਸਪਰੈਡਰ ਬਣੀ ਕਰਨ ਜੌਹਰ ਦੀ ਇਸ ਬਰਥਡੇਅ ਪਾਰਟੀ ਵਿੱਚ ਸ਼ਾਮਲ ਹੋਏ ਲੋਕਾਂ ਵਿੱਚੋਂ 50 ਤੋਂ ਵੱਧ ਮਹਿਮਾਨ ਕੋਰੋਨਾ ਵਾਇਰਸ ਤੋਂ ਸੰਕਰਮਿਤ ਹੋ ਗਏ ਹਨ। ਮੀਡੀਆ ਰਿਪੋਰਟਸ ਦੇ ਮੁਤਾਬਕ ਇਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਚੋਂ ਕਿਹੜੇ ਮਹਿਮਾਨ ਕੋਰੋਨਾ ਸੰਕਰਮਿਤ ਹੋਏ ਹਨ, ਇਸ ਦਾ ਅਜੇ ਤੱਕ ਖੁਲਾਸਾ ਨਹੀਂ ਹੋ ਸਕਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕਈ ਬਾਲੀਵੁੱਡ ਸੈਲੇਬਸ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ।
image from instagram
"ਬਾਲੀਵੁੱਡ ਫਿਲਮ ਇੰਡਸਟਰੀ ਦੇ ਕਰਨ ਦੇ ਕਰੀਬੀ ਦੋਸਤ ਪਾਰਟੀ ਤੋਂ ਬਾਅਦ ਕੋਵਿਡ ਤੋਂ ਸੰਕਰਮਿਤ ਹਨ, ਹਾਲਾਂਕਿ ਉਹ ਇਹ ਨਹੀਂ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਕੋਵਿਡ ਹੈ।"
ਦੱਸ ਦਈਏ ਕਿ ਅਜੇ ਤੱਕ ਅਭਿਨੇਤਾ ਕਾਰਤਿਕ ਆਰੀਅਨ, ਜੋ ਕਰਨ ਦੀ ਪਾਰਟੀ ਵਿੱਚ ਮੌਜੂਦ ਨਹੀਂ ਸੀ, ਉਹ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਹਨ। ਇੰਝ ਮੰਨਿਆ ਜਾ ਰਿਹਾ ਹੈ ਕਿ ਕਾਰਤਿਕ ਆਰਯਨ ਨੂੰ ਕੋਰੋਨਾ ਇਸ ਲਈ ਹੋਇਆ ਕਿ ਉਨ੍ਹਾਂ ਦੀ ਕੋ ਐਕਟਰਸ ਕਿਆਰਾ ਅਡਵਾਨੀ ਕਰਨ ਦੀ ਪਾਰਟੀ ਵਿੱਚ ਸ਼ਾਮਲ ਹੋਈ ਸੀ ਤੇ ਇਸ ਪਾਰਟੀ ਤੋਂ ਬਾਅਦ ਉਹ ਕਾਰਤਿਕ ਨਾਲ ਫਿਲਮ ਦੀ ਪ੍ਰਮੋਸ਼ਨ ਕਰ ਰਹੀ ਸੀ। ਫਿਲਹਾਲ ਅਜੇ ਤੱਕ ਕਿਆਰਾ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਕਿ ਕੋਰੋਨਾ ਪੌਜ਼ੀਟਿਵ ਹੈ ਜਾਂ ਨਹੀਂ।
image from instagram
ਇਸ ਤੋਂ ਇਲਾਵਾ ਸ਼ਾਹਰੁਖ ਖਾਨ ਅਤੇ ਕੈਟਰੀਨਾ ਕੈਫ ਦੇ ਵੀ ਕੋਰੋਨਾ ਪੋਜ਼ੀਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਕਾਰਤਿਕ ਆਰੀਅਨ ਤੋਂ ਬਾਅਦ ਅਕਸ਼ੈ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਬੀਤੀ ਸ਼ਾਮ ਆਦਿਤਿਆ ਰਾਏ ਕਪੂਰ ਨੇ ਵੀ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਕੋਰੋਨਾ ਨਾਲ ਸੰਕਰਮਿਤ ਹੋ ਗਿਆ ਹੈ। ਇਸ ਕਾਰਨ ਮੇਕਰਜ਼ ਉਨ੍ਹਾਂ ਦੀ ਫਿਲਮ 'ਓਮ: ਦਿ ਬੈਟਲ ਵਿਦਿਨ' ਦੇ ਟ੍ਰੇਲਰ ਲਾਂਚ ਨੂੰ ਰੀ-ਸ਼ਡਿਊਲ ਕਰਨ ਦੀ ਯੋਜਨਾ ਬਣਾ ਰਹੇ ਹਨ।