ਮੁੰਬਈ ਦੀਆਂ ਸੜਕਾਂ 'ਤੇ ਆਟੋ ਦੀ ਸਵਾਰੀ ਦੇ ਨਜ਼ਾਰੇ ਲੈ ਰਹੇ ਨੇ ਕਰਮਜੀਤ ਅਨਮੋਲ, ਦੇਖੋ ਵੀਡੀਓ
Aaseen Khan
May 21st 2019 12:25 PM
ਮੁੰਬਈ ਦੀਆਂ ਸੜਕਾਂ 'ਤੇ ਆਟੋ ਦੀ ਸਵਾਰੀ ਦੇ ਨਜ਼ਾਰੇ ਲੈ ਰਹੇ ਨੇ ਕਰਮਜੀਤ ਅਨਮੋਲ, ਦੇਖੋ ਵੀਡੀਓ : ਇਹ ਅਕਸਰ ਦੇਖਿਆ ਜਾਂਦਾ ਹੈ ਜਦੋਂ ਵੀ ਸਾਡੇ ਪੰਜਾਬੀ ਸਟਾਰਜ਼ ਫ਼ਿਲਮ ਨਗਰੀ ਮੁੰਬਈ ਦਾ ਗੇੜਾ ਮਾਰਦੇ ਹਨ ਤਾਂ ਉੱਥੇ ਆਮਚੀ ਮੁੰਬਈ ਦੇ ਆਟੋਜ਼ ਦੀ ਸਵਾਰੀ ਜ਼ਰੂਰ ਲੈਂਦੇ ਹਨ ਤੇ ਇੱਕ ਖ਼ੂਬਸੂਰਤ ਯਾਦ ਪੰਜਾਬ ਲੈ ਕੇ ਆਉਂਦੇ ਹਨ। ਪੰਜਾਬੀ ਇੰਡਸਟਰੀ ਦੇ ਦਿੱਗਜ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਏਨ੍ਹੀ ਦਿਨੀਂ ਮੁਬੰਈ 'ਚ ਹਨ। ਮੁੰਬਈ ਤੋਂ ਕਰਮਜੀਤ ਹੋਰਾਂ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਉਹ ਆਟੋ ਦੀ ਸਵਾਰੀ ਦਾ ਮਜ਼ਾ ਲੈਂਦੇ ਹੋਏ ਨਜ਼ਰ ਆ ਰਹੇ ਹਨ। ਉਹਨਾਂ ਦੇ ਨਾਲ ਕੁਝ ਦੋਸਤ ਵੀ ਹਨ ਜੋ ਸੜਕਾਂ ਦਾ ਅਨੰਦ ਆਟੋ 'ਚ ਮਾਣ ਰਹੇ ਹਨ।
Auto di Swari in mumbai@ranjivsingla@uravtarsingh
@mindotaseeldarni 28th June tarsempaul ji great actor ghaint insaan