
ਕਰਨ ਜੌਹਰ ਛੇਤੀ ਹੀ ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਕਹਾਣੀ ਨੂੰ ਵੱਡੇ ਪਰਦੇ ਤੇ ਲੈ ਕੇ ਆਉਣ ਵਾਲੇ ਹਨ । ਫਿਲਮ ਦਾ ਐਲਾਨ ਕਰਦੇ ਹੋਏ ਕਰਨ ਨੇ ਦੱਸਿਆ ਕਿ ਫਿਲਮ ਦੀ ਕਹਾਣੀ ਸੀ ਸ਼ੰਕਰਨ ਨਾਇਰ ਦੀ ਜ਼ਿੰਦਗੀ 'ਤੇ ਅਧਾਰਤ ਹੋਵੇਗੀ, ਜਿਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦੇ ਸੱਚ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਲਈ ਬਰਤਾਨਵੀਂ ਹਕੂਮਤ ਨਾਲ ਲੰਮੀ ਲੜਾਈ ਲੜੀ ਸੀ।
Pic Courtesy: Instagram
ਹੋਰ ਪੜ੍ਹੋ :
ਲਾਲ ਕਿਲ੍ਹਾ ਮਾਮਲੇ ਵਿੱਚ ਦੀਪ ਸਿੱਧੂ ਸਮੇਤ ਹੋਰਾਂ ਨੂੰ ਅਦਾਲਤ ਵੱਲੋਂ ਸੰਮਨ ਜਾਰੀ
Pic Courtesy: Instagram
ਫਿਲਮ ਦੀ ਕਹਾਣੀ ਸ਼ੰਕਰਨ ਨਾਇਰ ਦੇ ਪੜਪੋਤੇ ਰਘੂ ਪਲਟ ਅਤੇ ਉਸਦੀ ਪਤਨੀ ਪੁਸ਼ਪਾ ਪਲਟ ਦੁਆਰਾ ਲਿਖੀ ਗਈ ਕਿਤਾਬ The Case That Shook The Empire ਤੋਂ ਲਈ ਗਈ ਹੈ। ਕਰਨ ਸਿੰਘ ਤਿਆਗੀ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਜਲ੍ਹਿਆਂਵਾਲਾ ਬਾਗ ਦੀ ਘਟਨਾ 13 ਅਪ੍ਰੈਲ 1919 ਨੂੰ ਵਾਪਰੀ ਸੀ। ਸੁਤੰਤਰਤਾ ਸੈਨਾਨੀਆਂ ਡਾ. ਸੈਫੂਦੀਨ ਕਿਚਲੂ ਅਤੇ ਡਾ. ਸੱਤਿਆ ਪਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਇਕ ਵੱਡੀ ਭੀੜ ਅਮਨ ਸ਼ਾਂਤੀ ਨਾਲ ਵਿਰੋਧ ਪ੍ਰਦਰਸ਼ਨ ਕਰਨ ਲਈ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਪਹੁੰਚੀ ਸੀ।
Pic Courtesy: Instagram
ਇਸ ਨੂੰ ਰੋਕਣ ਲਈ ਬ੍ਰਿਟਿਸ਼ ਕਮਾਂਡਿੰਗ ਬ੍ਰਿਗੇਡੀਅਰ-ਜਨਰਲ ਡਾਇਰ ਨੇ ਆਪਣੇ ਸੈਨਿਕਾਂ ਨਾਲ ਪੂਰੇ ਬਾਗ਼ ਨੂੰ ਘੇਰ ਲਿਆ ਸੀ। ਜਨਰਲ ਨੇ ਭੀੜ 'ਤੇ ਗੋਲੀਆਂ ਚਲਾਉਣ ਦੇ ਆਦੇਸ਼ ਦੇ ਦਿੱਤੇ। ਇਸ ਕਾਰਵਾਈ ਵਿਚ ਘੱਟੋ ਘੱਟ 379 ਲੋਕ ਮਾਰੇ ਗਏ ਸਨ ਅਤੇ 1200 ਤੋਂ ਵੱਧ ਜ਼ਖਮੀ ਹੋਏ ਸਨ।