ਕਰਣ ਜੌਹਰ ਨੇ ਸਿਧਾਰਥ ਸ਼ੁਕਲਾ ਨੂੰ ਦਿੱਤੀ ਸ਼ਰਧਾਂਜਲੀ, ਲੋਕਾਂ ਨੇ ਹੰਜੂਆਂ ਨੂੰ ਦੱਸਿਆ ਫੇਕ

ਬਿੱਗ ਬੌਸ ਓਟੀਟੀ ਵਿੱਚ ਕਰਣ ਜੌਹਰ (Karan Johar) ਨੇ ਹਾਲ ਹੀ ਵਿੱਚ ਸਿਧਾਰਥ ਸ਼ੁਕਲਾ (Sidharth Shukla) ਨੂੰ ਸ਼ਰਧਾਂਜਲੀ ਦਿੱਤੀ ਹੈ । ਟੀਵੀ ਦੇ ਵੱਡੇ ਅਦਾਕਾਰ ਸਿਧਾਰਥ ਸ਼ੁਕਲਾ (Sidharth Shukla) ਨੇ ਬਿੱਗ ਬੌਸ 13 ਵਿੱਚ ਹਿੱਸਾ ਲਿਆ ਸੀ ਤੇ ਇਸ ਸੀਜ਼ਨ ਦਾ ਖਿਤਾਬ ਆਪਣੇ ਨਾਂਅ ਕੀਤਾ ਸੀ । ਇਸ ਸਭ ਦੇ ਚਲਦੇ ਬਿੱਗ ਬੌਸ ਓਟੀਟੀ ਨੂੰ ਹੋਸਟ ਕਰ ਰਹੇ ਕਰਣ ਜੌਹਰ (Karan Johar) ਨੇ ਸਿਧਾਰਥ ਸ਼ੁਕਲਾ (Sidharth Shukla) ਦਾ ਜ਼ਿਕਰ ਕੀਤਾ ਤੇ ਇਸ ਦੌਰਾਨ ਉਹ ਕਾਫੀ ਇਮੋਸ਼ਨਲ ਹੋ ਗਏ । ਸ਼ੋਅ ਵਿਚ ਮੌਜੂਦ ਹੋਰ ਅਦਾਕਾਰਾਂ ਨੇ ਵੀ ਆਪਣੇ ਆਪਣੇ ਤਰੀਕੇ ਨਾਲ ਸਿਧਾਰਥ ਸ਼ੁਕਲਾ ਨੂੰ ਸਰਧਾਂਜਲੀ ਦਿੱਤੀ ।
Image From Instagram
ਹੋਰ ਪੜ੍ਹੋ :
ਅਦਾਕਾਰਾ ਊਰਵਸ਼ੀ ਰੌਤੇਲਾ ‘ਤੇ ਇੱਕ ਸ਼ਖਸ ਨੇ ਕੀਤਾ ਹਮਲਾ, ਅਦਾਕਾਰਾ ਨੇ ਇਸ ਤਰ੍ਹਾਂ ਦਿੱਤਾ ਜਵਾਬ
Image From Instagram
ਕਰਣ ਜੌਹਰ ਨੇ ਸਿਧਾਰਥ ਸ਼ੁਕਲਾ (Sidharth Shukla) ਦੀ ਇੱਕ ਤਸਵੀਰ ਵੀ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਸੀ । ਇਸ ਤਸਵੀਰ ਤੇ ਉਸ ਨੇ ਲਿਖਿਆ ਸੀ ‘ਮੈਂ ਹਮੇਸ਼ਾ ਤੇਰੀ ਮੁਸ਼ਕਰਾਹਟ ਨੂੰ ਯਾਦ ਕਰਨਾ ਚਾਹਾਂਗਾ, ਤੇਰੀ ਆਤਮਾ ਨੂੰ ਸ਼ਾਂਤੀ ਮਿਲੇ’ । ਸ਼ੋਅ ਵਿੱਚ ਕਰਣ ਨੇ ਕਿਹਾ ਕਿ ਸਿਧਾਰਥ ਇਸ ਤਰ੍ਹਾਂ ਦਾ ਬੰਦਾ ਸੀ ਜਿਹੜਾ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਸੀ ।
View this post on Instagram
ਬਿੱਗ ਬੌਸ ਪਰਿਵਾਰ ਦਾ ਪਸੰਦੀਦਾ ਮੈਂਬਰ ਸੀ । ਉਹ ਪੂਰੀ ਇੰਡਸਟਰੀ ਦਾ ਦੋਸਤ ਸੀ । ਪਰ ਉਹ ਸਾਨੂੰ ਛੱਡਕੇ ਚਲਾ ਗਿਆ । ਇਹ ਇਸ ਤਰ੍ਹਾਂ ਦੀ ਚੀਜ਼ ਹੈ ਜਿਸ ਤੇ ਯਕੀਨ ਨਹੀਂ ਕੀਤਾ ਜਾ ਸਕਦਾ’ । ਪਰ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਲੋਕ ਕਰਣ ਨੂੰ ਟਰੋਲ ਕਰ ਰਹੇ ਹਨ । ਲੋਕ ਕਰਣ (Karan Johar) ਦੇ ਇਹਨਾਂ ਸ਼ਬਦਾਂ ਤੇ ਹੰਜੂਆਂ ਨੂੰ ਫੇਕ ਦੱਸ ਰਹੇ ਹਨ । ਬਹੁਤ ਸਾਰੇ ਲੋਕ ਕਰਣ ਦੀ ਕਲਾਸ ਲਗਾ ਰਹੇ ਹਨ ।
Thank you @karanjohar for this #BiggBossOTT#SidharthShukIa
— ???? ❤️❤️ASIM IS LOVE (@sonmishr) September 5, 2021