ਕਰਮਜੀਤ ਅਨਮੋਲ ਨਾਲ ਗਾਇਕ ਹਰਭਜਨ ਸ਼ੇਰਾ , ਕੀ ਹੋਣ ਵਾਲਾ ਹੈ ਖਾਸ , ਦੇਖੋ ਵੀਡੀਓ

By  Aaseen Khan December 21st 2018 11:46 AM

ਕਰਮਜੀਤ ਅਨਮੋਲ ਨਾਲ ਗਾਇਕ ਹਰਭਜਨ ਸ਼ੇਰਾ , ਕੀ ਹੋਣ ਵਾਲਾ ਹੈ ਖਾਸ , ਦੇਖੋ ਵੀਡੀਓ : ਪੰਜਾਬੀ ਫਿਲਮ ਜਗਤ ਦੇ ਮੰਝੇ ਹੋਏ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਜਿਹੜੇ ਆਪਣੇ ਯਾਰਾਂ ਦੋਸਤਾਂ ਨਾਲ ਅਕਸਰ ਹੀ ਮਿਲਦੇ ਰਹਿੰਦੇ ਨੇ ਅਤੇ ਆਪਣੇ ਸ਼ੋਸ਼ਲ ਮੀਡੀਆ ਰਾਹੀਂ ਦਰਸ਼ਕਾਂ ਨਾਲ ਵੀ ਮਿਲਾਉਂਦੇ ਰਹਿੰਦੇ ਹਨ। ਉਹਨ ਹੁਣੇ ਜੇ ਤਾਜ਼ਾ ਵੀਡੀਓ ਅਪਲੋਡ ਕੀਤਾ ਹੈ ਜਿਸ 'ਚ ਕਰਮਜੀਤ ਅਨਮੋਲ ਨਾਲ ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਸ਼ੇਰਾ ਦਿਖਾਈ ਦੇ ਰਹੇ ਹਨ। ਹਰਭਜਨ ਸ਼ੇਰਾ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਸੰਗੀਤਕ ਦੁਨੀਆ 'ਚ ਮਸ਼ਹੂਰ ਗੀਤ ਗਾ ਰਹੇ ਹਨ ਪਰ ਇਹ ਵੀ ਦੱਸਣ ਯੋਗ ਹੈ ਕਿ ਕੁੱਝ ਸਮੇਂ ਤੋਂ ਹਰਭਜਨ ਸ਼ੇਰਾ ਦਾ ਕੋਈ ਗਾਣਾ ਰਿਲੀਜ਼ ਨਹੀਂ ਹੋਇਆ ਹੈ।

https://www.instagram.com/p/BrovibdBJku/

ਇਸ ਵੀਡੀਓ 'ਚ ਕਰਮਜੀਤ ਅਨਮੋਲ ਨੇ ਹਰਭਜਨ ਸ਼ੇਰਾ ਦਾ ਤਾਰੂਫ ਉਹਨਾਂ ਦੇ ਗਾਣੇ ਨਾਲ ਹੀ ਦਿੱਤਾ ਹੈ। ਕਰਮਜੀਤ ਅਨਮੋਲ ਨੇ ਖੁਲਾਸਾ ਕੀਤਾ ਹੈ ਕਿ ਜਲਦ ਹੀ ਹਰਭਜਨ ਸ਼ੇਰਾ ਦੇ ਨਵੇਂ ਗੀਤ ਆਉਣ ਵਾਲੇ ਹਨ। ਇੰਨ੍ਹਾਂ ਹੀ ਨਹੀਂ ਉਹਨਾਂ ਦਾ ਕਹਿਣਾ ਕਿ ਹਰਭਜਨ ਸ਼ੇਰਾ ਜਲਦ ਹੀ ਫ਼ਿਲਮਾਂ 'ਚ ਵੀ ਨਜ਼ਰ ਆ ਸਕਦੇ ਹਨ।

https://www.youtube.com/watch?v=huqCVn39tdM

ਹੋਰ ਪੜ੍ਹੋ : ਜਾਣੋ ਹੁਣ ਤੱਕ ਕਿਵੇਂ ਰਿਹਾ ਸੁਪਰਸਟਾਰ ਬੱਬੂ ਮਾਨ ਦੇ ਫ਼ਿਲਮੀ ਸਫ਼ਰ ਦਾ ਗ੍ਰਾਫ

‘ਕਹਿੰਦੇ ਨੇ ਨੈਣਾਂ ਤੇਰੇ ਕੋਲ ਰਹਿਣਾ, ਤੂੰ ਸਾਡਾ ਨਹੀਂ, ਆਜਾ ਵੇ ਮਾਹੀਆ, ਸਾਨੂੰ ਦਰਦਾਂ ਦੀ ਦੇ ਜਾ ਤੂੰ ਦਵਾ, ਮੁੱਖ ਮੋੜ ਕੇ‘ ਜਿਹੇ ਅਨੇਕਾਂ ਸੁਪਰ ਹਿੱਟ ਗੀਤ ਦੇਣ ਵਾਲੇ ਸਟਾਰ ਗਾਇਕ ਹਰਭਜਨ ਸ਼ੇਰਾ ਕਰਮਜੀਤ ਅਨਮੋਲ ਨਾਲ ਕਾਫੀ ਲੰਬੇ ਸਮੇਂ ਬਾਅਦ ਇਸ ਵੀਡੀਓ ਰਾਹੀਂ ਲੋਕਾਂ ਦੇ ਸਿਰਮੁਖ ਹੋਏ ਹਨ। ਹਰਭਜਨ ਸ਼ੇਰਾ ਦੇ ਨਵੇਂ ਗਾਣੇ ਜਾਂ ਫਿਲਮ ਦਾ ਉਹਨਾਂ ਦੇ ਫੈਨਜ਼  ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੇਖਣਾ ਹੋਵੇਗਾ ਉਹ ਕਦੋਂ ਤੱਕ ਦਰਸ਼ਕਾਂ ਦੀ ਕਚਹਿਰੀ 'ਚ ਆਪਣੇ ਪ੍ਰੋਜੈਕਟ ਨਾਲ ਪੇਸ਼ ਹੁੰਦੇ ਹਨ।

Related Post