ਕਰਣ ਦਿਓਲ ਕਰਦੇ ਨੇ ਆਪਣੇ ਪਾਪਾ ਸੰਨੀ ਦਿਓਲ ਦੀ ਮਿਮਿਕ੍ਰੀ, ਦੇਖੋ ਵਾਇਰਲ ਵੀਡੀਓ
ਸੰਨੀ ਦਿਓਲ ਦੇ ਪੁੱਤਰ ਕਰਣ ਦਿਓਲ ਜੋ ਕਿ ਪਲ ਪਲ ਦਿਲ ਕੇ ਪਾਸ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੇ ਹਨ। ਬੀਤੇ ਦਿਨੀਂ ਹੀ ਫ਼ਿਲਮ ਦਾ ਟਾਈਟਲ ਟਰੈਕ ਦਰਸ਼ਕਾਂ ਦੇ ਸਨਮੁਖ ਹੋਇਆ ਹੈ। ਜਿਸ ਨੂੰ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਟਾਈਟਲ ਟਰੈਕ ਟਰੈਂਡਿੰਗ ‘ਚ ਛਾਇਆ ਹੋਇਆ ਹੈ।
View this post on Instagram
ਗੱਲ ਕਰਦੇ ਹਾਂ ਕਰਣ ਦਿਓਲ ਦੇ ਵਾਇਰਲ ਵੀਡੀਓ ਦੀ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਜੀ ਹਾਂ ਇਸ ਵੀਡੀਓ ‘ਚ ਕਰਣ ਦਿਓਲ ਆਪਣੇ ਪਾਪਾ ਸੰਨੀ ਦਿਓਲ ਦੀ ਮਿਮਿਕ੍ਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਉਹ ਆਪਣੇ ਪਾਪਾ ਦਾ ਫੇਮਸ ‘ਤਾਰੀਖ ਪਰ ਤਾਰੀਖ’ ਵਾਲਾ ਡਾਇਲਾਗ ਬੋਲ ਕੇ ਆਪਣੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦੀ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ। ਆਪਣੇ ਪੁੱਤਰ ਦੀ ਮਿਮਿਕ੍ਰੀ ਸੁਣ ਕੇ ਸੰਨੀ ਦਿਓਲ ਹੱਸਦੇ ਹੋਏ ਨਜ਼ਰ ਆ ਰਹੇ ਹਨ।

ਦੱਸ ਦਈਏ ਪਲ ਪਲ ਦਿਲ ਕੇ ਪਾਸ ਫ਼ਿਲਮ ਨੂੰ ਸੰਨੀ ਦਿਓਲ ਵੱਲੋਂ ਹੀ ਡਾਇਰੈਕਟ ਕੀਤਾ ਗਿਆ ਹੈ। ਇਸ ਫ਼ਿਲਮ ਦੇ ਨਾਲ ਬਾਲੀਵੁੱਡ ਜਗਤ ਨੂੰ ਦੋ ਨਵੇਂ ਚਿਹਰੇ ਇੱਕ ਕਰਣ ਦਿਓਲ ਤੇ ਦੂਜਾ ਸਹਿਰ ਬਾਂਬਾ ਮਿਲਣਗੇ। ਇਹ ਫ਼ਿਲਮ 20 ਸਤੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।