ਐਕਸ਼ਨ ਤੇ ਰੋਮਾਂਸ ਦੇ ਨਾਲ ਭਰਿਆ ਕਰਣ ਦਿਓਲ ਦੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦਾ ਖ਼ੂਬਸੂਰਤ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ
ਸੰਨੀ ਦਿਓਲ ਦੇ ਪੁੱਤਰ ਕਰਣ ਦਿਓਲ ਦੀ ਡੈਬਿਊ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਟਰੇਲਰ ਦਾ ਦਰਸ਼ਕਾਂ ਵੱਲੋਂ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਉਡੀਕ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ ਤੇ ਫ਼ਿਲਮ ਦਾ ਖ਼ੂਬਸੂਰਤ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਜੀ ਹਾਂ ਟਰੇਲਰ ‘ਚ ਕਰਣ ਦਿਓਲ ਤੇ ਸਹਿਰ ਬਾਂਬਾ ਦੀ ਸ਼ਾਨਦਾਰ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ।
ਹੋਰ ਵੇਖੋ:‘ਅਰਦਾਸ ਕਰਾਂ’ ਦੇ ਪਹਿਲੇ ਚੈਪਟਰ ਨੇ ਦਰਸ਼ਕਾਂ ਨੂੰ ਕੀਤਾ ‘SPEECHLESS’, ਕਮੈਂਟਸ ਕਰਕੇ ਕਿਹਾ ਇਹ...
ਐਕਸ਼ਨ ਹੀਰੋ ਸੰਨੀ ਦਿਓਲ ਵਾਂਗ ਕਰਣ ਦਿਓਲ ਦੀ ਜ਼ਬਰਦਸਤ ਐਕਸ਼ਨ ਲੁੱਕ ਵੀ ਦੇਖਣ ਨੂੰ ਮਿਲ ਰਹੀ ਹੈ। ਇਹ ਫ਼ਿਲਮ ਇਸ ਸਾਲ ਦੀ ਸਭ ਤੋਂ ਵੱਡੀ ਰੋਮਾਂਟਿਕ ਫ਼ਿਲਮ ਦੱਸੀ ਜਾ ਰਹੀ ਹੈ। ਇਸ ਫ਼ਿਲਮ ਨੂੰ ਡਾਇਰੈਕਟ ਸੰਨੀ ਦਿਓਲ ਨੇ ਹੀ ਕੀਤਾ ਹੈ। ਕਰਣ ਦਿਓਲ ਤੇ ਸਹਿਰ ਬਾਂਬਾ ਲੀਡ ਰੋਲ ‘ਚ ਨਜ਼ਰ ਆ ਰਹੇ ਹਨ। ਸਹਿਰ ਬਾਂਬਾ ਵੀ ਪਲ ਪਲ ਦਿਲ ਕੇ ਪਾਸ ਫ਼ਿਲਮ ਨਾਲ ਡੈਬਿਊ ਕਰਨ ਜਾ ਰਹੀ ਹੈ।
View this post on Instagram
ਟਰੇਲਰ ‘ਚ ਹਿਮਾਚਲ ਪ੍ਰਦੇਸ਼ ਦੀਆਂ ਖ਼ੂਬਸੂਰਤ ਵਾਦੀਆਂ ਦੇਖਣ ਨੂੰ ਮਿਲ ਰਹੀਆਂ ਹਨ। ਫ਼ਿਲਮ ਦੀ ਕਹਾਣੀ ‘ਚ ਕਰਣ ਤੇ ਸਹਿਰ ਐਂਡਵੇਚਰਸ ਕਰਦੇ ਹੋਏ ਨਜ਼ਰ ਆ ਰਹੇ ਹਨ।ਜਿਨ੍ਹਾਂ ‘ਚ ਪਹਿਲਾਂ ਤਾਂ ਲੜਾਈ-ਝਗੜੇ ਹੁੰਦੇ ਨੇ ਪਰ ਇਸ ਐਂਡਵੇਚਰ ਟਰਿੱਪ ਦੋਵਾਂ ਦੀ ਲਾਈਫ ਬਦਲ ਜਾਂਦੀ ਹੈ ਤੇ ਦੋਵਾਂ ਨੂੰ ਪਿਆਰ ਹੋ ਜਾਂਦਾ ਹੈ। ਇਸ ਪਿਆਰ ਦੇ ਅਹਿਸਾਸ ਤੋਂ ਬਾਅਦ ਕੀ ਦੋਵੇਂ ਮਿਲ ਪਾਉਣਗੇ ਅਤੇ ਉਨ੍ਹਾਂ ਦੇ ਪਿਆਰ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ, ਇਹ ਸਭ ਫ਼ਿਲਮ ‘ਚ ਦੇਖਣ ਨੂੰ ਮਿਲੇਗਾ। ਐਕਸ਼ਨ, ਰੋਮਾਂਸ ਤੇ ਥ੍ਰੀਲਰ ਨਾਲ ਭਰੀ ਇਹ ਫ਼ਿਲਮ 20 ਸਤੰਬਰ ਨੂੰ ਵਰਲਡ ਵਾਈਡ ਰਿਲੀਜ਼ ਹੋ ਜਾਵੇਗੀ।