ਪੰਜਾਬੀ ਫਿਲਮ 'ਸੰਨ ਆਫ ਮਨਜੀਤ ਸਿੰਘ' ਜਿਸ ਨੂੰ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਨੇ ਪ੍ਰੋਡਿਊਸ ਕੀਤਾ ਹੈ। ਸੁਮੀਤ ਸਿੰਘ ਨੇ ਪਹਿਲਾਂ ਵੀ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਨੂੰ ਪ੍ਰੋਡਿਊਸ ਕਰ ਚੁੱਕੇ ਹਨ। ਪਰ ਕਾਮੇਡੀ ਕਲਾਕਾਰ ਕਪਿਲ ਸ਼ਰਮਾ ਦੀ ਇਹ ਦੂਜੀ ਮੂਵੀ ਸੀ ਇਸ ਤੋਂ ਪਹਿਲਾਂ ਉਹਨਾਂ ਨੇ 'ਫ਼ਿਰੰਗੀ' ਨੂੰ ਪ੍ਰੋਡਿਊਸ ਕੀਤਾ ਸੀ।
ਹੋਰ ਪੜ੍ਹੋ: ਸੜਕਾਂ ‘ਤੇ ਧਮਾਲਾਂ ਪਾਉਣ ਲਈ ਤਿਆਰ ਨੇ ਪੰਜਾਬੀ ਗਾਇਕ ਪ੍ਰੀਤ ਹਰਪਾਲ
ਕਪਿਲ ਨੇ ਅਪਣੇ ਫੇਸਬੁੱਕ ਅਕਾਊਂਟ ਉੱਤੇ ‘ਸੰਨ ਆਫ ਮਨਜੀਤ ਸਿੰਘ’ ਦਾ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ ਕਿ, “ਪਬਲਿਕ ਦੀ ਡਿਮਾਂਡ ਤੇ ਅਸੀਂ 30 ਨਵੰਬਰ ਨੂੰ ‘ਸੰਨ ਆਫ ਮਨਜੀਤ ਸਿੰਘ’ ਫਿਲਮ ਨੂੰ ਪਾਕਿਸਤਾਨ ‘ਚ ਰਿਲੀਜ਼ ਕਰ ਰਹੇ ਹਾਂ”
https://www.facebook.com/Kapilsharmapunj/photos/a.648422241855030/2199583920072180/?type=3&theater
ਕਪਿਲ ਸ਼ਰਮਾ ਨੇ ਜਿਹੜਾ ਪੋਸਟਰ ਰਿਲੀਜ਼ ਕੀਤਾ ਉਸ ‘ਚ ਪਾਕਿਸਤਾਨ ਦੇ ਸਿਨੇਮਾ ਘਰਾਂ ਦੀ ਲਿਸਟ ਹੈ ਜਿਸ ‘ਚ ਜਿੱਥੇ-ਜਿੱਥੇ ਮੂਵੀ ਨੂੰ ਰਿਲੀਜ਼ ਕੀਤਾ ਜਾਵੇਗਾ। ਦੱਸ ਦੇਈਏ ਇਹ ਮੂਵੀ ਭਾਰਤ ‘ਚ ਪਹਿਲਾਂ ਹੀ 12 ਅਕਤੂਬਰ 2018 ਨੂੰ ਰਿਲੀਜ਼ ਹੋ ਕੇ ਲੋਕਾਂ ਦਾ ਮਨਰੋਜੰਨ ਕਰ ਚੁੱਕੀ ਹੈ।
ਇਸ ਮੂਵੀ ‘ਚ ਪਿਤਾ ਤੇ ਪੁੱਤਰ ਦੇ ਰਿਸ਼ਤੇ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਦਿਖਾਇਆ ਗਿਆ ਹੈ। ਇਹ ਫਿਲਮ ਬੇਹੱਦ ਜ਼ਬਰਦਸਤ ਤੇ ਇਮੋਸ਼ਨਲ ਹੈ। ਫਿਲਮ ‘ਚ ਪਿਤਾ ਦੀ ਭੂਮਿਕਾ ਗੁਰਪ੍ਰੀਤ ਘੁੱਗੀ ਨੇ ਨਿਭਾਈ ਹੈ। ਆਰਥਿਕ ਤੰਗੀ ਹੋਣ ਦੇ ਬਾਵਜੂਦ ਪਿਤਾ ਅਪਣੇ ਪੁੱਤਰ ਨੂੰ ਇਨਵੈਸਟਮੈਂਟ ਬੈਂਕਰ ਬਣਾਉਣਾ ਚਾਹੁੰਦਾ ਹੈ ਪਰ ਪੁੱਤਰ ਧੋਨੀ-ਭੱਜੀ ਵਾਂਗ ਕ੍ਰਿਕਟਰ ਬਣਨ ਦਾ ਸੁਪਨਾ ਦੇਖਦਾ ਹੈ, ਜਿਸ ਕਰਕੇ ਉਹ ਪੜ੍ਹਾਈ 'ਚ ਜ਼ੀਰੋ ਲੈ ਕੇ ਆਉਂਦਾ ਹੈ।
ਗੁਰਪ੍ਰੀਤ ਘੁੱਗੀ ਤੋਂ ਇਲਾਵਾ ਫਿਲਮ 'ਚ ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ,ਹਾਰਬੀ ਸੰਘਾ, ਮਲਕੀਤ ਰੌਣੀ, ਜਪਜੀ ਖਹਿਰਾ, ਦੀਪ ਮਨਦੀਪ, ਤਾਨੀਆ ਤੇ ਦਮਨਪ੍ਰੀਤ ਸਿੰਘ ਵਰਗੇ ਪੰਜਾਬੀ ਸਿਤਾਰੇ ਵੀ ਸ਼ਾਮਿਲ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ‘ਸੰਨ ਆਫ ਮਨਜੀਤ ਸਿੰਘ’ ਪਾਕਿਸਤਾਨ ਦੇ ਸਰੋਤਿਆਂ ਨੂੰ ਇਮੋਸ਼ਨਲ ਕਰਨ ‘ਚ ਕਾਮਯਾਬ ਹੋ ਪਾਉਂਦੀ ਹੈ।
-Ptc Punjabi