ਬਿਮਾਰੀ 'ਚੋਂ ਉੱਭਰ ਰਹੇ ਨੇ ਕਪਿਲ ਸ਼ਰਮਾ ,ਵਜ਼ਨ ਘਟਾਉਣ ਅਤੇ ਫਿੱਟ ਰਹਿਣ ਲਈ ਕਰ ਰਹੇ ਨੇ ਮਿਹਨਤ
Shaminder
August 29th 2018 07:33 AM
ਕਾਫੀ ਲੰਬੇ ਸਮੇਂ ਤੋਂ ਲਾਈਮਾਈਟ ਤੋਂ ਦੂਰ ਰਹੇ ਕਪਿਲ ਸ਼ਰਮਾ Kapil Sharma ਹੁਣ ਲੱਗਦਾ ਹੈ ਆਪਣੀ ਬੀਮਾਰੀ ਤੋਂ ਉੱਭਰ ਰਹੇ ਨੇ । ਕਪਿਲ ਸ਼ਰਮਾ ਦੀ ਇੱਕ ਤਸਵੀਰ ਸਾਹਮਣੇ ਆਈ ਹੈ । ਜਿਸ 'ਚ ਉਨ੍ਹਾਂ ਦੇ ਚਿਹਰੇ 'ਤੇ ਵੱਖ ਹੀ ਤਰ੍ਹਾਂ ਦੀ ਚਮਕ ਵੇਖਣ ਨੂੰ ਮਿਲ ਰਹੀ ਹੈ । ਹਾਲਾਂਕਿ ਇਸ ਤਸਵੀਰ 'ਚ ਉਹ ਥੋੜੇ ਮੋਟੇ ਜ਼ਰੂਰ ਲੱਗ ਰਹੇ ਨੇ ,ਪਰ ਉਨ੍ਹਾਂ ਦੇ ਚਿਹਰੇ ਦੀ ਰੰਗਤ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਉਹ ਹੁਣ ਤੰਦਰੁਸਤ ਨੇ ਅਤੇ ਬਿਮਾਰੀ ਤੋਂ ਉੱਭਰ ਚੁੱਕੇ ਨੇ ।