ਕਰਨ ਔਜਲਾ ਦਾ ਨਵਾਂ ਗੀਤ ‘No Need’ ਪੇਸ਼ ਕਰਦਾ ਹੈ ਜ਼ਿੰਦਗੀ ਦੇ ਪਹਿਲੂ ਨੂੰ, ਦੇਖੋ ਵੀਡੀਓ

ਪੰਜਾਬੀ ਗੀਤਕਾਰ ਤੇ ਗਾਇਕ ਕਰਨ ਔਜਲਾ ਆਪਣਾ ਨਵਾਂ ਗੀਤ ‘ਨੋ ਨੀਡ’ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਨੇ। ਕਰਨ ਔਜਲਾ ਦੇ ਇਸ ਗੀਤ ‘ਚ ਜ਼ਿੰਦਗੀ ਦੇ ਅਸੂਲਾਂ ਬਾਰੇ ਦੱਸਿਆ ਹੈ ਕਿ ਕਿਵੇਂ ਲੋਕ ਪੈਸਿਆਂ ਪਿੱਛੇ ਉੱਲਟੇ-ਸਿੱਧੇ ਕੰਮ ਕਰਦੇ ਹਨ। ਕਰਨ ਔਜਲਾ ਨੇ ਜ਼ਿੰਦਗੀ ‘ਚ ਜੋ ਵੀ ਹਾਸਿਲ ਕੀਤਾ ਹੈ ਆਪਣੀ ਮਿਹਨਤ ਸਦਕਾ ਹੀ ਪ੍ਰਾਪਤ ਕੀਤਾ ਹੈ। ਉਹਨਾਂ ਨੇ ਕਿਹਾ ਸਭ ਕੁੱਝ ਕਰ ਸਕਦੇ ਹਾਂ ਪਰ ਉਹਨਾਂ ਨੂੰ ਲੋੜ ਨਹੀਂ।
ਹੋਰ ਵੇਖੋ: ਅਨਮੋਲ ਗਗਨ ਮਾਨ ਨੇ ਗਾਏ ਬੱਬੂ ਮਾਨ ਦੇ ਗੀਤ, ਦੇਖੋ ਵੀਡੀਓ
ਨੋ ਨੀਡ ਗੀਤ ਦੇ ਬੋਲ ਖੁਦ ਕਰਨ ਔਜਲਾ ਨੇ ਹੀ ਕਲਮਬੱਧ ਕੀਤੇ ਨੇ, ਤੇ ਮਿਊਜ਼ਿਕ ਪੰਜਾਬੀ ਦੇ ਪ੍ਰਸਿੱਧ ਮਿਊਜ਼ਿਕ ਡਾਇਰੈਕਟ ਦੀਪ ਜੰਡੂ ਨੇ ਦਿੱਤਾ ਹੈ। ਇਹ ਗੀਤ ਲੋਕਾਂ ਨੂੰ ਇੰਨਾ ਪਸੰਦ ਆ ਰਿਹਾ ਹੈ ਜਿਸ ਦੇ ਚੱਲਦੇ ਇਹ ਗੀਤ ਟਰੈਂਡਿੰਗ ‘ਚ ਨੰਬਰ ਇੱਕ ‘ਤੇ ਛਾਇਆ ਪਿਆ ਹੈ। ਕਰਨ ਔਜਲਾ ਦੇ ਇਸ ਗੀਤ ਨੂੰ ਰੇਹਾਨ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।
View this post on Instagram
ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ ਤੋਂ ਤਸਵੀਰ ਪਾ ਕਿ ਆਪਣੇ ਫੈਨਜ਼ ਦਾ ਧੰਨਵਾਦ ਕੀਤਾ ਹੈ, ਤੇ ਕੈਪਸ਼ਨ ‘ਚ ਲਿਖਿਆ ਹੈ ਕਿ, ‘ਜਦ ਵੀ ਆਪਣੇ ਲਾਉਣ ਸਕੀਮ.. ਓਦੋਂ ਨੇ ਫਿਰ ਟੁੱਟਦੀਆਂ ਟੀਮਾਂ.. NO NEED 2.6 million with 119k likes and 11k comments in 26 hours’
View this post on Instagram
2 million plus within 2 days “NO NEED” ? dillon thanwaad #rr #rmg
ਹੋਰ ਵੇਖੋ: ਕਰਨ ਔਜਲਾ ਨੇ ਕਿਹਾ ਕਿ ਮੇਰੇ ਯਾਰਾਂ ਲਈ ਨਾ ਬੋਲ ਨਹੀਂ ਤਾਂ…
ਕਰਨ ਔਜਲਾ ਇਸ ਤੋਂ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਦੇ ਚੁੱਕੇ ਨੇ ਜਿਵੇਂ ‘6 ਬੰਦੇ’ ,’ਯਾਰੀਆਂ ‘ਚ ਫਿੱਕ’ , ‘ਕੋਈ ਗੱਲ ਨੀ’, ‘ਯੂਨਿਟੀ’ ‘ਨਾ ਨਾ ਨਾ’ ਆਦਿ। ਕਰਨ ਔਜਲਾ ਦੇ ਹਰ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।