ਜ਼ਿੰਦਗੀ ਦੀਆਂ ਸੱਚਾਈਆਂ ਨੂੰ ਸ਼ੀਸ਼ਾ ਦਿਖਾ ਰਿਹਾ ਹੈ ਕਰਨ ਔਜਲਾ ਦਾ ਨਵਾਂ ਗੀਤ ‘ਫ਼ੈਕਟਸ’, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਿਡ ਕਰਨ ਔਜਲਾ ਜਿਹੜੇ ਗਾਇਕੀ ਦੇ ਨਾਲ ਨਾਲ ਲਿਖਣ ਦਾ ਵੀ ਸ਼ੌਕ ਰੱਖਦੇ ਹਨ। ਜੀ ਹਾਂ ਕਰਨ ਔਜਲਾ ਆਪਣਾ ਨਵਾਂ ਗੀਤ ਲੈ ਕੇ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ਇਸ ਗੀਤ ਦਾ ਨਾਮ ਫ਼ੈਕਟਸ ਹੈ, ਇਹ ਗੀਤ ਉਨ੍ਹਾਂ ਦੇ ਬਾਕੀ ਗੀਤਾਂ ਨਾਲੋਂ ਵੱਖਰੀ ਸ਼ੈਲੀ ਦਾ ਹੈ। ਇਹ ਗੀਤ ਜ਼ਿੰਦਗੀ ਦੇ ਤੱਥਾਂ ਤੋਂ ਜਾਣੂ ਕਰਵਾ ਰਿਹਾ, ਕਿਵੇਂ ਇਨਸਾਨ ਪੈਸੇ ਦੀ ਚਮਕ ‘ਚ ਅੰਨਾ ਹੁੰਦਾ ਹੈ ਤੇ ਦੂਜਿਆਂ ਨੂੰ ਨੀਵਾਂ ਦਿਖਾਉਂਦਾ ਹੈ। ਵਹਿਮਾਂ-ਭਰਮਾਂ ‘ਚ ਫਸੇ ਲੋਕਾਂ ਨੂੰ ਵੀ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਗੀਤ ਦੇ ਅਖੀਰਲੇ ਹਿੱਸੇ ‘ਚ ਕਰਨ ਔਜਲਾ ਨੇ ਆਪਣੇ ਮਾਂ-ਬਾਪ ਦੇ ਲਈ ਪਿਆਰ ਨੂੰ ਬਹੁਤ ਹੀ ਵਧੀਆ ਬੋਲਾਂ ਦੇ ਰਾਹੀਂ ਬਿਆਨ ਕੀਤਾ ਹੈ।
View this post on Instagram
ਹੋਰ ਵੇਖੋ:ਕਰਨ ਔਜਲਾ ਦਾ ਨਵਾਂ ਗੀਤ ‘No Need’ ਪੇਸ਼ ਕਰਦਾ ਹੈ ਜ਼ਿੰਦਗੀ ਦੇ ਪਹਿਲੂ ਨੂੰ, ਦੇਖੋ ਵੀਡੀਓ
ਕਰਨ ਔਜਲਾ ਦੇ ਇਸ ਗੀਤ ਦੇ ਬੋਲ ਖੁਦ ਉਨ੍ਹਾਂ ਨੇ ਲਿਖੇ ਹਨ। ‘ਫ਼ੈਕਟਸ’ ਗੀਤ ਦਾ ਮਿਊਜ਼ਿਕ ਨਾਮੀ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ ਨੇ ਦਿੱਤਾ ਹੈ। ਵੀਡੀਓ ਨੂੰ ਮਸ਼ਹੂਰ Be2gether Pros ਵੱਲੋਂ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ ਤੇ ਇਹ ਵੀਡੀਓ ਪੰਜਾਬੀ ਇੰਡਸਟਰੀ ਦੀ ਪਹਿਲੀ 3D ਪੰਜਾਬੀ ਵੀਡੀਓ ਹੈ। ਇਸ ਗੀਤ ਨੂੰ ਰੇਹਾਨ ਰਿਕਾਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸਦੇ ਚੱਲਦੇ ਗੀਤ ਯੂ-ਟਿਊਬ ਉੱਤੇ ਟਰੈਡਿੰਗ ‘ਚ ਨੰਬਰ ਵਨ ਉੱਤੇ ਚੱਲ ਰਿਹਾ ਹੈ।