ਆਸਾਮ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਕਰਨ ਜੌਹਰ, ਮਦਦ ਲਈ CM ਫੰਡ 'ਚ ਡੋਨੇਟ ਕੀਤੇ 11 ਲੱਖ ਰੁਪਏ

By  Pushp Raj July 6th 2022 10:33 AM -- Updated: July 6th 2022 11:07 AM

Bollywood Karan Johar help for Assam flood victims: ਭਾਰਤ ਦਾ ਆਸਾਮ ਸੂਬਾ ਇਨ੍ਹੀਂ ਦਿਨੀਂ ਭਾਰੀ ਹੜ੍ਹ ਦੀ ਚਪੇਟ ਵਿੱਚ ਹੈ। ਹੜ੍ਹਾਂ ਕਾਰਨ ਇਥੇ ਦੇ ਹਾਲਾਤ ਬਹੁਤ ਖ਼ਰਾਬ ਹੋ ਗਏ ਹਨ। ਇਸ ਭਿਆਨਕ ਹੜ੍ਹ ਕਾਰਨ 21 ਲੱਖ ਤੋਂ ਵੱਧ ਲੋਕ ਪੀੜਤ ਹਨ। ਅਜਿਹੇ 'ਚ ਬਾਲੀਵੁੱਡ ਦੇ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਨੇ ਆਸਾਮ ਦੇ ਸੀਐੱਮ ਰਿਲੀਫ ਫੰਡ ਲਈ ਮਦਦ ਦਾ ਹੱਥ ਵਧਾਇਆ ਹੈ। ਕਰਨ ਜੌਹਰ ਤੋਂ ਇਲਾਵਾ ਇਸ ਮੁਸ਼ਕਲ ਸਮੇਂ ਵਿੱਚ ਹੋਰ ਬਾਲੀਵੁੱਡ ਸੈਲੇਬਸ ਤੇ ਆਮ ਲੋਕ ਵੀ ਆਸਾਮ ਦੇ ਨਾਲ ਹਨ ਅਤੇ ਉੱਥੋਂ ਦੇ ਲੋਕਾਂ ਦੀ ਮਦਦ ਕਰ ਰਹੇ ਹਨ।

ਆਸਾਮ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਹੜ੍ਹ ਕਾਰਨ ਲਗਭਗ 21 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਣ ਹਨ। ਹੁਣ ਤੱਕ 134 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਥੋਂ ਦੇ ਲੋਕ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਰਹੇ ਹਨ। ਜਦੋਂ ਕਿ ਦੂਜੇ ਪਾਸੇ ਆਸਾਮ ਸਰਕਾਰ ਪੀੜਤਾਂ ਨੂੰ ਹਰ ਤਰ੍ਹਾਂ ਦੀਆਂ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਉਣ 'ਚ ਲੱਗੀ ਹੋਈ ਹੈ। ਅਜਿਹੇ 'ਚ ਦਾਨ ਕਰਨ ਵਾਲੇ ਲੋਕਾਂ ਤੋਂ ਇਲਾਵਾ ਬਾਲੀਵੁੱਡ ਦੇ ਕਈ ਅਦਾਕਾਰ ਵੀ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਅੱਗੇ ਆ ਰਹੇ ਹਨ। ਇਨ੍ਹਾਂ 'ਚ ਬਾਲੀਵੁੱਡ ਸੈਲੀਬ੍ਰੀਟੀ ਕਰਨ ਜੌਹਰ ਦਾ ਨਾਂਅ ਵੀ ਸ਼ਾਮਲ ਹਨ।

ਕਰਨ ਜੌਹਰ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਹੱਥ ਅੱਗੇ ਵਧਾਇਆ ਹੈ ਤੇ ਉਨ੍ਹਾਂ ਨੇ ਸੀਐਮ ਫੰਡ ਵਿੱਚ 11 ਲੱਖ ਰੁਪਏ ਦਾ ਡੋਨੇਸ਼ਨ ਦਿੱਤਾ ਹੈ। ਆਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸਰਮਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਪੋਸਟ ਕੀਤਾ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਟਵੀਟ ਕੀਤਾ, "ਸੀਐਮ ਰਾਹਤ ਫੰਡ ਵਿੱਚ 11 ਲੱਖ ਰੁਪਏ ਦਾ ਯੋਗਦਾਨ ਦੇਣ ਲਈ ਫਿਲਮ ਨਿਰਮਾਤਾ ਕਰਨ ਜੌਹਰ ਅਤੇ ਧਰਮਾ ਪ੍ਰੋਡਕਸ਼ਨ ਦੇ ਧੰਨਵਾਦੀ ਹਾਂ। "

ਇਸ ਦੇ ਨਾਲ ਹੀ ਮੁੱਖ ਮੰਤਰੀ ਹਿਮਾਂਤਾ ਬਿਸਵਾ ਸਰਮਾ ਨੇ ਰੋਹਿਤ ਸ਼ੈੱਟੀ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਲਿਖਿਆ, 'ਆਸਾਮ ਦੇ ਹੜ੍ਹਾਂ ਲਈ ਪੂਰੀ ਫਿਲਮ ਇੰਡਸਟਰੀ ਨੂੰ ਇਕੱਠੇ ਕਰਨ ਦੀ ਪਹਿਲ ਕਰਨ ਲਈ ਰੋਹਿਤ ਸ਼ੈੱਟੀ ਦਾ ਵੀ ਧੰਨਵਾਦ।' ਇਸ ਤੋਂ ਪਹਿਲਾਂ ਰੋਹਿਤ ਸ਼ੈੱਟੀ ਅਤੇ ਅਭਿਨੇਤਾ ਅਰਜੁਨ ਕਪੂਰ ਨੇ ਵੀ ਮੁੱਖ ਮੰਤਰੀ ਰਾਹਤ ਫੰਡ ਵਿੱਚ 5-5 ਲੱਖ ਰੁਪਏ ਦਾਨ ਕੀਤੇ ਸਨ। ਇਸ ਮੌਕੇ ਮੁੱਖ ਮੰਤਰੀ ਨੇ ਮਦਦ ਲਈ ਦੋਵਾਂ ਦਾ ਧੰਨਵਾਦ ਵੀ ਕੀਤਾ।

ਹੜ੍ਹ ਦੇ ਪਾਣੀ ਵਿੱਚ ਘਰਾਂ ਅਤੇ ਖੇਤਾਂ ਦੇ ਡੁੱਬਣ ਨਾਲ, ਅਸਾਮ ਵਿੱਚ ਬਹੁਤ ਸਾਰੇ ਪਰਿਵਾਰਾਂ ਕੋਲ ਨੇਲੀ ਦੇ ਖੁੱਲਾਹਟ ਜੰਗਲ ਵਿੱਚ ਹਾਥੀ ਗਲਿਆਰੇ ਵਿੱਚ ਜੰਗਲੀ ਜੀਵਾਂ ਨਾਲ ਟਕਰਾਅ ਦੇ ਜੋਖਮ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ। ਹੜ੍ਹਾਂ ਕਾਰਨ ਲੋਕ ਨਾਂ ਸਿਰਫ਼ ਬੇਘਰ ਹੋਏ ਹਨ, ਸਗੋਂ ਪਾਣੀ ਦੀ ਘਾਟ ਅਤੇ ਭੁੱਖਮਰੀ ਨਾਲ ਵੀ ਜੂਝ ਰਹੇ ਹਨ। ਇਹ ਤਬਾਹੀ ਪਹਿਲਾਂ ਨਾਲੋਂ ਵੀ ਵੱਡੀ ਹੋ ਗਈ ਹੈ ਅਤੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

ਹੋਰ ਪੜ੍ਹੋ: ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੇ ਪ੍ਰਸ਼ੰਸਕਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ, ਬੇਟੇ ਲਕਸ਼ ਦਾ ਚਿਹਰਾ...

ਵਰਕਫਰੰਟ ਦੀ ਗੱਲ ਕਰੀਏ ਤਾਂ ਕਰਨ ਜੌਹਰ ਜਲਦ ਹੀ ਆਪਣਾ ਸ਼ੋਅ ਕੌਫੀ ਵਿਦ ਕਰਨ ਸੀਜ਼ਨ-7 ਨਾਲ ਓਟੀਟੀ ਪਲੇਟਫਾਰਮ 'ਤੇ ਡੈਬਿਊ ਕਰਨ ਜਾ ਰਹੇ ਹਨ। ਕਰਨ ਦਾ ਇਹ ਸ਼ੋਅ ਟੀਵੀ ਦੀ ਬਜਾਏ ਓਟੀਟੀ ਪਲੇਟਫਾਰਮ ਡਿਜ਼ਨੀ ਪਲਸ ਹੌਟਸਟਾਰ ਉੱਤੇ ਪ੍ਰਸਾਰਿਤ ਹੋਵੇਗਾ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਬੈਠੇ ਦਰਸ਼ਕ ਇਸ ਸ਼ੋਅ ਨੂੰ ਓਟੀਟੀ ਪਲੇਟਫਾਰਮ @hulu ਉੱਤੇ ਦੇਖ ਸਕਣਗੇ।

Related Post