ਟਵਿੱਟਰ 'ਤੇ ਕਰਨ ਔਜਲਾ ਦਾ ਬਣਿਆ ਜਾਅਲੀ ਅਕਾਊਂਟ, ਕਰਨ ਔਜਲਾ ਨੇ ਲਾਈਵ ਹੋ ਕੇ ਦੱਸਿਆ ਸੱਚ

ਸ਼ੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿਸ 'ਤੇ ਪੂਰੀ ਦੁਨੀਆਂ ਸਿਮਟ ਕੇ ਇੱਕ ਹੋ ਗਈ ਹੈ। ਆਮ ਵਿਅਕਤੀ ਤੋਂ ਲੈ ਕੇ ਸਿਤਾਰੇ ਹਰ ਕੋਈ ਲੋਕਾਂ ਨਾਲ ਜੁੜਨ ਲਈ ਸ਼ੋਸ਼ਲ ਮੀਡੀਆ ਦੀ ਵਰਤੋਂ ਕਰ ਰਿਹਾ ਹੈ। ਪਰ ਬਹੁਤ ਸਾਰੇ ਸ਼ਰਾਰਤੀ ਅਨਸਰ ਇਸ 'ਤੇ ਵੱਡੀਆਂ ਸਖਸ਼ੀਅਤਾਂ ਦੇ ਨਕਲੀ ਅਕਾਊਂਟ ਬਣਾ ਕੇ ਚਲਾਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਦੀ ਸਾਜਿਸ਼ ਦਾ ਸ਼ਿਕਾਰ ਹੋਏ ਹਨ ਗਾਇਕ ਤੇ ਗੀਤਕਾਰ ਗੀਤਾਂ ਦੀ ਮਸ਼ੀਨ ਕਹੇ ਜਾਂਦੇ ਕਰਨ ਔਜਲਾ। ਦੱਸ ਦਈਏ ਕਰਨ ਔਜਲਾ ਮਿਊਜ਼ਿਕ ਨਾਮ ਦਾ ਟਵਿੱਟਰ 'ਤੇ ਇੱਕ ਅਕਾਊਂਟ ਹੈ ਜੋ ਕਰਨ ਔਜਲਾ ਦਾ ਨਹੀਂ ਬਲਕਿ ਕੋਈ ਹੋਰ ਜਾਅਲੀ ਅਕਾਊਂਟ ਬਣਾ ਕੇ ਕਰਨ ਔਜਲਾ ਦੇ ਨਾਮ ਦੀ ਵਰਤੋਂ ਕਰ ਰਿਹਾ ਹੈ।
View this post on Instagram
ਜਦੋਂ ਕਰਨ ਔਜਲਾ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਸ਼ੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਉਸ ਨਕਲੀ ਅਕਾਊਂਟ ਦੀ ਰਿਪੋਰਟ ਕਰਨ ਲਈ ਵੀ ਕਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਟਵਿੱਟਰ 'ਤੇ ਨਹੀਂ ਹਨ ਅਤੇ ਇਹ ਕੋਈ ਜਾਅਲੀ ਅਕਾਊਂਟ ਹੈ, ਜਿਸ 'ਤੇ ਉਹਨਾਂ ਦੇ ਨਾਮ ਤੋਂ ਕੋਈ ਪੋਸਟਾਂ ਪਾ ਰਿਹਾ ਹੈ ਅਤੇ ਲੋਕਾਂ ਨੂੰ ਫਾਲੋ ਕਰ ਰਿਹਾ ਹੈ।
ਹੋਰ ਵੇਖੋ : ਸਿੱਧੂ ਮੂਸੇ ਵਾਲਾ ਦਾ ਹਥਿਆਰ ਗੀਤ 'ਸਿਕੰਦਰ 2' ਫ਼ਿਲਮ 'ਚ ਹੋਇਆ ਰਿਲੀਜ਼, ਫ਼ਿਲਮ ਨੂੰ ਲਗਾ ਰਿਹਾ ਹੈ ਚਾਰ ਚੰਨ
View this post on Instagram
HAIR FULL VIDEO OUT IN few hours ?? #rehaanrecords #rmg
ਕਰਨ ਔਜਲਾ ਦੇ ਗੀਤਾਂ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਹਨਾਂ ਦਾ ਗੀਤ ਹਿਸਾਬ ਰਿਲੀਜ਼ ਹੋਇਆ ਹੈ ਜੋ ਕਿ ਯੂ ਟਿਊਬ 'ਤੇ ਟਰੈਂਡ ਕਰ ਰਿਹਾ ਹੈ। ਇਸ ਤੋਂ ਇਲਾਵਾ ਉਹ ਨੋ ਨੀਡ, ਡੌਂਟ ਵਰੀ, ਫੈਕਟਸ, ਹੇਅਰ, ਰਿੰਮ v/s ਝਾਂਜਰ ਵਰਗੇ ਬਹੁਤ ਸਾਰੇ ਹਿੱਟ ਗੀਤ ਦੇ ਚੁੱਕੇ ਹਨ।