ਕਰਨ ਔਜਲਾ ਦੇ ਨਵੇਂ ਗੀਤ ‘IT’S OKAY GOD’ ਦਾ ਪੋਸਟਰ ਆਇਆ ਸਾਹਮਣੇ , ਕੁਝ ਹੀ ਘੰਟਿਆਂ 'ਚ ਆਏ ਲੱਖਾਂ ਲਾਈਕਸ

ਪੰਜਾਬ ਗਾਇਕ ਕਰਨ ਔਜਲਾ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰ ਦਿੱਤਾ ਹੈ । ਇੰਸਟਾਗ੍ਰਾਮ ਅਕਾਉਂਟ ‘ਤੇ ਪੋਸਟਰ ਸ਼ੇਅਰ ਕਰਦੇ ਹੋਏ ਕਰਨ ਔਜਲਾ ਨੇ ਦੱਸਿਆ ਹੈ ਕਿ ਇਹ ਗੀਤ ਉਨ੍ਹਾਂ ਗੀਤਾਂ ‘ਚੋਂ ਇੱਕ ਹੈ ਜੋ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ । ‘ਇਟਸ ਓਕੇ ਗੌਡ’ ਟਾਈਟਲ ਹੇਠ ਆਉਣ ਵਾਲੇ ਇਸ ਗੀਤ ਨੂੰ ਕਰਨ ਔਜਲਾ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਣਗੇ । ਗਾਣੇ ਦੇ ਟਾਈਟਲ ਤੋਂ ਲਗਾ ਹੈ ਕਿ ਇਹ ਗੀਤ ਬਹੁਤ ਇਮੋਸ਼ਨਲ ਹੋਵੇਗਾ। ਪੋਸਟਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ, ਕੁਝ ਹੀ ਘੰਟਿਆਂ ਚ ਗੀਤ ਨੂੰ ਦੋ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਨੇ।
View this post on Instagram
ਗਾਣੇ ਦੇ ਬੋਲ ਖੁਦ ਕਰਨ ਔਜਲਾ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਪਰੂਫ ਨੇ ਦਿੱਤਾ ਹੈ । ਗਾਣੇ ਦਾ ਵੀਡੀਓ ਰੁਪਨ ਬੱਲ ਨੇ ਤਿਆਰ ਕੀਤਾ ਹੈ । ਰੇਹਾਨ ਰਿਕਾਰਡਜ਼ ਦੇ ਲੇਬਲ ਹੇਠ ਇਹ ਗੀਤ ਪੰਜ ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ ।
ਕਰਨ ਔਜਲਾ ਇਸ ਤੋਂ ਪਹਿਲਾਂ ਵੀ ਰੈੱਡ ਆਈਜ਼, ਝਾਂਜਰ, ਨੋ ਨੀਡ, ਹੇਅਰ, ਰਿਮ V/S ਝਾਂਜਰ, ਡੌਂਟ ਵਰੀ, ਹਿੰਟ, ਇੰਕ, ਕੋਈ ਚੱਕਰ ਨਹੀਂ, ਫੈਕਟਸ , ਹਿਸਾਬ ਵਰਗੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਜਿਵੇਂ ਜੱਸੀ ਗਿੱਲ, ਦੀਪ ਜੰਡੂ ,ਦਿਲਪ੍ਰੀਤ ਢਿੱਲੋਂ ਤੇ ਮੌਂਟੀ ਵਾਰਿਸ ਤੇ ਕਈ ਹੋਰ ਗਾਇਕ ਵੀ ਗਾ ਚੁੱਕੇ ਨੇ ।