ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਇਕੱਠੇ ਆਏ ਨਜ਼ਰ, ਕਪਿਲ ਵੱਲੋਂ ਪੋਸਟ ਕੀਤੀ ਇਸ ਤਸਵੀਰ ਨੇ ਬਟੋਰੇ ਇੱਕ ਮਿਲੀਅਨ ਤੋਂ ਵੱਧ ਲਾਈਕਸ

ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਬਹੁਤ ਹੀ ਖ਼ਾਸ ਫੋਟੋ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਕੀਤੀ ਹੈ। ਜੀ ਹਾਂ ਇਸ ਤਸਵੀਰ ‘ਚ ਦਬੰਗ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਨਜ਼ਰ ਆ ਰਹੇ ਹਨ। ਪਰ ਇਹ ਤਸਵੀਰ ਦਰਸ਼ਕਾਂ ਲਈ ਇਸ ਕਰਕੇ ਖ਼ਾਸ ਹੈ ਕਿਉਂਕਿ ਕਪਿਲ ਸ਼ਰਮਾ ਦੇ ਨਾਲ ਸੁਨੀਲ ਗਰੋਵਰ ਵੀ ਨਜ਼ਰ ਆ ਰਹੇ ਹਨ। ਜੀ ਹਾਂ ਇੱਕ ਲੰਮੇ ਅਰਸੇ ਤੋਂ ਬਾਅਦ ਦੋਵੇਂ ਇਕੱਠੇ ਨਜ਼ਰ ਆਏ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਪਿਲ ਸ਼ਰਮਾ ਨੇ ਲਿਖਿਆ ਹੈ, ‘ਬਰਦਰਸ ਨਾਈਟ.. ਹੈਪੀ ਬਰਥ ਡੇਅ ਸੋਹੇਲ ਖ਼ਾਨ, ਇਸ ਤੋਂ ਇਲਾਵਾ ਉਨ੍ਹਾਂ ਨੇ ਸਲਮਾਨ ਖ਼ਾਨ ਤੇ ਸੁਨੀਲ ਗਰੋਵਰ ਨੂੰ ਟੈਗ ਵੀ ਕੀਤਾ ਹੈ।
View this post on Instagram
ਹੋਰ ਵੇਖੋ:ਬੱਚਿਆਂ ਨਾਲ ਬੱਚੇ ਬਣੇ ਪਰਮੀਸ਼ ਵਰਮਾ, ਪੰਜਾਬੀ ਐਕਟਰ ਦਾ ਇਹ ਵੀਡੀਓ ਆ ਰਿਹਾ ਸਭ ਨੂੰ ਪਸੰਦ
ਇਸ ਤਸਵੀਰ ‘ਚ ਤਿੰਨੋ ਬੜੇ ਹੀ ਗਰਮਜੋਸ਼ੀ ਨਾਲ ਮਿਲਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਵੀ ਸ਼ੋਸਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਹ ਤਸਵੀਰ ਇੱਕ ਮਿਲੀਅਨ ਤੋਂ ਵੱਧ ਲਾਈਕਲ ਬਟੋਰ ਚੁੱਕੀ ਹੈ।
View this post on Instagram
ਜੇ ਗੱਲ ਕਰੀਏ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਦੇ ਰਿਸ਼ਤਿਆਂ ਦੀ ਤਾਂ ਪਿਛਲੇ ਸਾਲ ਕਿਸੇ ਗੱਲ ਨੂੰ ਲੈ ਕੇ ਦੋਵਾਂ ‘ਚ ਨੋਕ ਝੋਕ ਹੋ ਗਈ ਸੀ। ਜਿਸਦੇ ਚੱਲਦੇ ਸੁਨੀਲ ਗਰੋਵਰ ਨੇ ਕਪਿਲ ਦੇ ਸ਼ੋਅ ਨੂੰ ਛੱਡ ਦਿੱਤਾ ਸੀ। ਜਿਸ ਤੋਂ ਬਾਅਦ ਕਿਆਸ ਲਗਾਏ ਗਏ ਸਨ ਕਿ ਸੁਨੀਲ ਗਰੋਵਰ ਸ਼ੋਅ ‘ਚ ਵਾਪਿਸ ਕਰਨਗੇ ਪਰ ਅਜਿਹਾ ਨਹੀਂ ਹੋਇਆ।
Thank you paji ?? love n best wishes always https://t.co/pESpkH5ZS6
— Kapil Sharma (@KapilSharmaK9) December 13, 2019
View this post on Instagram
Gutthi is getting ready after long! Big boss ne bulaya hai! ?
ਪਰ ਇਸ ਮਹੀਨੇ ਜਦੋਂ ਕਪਿਲ ਸ਼ਰਮਾ ਦੇ ਘਰੇ ਨੰਨ੍ਹੀ ਪਰੀ ਨੇ ਜਨਮ ਲਿਆ ਤਾਂ ਸੁਨੀਲ ਨੇ ਟਵੀਟ ਕਰਕੇ ਕਪਿਲ ਸ਼ਰਮਾ ਨੂੰ ਮੁਬਾਰਕਾਂ ਦਿੱਤੀਆਂ। ਕਪਿਲ ਨੇ ਵੀ ਰੀਟਵੀਟ ਕਰਕੇ ਧੰਨਵਾਦ ਦਾ ਮੈਸੇਜ ਕੀਤਾ। ਪਰ ਇਸ ਫੋਟੋ ‘ਚ ਦੋਵਾਂ ਨੂੰ ਇਕੱਠੇ ਦੇਖਕੇ ਫੈਨਜ਼ ‘ਚ ਕਾਫੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਜਿਸਦੇ ਚੱਲਦੇ ਇਹ ਤਸਵੀਰ ਸ਼ੋਸਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ।