ਜ਼ਿੰਦਗੀ ਦੇ ਧੋਖਿਆਂ ਨੂੰ ਬਿਆਨ ਕਰਦਾ ਕਰਨ ਔਜਲਾ ਦਾ ਨਵਾਂ ਗੀਤ ‘IT’S OKAY GOD’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਪੰਜਾਬੀ ਗਾਇਕ ਕਰਨ ਔਜਲਾ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ। ਜੀ ਹਾਂ ਉਹ ‘ਇਟਸ ਓਕੇ ਗੌਡ’ ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆਏ ਨੇ । ਇਸ ਗਾਣੇ ‘ਚ ਉਨ੍ਹਾਂ ਨੇ ਜ਼ਿੰਦਗੀ ‘ਚ ਖਾਂਦੇ ਧੋਖਿਆਂ ਦੀ ਦਾਸਤਾਨ ਨੂੰ ਬਿਆਨ ਕੀਤਾ ਹੈ । ਮਨ ਦੇ ਜਜ਼ਬਾਤਾਂ ਦੇ ਨਾਲ ਭਰੇ ਇਸ ਗੀਤ ਨੂੰ ਕਰਨ ਔਜਲਾ ਨੇ ਕਮਾਲ ਦਾ ਗਾਇਆ ਹੈ ।
ਹੋਰ ਵੇਖੋ:ਜੈਜ਼ੀ ਬੀ ਦੇ ਜਨਮਦਿਨ ‘ਤੇ ਲਾਈਫ ਪਾਟਨਰ ਹਰਦੀਪ ਕੌਰ ਨੇ ਪਾਈ ਪਿਆਰ ਭਰੀ ਪੋਸਟ, ਪੰਜਾਬੀ ਗਾਇਕ ਵੀ ਕਰ ਰਹੇ ਨੇ ਬਰਥਡੇਅ ਵਿਸ਼
ਜੇ ਗੱਲ ਕਰੀਏ ਦਿਲ ਨੂੰ ਛੂਹ ਜਾਣ ਵਾਲੇ ਬੋਲਾਂ ਦੀ ਤਾਂ ਉਹ ਖ਼ੁਦ ਕਰਨ ਔਜਲਾ ਦੀ ਕਲਮ ‘ਚੋਂ ਹੀ ਨਿਕਲੇ ਤੇ ਮਿਊਜ਼ਿਕ ਪਰੂਫ ਤੇ ਹੌਮੀ ਬੁਆਏ ਨੇ ਦਿੱਤਾ ਹੈ । ਗਾਣੇ ਦਾ ਵੀਡੀਓ ਰੁਪਨ ਬੱਲ ਵੱਲੋਂ ਸ਼ਾਨਦਾਰ ਤਿਆਰ ਕੀਤਾ ਗਿਆ ਹੈ । ਰੇਹਾਨ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਕੁਝ ਹੀ ਸਮੇਂ ‘ਚ ਗਾਣੇ ਨੂੰ ਲੱਖਾਂ ਹੀ ਵਿਊਜ਼ ਆ ਚੁੱਕੇ ਨੇ ।
ਪੰਜਾਬੀ ਗੀਤਕਾਰ ਤੇ ਗਾਇਕ ਕਰਨ ਔਜਲਾ ਇਸ ਤੋਂ ਪਹਿਲਾਂ ਵੀ ਨੋ ਨੀਡ, ਹੇਅਰ, ਰਿਮ V/S ਝਾਂਜਰ, ਡੌਂਟ ਵਰੀ, ਹਿੰਟ, ਇੰਕ, ਕੋਈ ਚੱਕਰ ਨਹੀਂ, ਫੈਕਟਸ , ਹਿਸਾਬ, ਰੈੱਡ ਆਈਜ਼, ਝਾਂਜਰ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਜਿਵੇਂ ਜੱਸੀ ਗਿੱਲ, ਦੀਪ ਜੰਡੂ ,ਦਿਲਪ੍ਰੀਤ ਢਿੱਲੋਂ ਤੇ ਮੌਂਟੀ ਵਾਰਿਸ ਤੇ ਕਈ ਹੋਰ ਗਾਇਕ ਵੀ ਗਾ ਚੁੱਕੇ ਨੇ ।