ਕਰਨ ਔਜਲਾ ਨੇ ਕਿਹਾ ਕਿ ਮੇਰੇ ਯਾਰਾਂ ਲਈ ਨਾ ਬੋਲ ਨਹੀਂ ਤਾਂ...
Lajwinder kaur
January 1st 2019 12:41 PM --
Updated:
January 1st 2019 12:52 PM
ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣੇ ਵੱਖਰੀ ਗਾਇਕੀ ਦੇ ਨਾਲ ਥੋੜ੍ਹੇ ਸਮੇਂ ‘ਚ ਹੀ ਮਸ਼ਹੂਰ ਹੋ ਗਏ ਕਰਨ ਔਜਲਾ, ਜੋ ਕਿ ਆਪਣਾ ਨਵਾਂ ਗੀਤ ‘ਨਾ ਨਾ ਨਾ’ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਏ ਹਨ। ਇਸ ਗੀਤ ਨੂੰ ਕਰਨ ਔਜਲਾ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਤੇ ਗੀਤ ਦੇ ਬੋਲ ਵੀ ਖੁਦ ਕਰਨ ਔਜਲਾ ਨੇ ਹੀ ਲਿਖੇ ਹਨ। ‘ਨਾ ਨਾ ਨਾ’ ਗੀਤ ਨੂੰ ਮਿਊਜ਼ਿਕ ਮਸ਼ਹੂਰ ਦੀਪ ਜੰਡੂ ਨੇ ਦੇ ਕੇ ਚਾਰ ਚੰਨ ਲਗਾਏ ਨੇ। ਇਸ ਗੀਤ ‘ਚ ਕਰਨ ਔਜਲਾ ਨੇ ਯਾਰਾਂ ਦੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵਾਲੀਆਂ ਨੂੰ ਵੀ ਇਹਨਾਂ ਗੱਲਾਂ ਕਰਕੇ ਛੱਡਿਆ ਸੀ, ਕਿਉਂਕਿ ਉਹ ਯਾਰਾਂ ਨੂੰ ਛੱਡਣ ਦੀ ਗੱਲ ਕਰਦੀਆਂ ਸਨ। ਜੇ ਗੱਲ ਕਰੀਓ ਵੀਡੀਓ ਤਾਂ ਉਹ ਵੀ ਬਹੁਤ ਸੋਹਣੀ ਬਣਾਈ ਹੈ। ਵੀਡੀਓ ‘ਚ ਨਜ਼ਰ ਆਉਂਦਾ ਹੈ ਕਿ ਕਰਨ ਔਜਲਾ ਆਪਣੀ ਗਰਲ ਫਰੈਂਡ ਨੂੰ ਛੱਡ ਕੇ ਦੋਸਤਾਂ ਨੂੰ ਚੁਣਦਾ ਹੈ।