ਕਰਨ ਔਜਲਾ ਨੇ ਆਪਣੀ ਨਵੀਂ ਐਲਬਮ BacTHAfu UP ਦੀ ਇੰਟਰੋ ਰਿਲੀਜ਼ ਕੀਤੀ, ਸਿੱਧੂ ਮੂਸੇਵਾਲਾ ਨੂੰ ਦੇਵੇਗੀ ਟੱਕਰ
Rupinder Kaler
June 17th 2021 12:10 PM
ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੀ ਨਵੀਂ ਐਲਬਮ BacTHAfu*UP ਦੀ ਇੰਟਰੋ ਰਿਲੀਜ਼ ਕਰ ਦਿੱਤੀ ਹੈ ਜਿਸ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇੰਟਰੋ ਨੂੰ ਦੇਖ ਕੇ ਲਗਾਤਾਰ ਕਮੈਂਟ ਕਰ ਰਹੇ ਹਨ । ਕੁਝ ਲੋਕਾਂ ਦਾ ਮੰਨਣਾ ਹੈ ਕਿ ਕਰਨ ਔਜਲਾ ਦੀ ਐਲਬਮ ਸਿੱਧੂ ਮੂਸੇਵਾਲਾ ਦੀ Moosetape ਨੂੰ ਟੱਕਰ ਦੇਵੇਗੀ ਕਿਉਂਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਦੋਹਾਂ ਦਾ ਮੁਕਾਬਲਾ ਬਣਿਆ ਰਹਿੰਦਾ ਹੈ ।