ਕਰਣ ਦਿਓਲ ਬਣਾ ਰਹੇ ਨੇ ਆਪਣੇ ਆਪ ਨੂੰ ਦਾਦੇ ਧਰਮਿੰਦਰ ਤੇ ਪਿਓ ਸੰਨੀ ਦਿਓਲ ਵਾਂਗ ਫੌਲਾਦ, ਦੇਖੋ ਵੀਡੀਓ

ਪੰਜਾਬ ਦੇ ਸ਼ੇਰ ਪੁੱਤਰ ਧਰਮਿੰਦਰ ਜਿਨ੍ਹਾਂ ਨੇ ਸਖ਼ਤ ਮਿਹਨਤਾਂ ਕਰਕੇ ਬਾਲੀਵੁੱਡ ‘ਚ ਆਪਣਾ ਵੱਡਾ ਨਾਂਅ ਬਣਾਇਆ ਹੈ। ਪੰਜਾਬ ਦੇ ਕਿਸਾਨ ਪਰਿਵਾਰ ਨਾਲ ਤਾਲੁਕ ਹੋਣ ਕਰਕੇ ਉਹ ਫੌਲਾਦ ਵਰਗੇ ਸਰੀਰ ਦੇ ਮਾਲਕ ਨੇ ਤੇ ਬਾਲੀਵੁੱਡ ‘ਚ ਹੀ ਮੈਨ ਦੇ ਨਾਂਅ ਨਾਲ ਵੀ ਵਾਹ ਵਾਹੀ ਖੱਟੀ ਹੈ। ਉਮਰ ਦੇ ਇਸ ਪੜਾਅ ਉੱਤੇ ਵੀ ਧਰਮਿੰਦਰ ਕਿਸਾਨੀ ਕਰਦੇ ਹੋਏ ਨਜ਼ਰ ਆਉਂਦੇ ਹਨ। ਜੇ ਗੱਲ ਕੀਤੀ ਜਾਵੇ ਉਨ੍ਹਾਂ ਦੇ ਵੱਡੇ ਪੁੱਤਰ ਸੰਨੀ ਦਿਓਲ ਦੀ ਤਾਂ ਉਹ ਵੀ ਤਾਕਤਵਾਰ ਨੇ ਤੇ ਢਾਈ ਕਿਲੋ ਦੇ ਹੱਥ ਨਾਲ ਉਨ੍ਹਾਂ ਨੂੰ ਕਾਫੀ ਫੇਮ ਹਾਸਿਲ ਕੀਤਾ ਹੈ।
View this post on Instagram
ਹੋੋਰ ਵੇਖੋ:ਅਮਰਿੰਦਰ ਗਿੱਲ ਦੀ ਫ਼ਿਲਮ ‘ਲਾਈਏ ਜੇ ਯਾਰੀਆਂ’ ਨੇ ਜਿੱਤਿਆ ਦਰਸ਼ਕਾਂ ਦਾ ਦਿਲ
ਹੁਣ ਦਿਓਲ ਪਰਿਵਾਰ ਦੀ ਤੀਜੀ ਪੀੜ੍ਹੀ ਬਾਲੀਵੁੱਡ ‘ਚ ਐਂਟਰੀ ਕਰਨ ਜਾ ਰਹੀ ਹੈ। ਜੀ ਹਾਂ ਗੱਲ ਕਰ ਰਹੇ ਹਾਂ ਕਰਣ ਦਿਓਲ ਦੀ ਜੋ ‘ਪਲ ਪਲ ਦਿਲ ਕੇ ਪਾਸ’ ਫ਼ਿਲਮ ਦੇ ਨਾਲ ਹਿੰਦੀ ਫ਼ਿਲਮੀ ਜਗਤ ‘ਚ ਕਦਮ ਰੱਖਣ ਲਈ ਤਿਆਰ ਨੇ। ਪਰ ਉਨ੍ਹਾਂ ਦੀਆਂ ਰਗਾਂ ‘ਚ ਵੀ ਪੰਜਾਬ ਦਾ ਖੂਨ ਦੌੜਦਾ ਹੈ ਜਿਸਦੇ ਚੱਲਦੇ ਉਹ ਵੀ ਸਖ਼ਤ ਮਿਹਨਤ ਕਰਕੇ ਆਪਣੇ ਆਪ ਨੂੰ ਫੌਲਾਦ ਵਾਂਗ ਤਿਆਰ ਕਰ ਰਹੇ ਹਨ। ਉਨ੍ਹਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਚ ਉਹ ਪਸੀਨਾ ਤੇ ਸਖ਼ਤ ਕਸਰਤ ਕਰਦੇ ਹੋਏ ਨਜ਼ਰ ਆ ਰਹੇ ਹਨ। ਆਪਣੇ ਪੋਤੇ ਨੂੰ ਸਖ਼ਤ ਮਿਹਨਤ ਕਰਦੇ ਦੇਖਕੇ ਧਰਮਿੰਦਰ ਨੇ ਵੀ ਕਰਣ ਨੂੰ ਹੱਲਾਸ਼ੇਰੀ ਦਿੰਦੇ ਹੋਏ ਵੀਡੀਓ ਉੱਤੇ ਕਮੈਂਟ ਕੀਤਾ ਹੈ। ਦਰਸ਼ਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਕਰਣ ਦਿਓਲ ਦੀ ਫ਼ਿਲਮ ਪਲ ਪਲ ਦਿਲ ਕੇ ਪਾਸ 20 ਸਤੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਸੰਨੀ ਦਿਓਲ ਨੇ ਹੀ ਡਾਇਰੈਕਟ ਕੀਤਾ ਹੈ।