Happy Birthday Karan Aujla: ਅੱਜ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦਾ ਜਨਮਦਿਨ ਹੈ। ਕਰਨ ਔਜਲਾ ਮਿਊਜ਼ਿਕ ਇੰਡਸਟਰੀ ਦਾ ਜਾਣਿਆ ਪਹਿਛਾਣਿਆ ਨਾਮ ਹੈ। ਉਨ੍ਹਾਂ ਦੀ ਗਾਇਕੀ ਦੇ ਚਰਚੇ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਸੁਣਨ ਨੂੰ ਮਿਲਦੇ ਹਨ। ਅੱਜ ਆਪਣੇ ਜਨਮਦਿਨ ਦੇ ਇਸ ਖ਼ਾਸ ਮੌਕੇ 'ਤੇ ਗਾਇਕ ਨੇ ਆਪਣੇ ਫੈਨਜ਼ ਨੂੰ ਇੱਕ ਖ਼ਾਸ ਤੋਹਫਾ ਦਿੱਤਾ ਹੈ। ਆਓ ਜਾਣਦੇ ਹਾਂ ਕਿ ਕੀ ਹੈ ਉਹ ਖ਼ਾਸ ਤੋਹਫਾ।
image Source : Instagram
ਦੱਸ ਦਈਏ ਕਰਨ ਅਜਿਹੇ ਕਲਾਕਾਰ ਹਨ ਜੋ ਆਪਣੇ ਪ੍ਰਸ਼ੰਸ਼ਕਾਂ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ। ਉਹ ਅਕਸਰ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਆਪਣੀ ਜ਼ਿੰਦਗੀ ਦੀ ਹਰ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ। ਅੱਜ ਕਰਨ ਆਪਣਾ 26ਵਾਂ ਜਨਮਦਿਨ ਮਨਾ ਰਹੇ ਹਨ।
ਦੱਸ ਦਈਏ ਕਿ ਕਰਨ ਔਜਲਾ ਨੇ ਆਪਣੀ ਦਮਦਾਰ ਗਾਇਕੀ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਕਾਮਯਾਬੀ ਹਾਸਿਲ ਕੀਤੀ ਹੈ। ਕਰਨ ਔਜਲਾ ਦਾ ਜਨਮ 18 ਜਨਵਰੀ 1997 ਨੂੰ ਹੋਇਆ। ਕਰਨ ਔਜਲਾ ਦਾ ਅਸਲ ਨਾਂਅ ਜਸਕਰਨ ਸਿੰਘ ਹੈ।
ਆਪਣੇ ਜਨਮਦਿਨ ਦੇ ਇਸ ਖ਼ਾਸ ਮੌਕੇ 'ਤੇ ਕਰਨ ਨੇ ਫੈਨਜ਼ ਨੂੰ ਖ਼ਾਸ ਤੋਹਫਾ ਦਿੱਤਾ ਹੈ। ਦੱਸ ਦਈਏ ਕਿ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਅਪਕਮਿੰਗ ਪ੍ਰੋਜੈਕਟ ਈ.ਪੀ ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਵਿੱਚ ਗਾਇਕ ਦਾ ਦਮਦਾਰ ਲੁੱਕ ਵੇਖਣ ਨੂੰ ਮਿਲ ਰਿਹਾ ਹੈ।
image Source : Instagram
ਕਰਨ ਔਜਲਾ ਵੱਲੋਂ ਸ਼ੇਅਰ ਕੀਤੇ ਗਏ ਈ.ਪੀ ਦੇ ਇਸ ਪੋਸਟਰ ਦੀ ਗੱਲ ਕਰੀਏ ਤਾਂ ਇਸ ਵਿੱਚ ਕਰਨ ਔਜਲਾ ਦੇ ਬਚਪਨ ਦੀ ਇੱਕ ਤਸਵੀਰ ਵਿਖਾਈ ਦੇ ਰਹੀ ਹੈ। ਇਹ ਈ.ਪੀ. ਫਰਵਰੀ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਜਾਣਕਾਰੀ ਮੁਤਾਬਕ ਈ.ਪੀ ਦੇ ਵਿੱਚ ਕੁਲ 4 ਗੀਤ ਹੋਣਗੇ। ਇਸ ਈ.ਪੀ ਦਾ ਸਿਰਲੇਖ ਹੈ 'ਫਾਰ ਯੂ' (Four You)।
ਦੱਸ ਦਈਏ ਕਿ ਕਰਨ ਔਜਲਾ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਇੰਸਟਾ ਪੋਸਟ ਰਾਹੀਂ ਫੈਨਜ਼ ਨੂੰ ਸਰਪ੍ਰਾਈਜ਼ ਦੇਣ ਦੀ ਗੱਲ ਆਖੀ ਸੀ। ਕਰਨ ਨੇ ਪੋਸਟ ਵਿੱਚ ਕਿਹਾ ਸੀ ਕਿ ਉਹ ਆਪਣੇ ਜਨਮਦਿਨ 'ਤੇ ਫੈਨਜ਼ ਨੂੰ ਇਹ ਸਰਪ੍ਰਾਈਜ਼ ਦੇਣਗੇ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਗਾਇਕ ਦਾ ਪੱਗ ਵਾਲਾ ਲੁੱਕ ਸੋਸ਼ਲ ਵੀਡੀਓ 'ਤੇ ਵਾਇਰਲ ਹੋਇਆ ਸੀ। ਫੈਨਜ਼ ਨੇ ਗਾਇਕ ਦੇ ਇਸ ਲੁੱਕ ਨੂੰ ਬੇਹੱਦ ਪਸੰਦ ਕੀਤਾ ਸੀ। ਅੱਜ ਫੈਨਜ਼ ਗਾਇਕ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ 'ਤੇ ਕਮੈਂਟ ਕਰਕੇ ਉਨ੍ਹਾਂ ਨੂੰ ਨਵੀਂ ਈ.ਪੀ ਤੇ ਜਨਮਦਿਨ ਦੀ ਵਧਾਈਆਂ ਦੇ ਰਹੇ ਹਨ।
image Source : Instagram
ਹੋਰ ਪੜ੍ਹੋ: ਬੀ ਪਰਾਕ ਨੇ ਸ਼ੇਅਰ ਕੀਤੀ ਨਿੱਕੀ ਜਿਹੀ ਕੁੜੀ ਦੀ ਗੀਤ ਗਾਉਂਦੇ ਹੋਏ ਦੀ ਵੀਡੀਓ, ਗਾਇਕ ਨੇ ਕਿਹਾ- ਇਹ ਪਵਿੱਤਰ ਤੇ ਸਭ ਤੋਂ ਵੱਡੀ ਅਸੀਸ ਹੈ
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਕਰਨ ਔਜਲਾ ਦਾ ਰੈਪਰ ਬਾਦਸ਼ਾਹ ਨਾਲ ਗੀਤ ਪਲੇਅਰਜ਼ ਰਿਲੀਜ਼ ਹੋਇਆ। ਜਿਸ ਨੂੰ ਪ੍ਰਸ਼ੰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਪ੍ਰਸ਼ੰਸ਼ਕਾਂ ਨੂੰ ਦੋਵਾਂ ਦੀ ਧਮਾਕੇਦਾਰ ਕੈਮਿਸਟ੍ਰੀ ਬੇਹੱਦ ਪਸੰਦ ਆ ਰਹੀ ਹੈ। ਫਿਲਹਾਲ ਫੈਨਜ਼ ਕਰਨ ਦੀ ਇਸ ਈ.ਪੀ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ।
View this post on Instagram
A post shared by Karan Aujla (@karanaujla_official)