ਦੇਸ਼ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਦਾ ਵਿਆਹ 12 ਦਸੰਬਰ ਨੂੰ ਹੋਣ ਵਾਲਾ ਹੈ।ਇਸ ਸਭ ਦੇ ਚਲਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ।ਕਪਿਲ ਸ਼ਰਮਾ ਦੀ ਲਾੜੀ ਗਿੰਨੀ ਦੇ ਘਰ ਬੈਂਗਲ ਸੈਰੇਮਨੀ ਦੀ ਰਸਮ ਹੋਈ ਹੈ । ਗਿੰਨੀ ਦੀ ਬਂੈਗਲ ਸੈਰੇਮਨੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋ ਰਹੀਆਂ ਹਨ ।
ਇਸ ਰਸਮ ਦੌਰਾਨ ਉਸ ਨੇ ਲਾਲ ਰੰਗ ਦਾ ਸ਼ਾਨਦਾਰ ਲਾਂਚਾ ਪਾਇਆ ਹੋਇਆ ਸੀ। ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਗਿੰਨੀ ਦੀਆਂ ਸਹੇਲੀਆਂ ਉਸ ਨੂੰ ਚੂੜੀਆਂ ਪਾਉਂਦੀਆਂ ਨਜ਼ਰ ਆ ਰਹੀਆਂ ਹਨ ।
kapil-sharma-marriage-ginnis-bangle-ceremony-pictures
ਇਸ ਰਸਮ ਵਿੱਚ ਗਿੰਨੀ ਨੂੰ ਲਾਲ ਹਰੀਆਂ ਚੂੜੀਆਂ ਪਾਈਆਂ ਗਈਆਂ ਹਨ । ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਹੈ ਕਿ ਵਿਆਹ ਨੂੰ ਲੈ ਕੇ ਗਿੰਨੀ ਦੇ ਘਰ ਰੌਣਕਾਂ ਲਗੀਆਂ ਹੋਈਆਂ ਹਨ । ਵਿਆਹ ਦੀਆਂ ਰਸਮਾਂ ਸ਼ੁਰੂ ਕਰਨ ਤੋਂ ਪਹਿਲਾਂ ਗਿੰਨੀ ਨੇ ਬਾਬਾ ਮੁਰਾਦਸ਼ਾਹ ਜਾ ਕੇ ਮੱਥਾ ਟੇਕਿਆ ਹੈ ਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ ।
https://www.instagram.com/p/Bq74irKHpqE/?utm_source=ig_embed
ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਪਿਲ ਸ਼ਰਮਾ ਤੇ ਗਿੰਨੀ ਦਾ ਵਿਆਹ 12 ਦਸੰਬਰ ਨੂੰ ਜਲੰਧਰ ਦੇ ਕਬਾਨਾ ਰਿਜ਼ੋਰਟ ਵਿੱਚ ਹੋਵੇਗਾ। 14 ਦਸੰਬਰ ਨੂੰ ਮੁੰਬਈ ਵਿਖੇ ਸ਼ਾਨਦਾਰ ਰਿਸੈਪਸ਼ਨ ਰੱਖੀ ਜਾਏਗੀ।
kapil-sharma-marriage-ginnis-bangle-ceremony-pictures