ਕਰਮਜੀਤ ਅਨਮੋਲ ਨੇ ਮਾਂ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ

By  Shaminder July 7th 2021 03:25 PM

ਕਰਮਜੀਤ ਅਨਮੋਲ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਇਸ ਲੰਬੀ ਚੌੜੀ ਪੋਸਟ ‘ਚ ਅਦਾਕਾਰ ਨੇ ਆਪਣੀ ਮਾਂ ਦੇ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਹੋਇਆਂ ਆਪਣੇ ਬਚਪਨ ਨੂੰ ਯਾਦ ਕੀਤਾ ਹੈ । ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਦੁਨੀਆਂ ਲਈ ਬਣ ਗਿਆ ਭਾਵੇਂ ਮੈਂ ਵੱਡਾ ਆਦਮੀ ਹੁਣ ,ਪਰ ਤੇਰੇ ਲਈ ਰਹੂੰਗਾ ਮੈਂ ਇੱਕ ਨਿੱਕਾ ਜਿਹਾ ਬੱਚਾ ।

ਜਿਹਦੀਆਂ ਨਿੱਕੀਆਂ ਤਲੀਆਂ ਤੇ ਤੂੰ ਵਾਹੇ ਸੀ ਕਦੇ ਘੋਰਕੰਡੇ,ਜਿਹਨੂੰ ਹਸਾਉਣ ਲਈ ਤੂੰਕਰਦੀ ਸੈ ਕੁਤਕੁਤਾਰੀਆਂ

ਜਿਹਦੀਆਂ ਅੱਖਾਂ ਵਿਚ ਪਾਉਂਦੀ ਮੋਹ ਨਾਲ ਮੋਹ ਦਾ ਸੁਰਮਾ,ਦੁਨੀਆਂ ਦੀ ਨਜ਼ਰ ਤੋਂ ਬਚਾਉਂਦੀ ਲਾਉਂਦੀ ਟਿੱਕਾ ਕੰਨ ਪਿੱਛੇ ।

karamjit

ਹੋਰ ਪੜ੍ਹੋ : ਗਾਇਕ ਐਮੀ ਵਿਰਕ ਨੇ ਆਪਣੀ ਬਾਲੀਵੁੱਡ ਫ਼ਿਲਮ ਭੁਜ -ਦੀ ਪ੍ਰਾਈਡ ਆਫ ਇੰਡੀਆ ਦਾ ਮੋਸ਼ਨ ਪੋਸਟਰ ਕੀਤਾ ਸਾਂਝਾ

ਮੈਂ ਤੇਰੇ ਪੱਲੂ ਨੂੰ ਫੜਕੇਨਾਲ ਨਾਲ ਤੁਰਿਆ ਫਿਰਦਾ, ਭਾਵੇਂ ਲੰਘ ਗਈ ਹੈ ਹੁਣ ਦੇਹਾਂ ਤੋਂ ਪਾਰ ਤੂੰ

ਪਰ.. ਤੇਰੇ ਨਾਲ ਨਾਲ ਤੁਰਿਆ ਫਿਰਦਾ ਹਾਂ ਮਾਂ, ਏਸ ਘਰ,ਏਸ ਪਿੰਡ ਵਿੱਚ ਇਸ ਭਰੇ ,ਜਹਾਨ ਵਿਚ

ਪੁ਼ਰਾਣੇ ਘਰ ਦੀ ਦੇਹਲੀ ਵੜਦਿਆਂ ਜਿਵੇਂ ਤੂੰ ਪਲੋਸਦੀ ਐ ਸਿਰ ਮੇਰਾ, ਏਸ ਘਰ ਵਿੱਚ ਵੱਸਦੀ ਐ ਤੇਰੀ ਮਮਤਾਮਈ ਮਿੱਠੀ ਸੁਗੰਧ,ਜਿਹਦੇ ਘੁੱਟ ਭਰਨ ਮੈਂ ਮੁੜ ਮੁੜ ਪਿੰਡ ਪਰਤਦਾਂ।

Karamjit-Anmol Image From Instagram

ਇਸ ਪਿੰਡ ਦੀ ਮਿੱਟੀ ਵਿਚ ਤੇਰੀ ਮਿੱਟੀ ਰਲੀ ਐ, ਮਾਂ ਕਿਤੇ ਡੂੰਘੇ ਲੱਗੀਆਂ ਨੇ ਮੇਰੀਆਂ ਵੀ ਜੜ੍ਹਾਂ ਇੱਥੇ

ਏਹ ਸ਼ੋਹਰਤਾਂ, ਗੱਡੀਆਂ, ਦੌਲਤਾਂ ਮੈਨੂੰ ਭਰਮਾ ਨਹੀਂ ਸਕਦੀਆਂ ਜੁੜਣ ਆਪਣੀਆਂ ਜੜ੍ਹਾਂ ਨਾਲ ਆਉਂਦਾ ਰਹੂੰਗਾ ਮੈਂ ਮੁੜ ਮੁੜ,ਤੇਰੀਆਂ ਅਸੀਸਾਂ ਸਦਕੇ ਮੈਂ ਕਿਣਕੇ ਤੋਂ ਅਨਮੋਲ ਹੋ ਗਿਆ।

Karamjit Anmol Image From Instagram

ਪਰ ਤੇਰੇ ਲਈ ਰਹੂੰਗਾ ਹਮੇਸ਼ਾ, ਤੇਰਾ ਕਰਮਾ miss You Maa' ਕਰਮਜੀਤ ਅਨਮੋਲ ਵੱਲੋਂ ਸਾਂਝੀ ਕੀਤੀ ਇਸ ਪੋਸਟ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ ।ਕਰਮਜੀਤ ਅਨਮੋਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

 

View this post on Instagram

 

A post shared by Karamjit Anmol (ਕਰਮਜੀਤ ਅਨਮੋਲ) (@karamjitanmol)

ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ । ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੇ ਕਰਮਜੀਤ ਅਨਮੋਲ ਅਕਸਰ ਆਪਣੇ ਪਰਿਵਾਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

 

Related Post