ਕਪਿਲ ਸ਼ਰਮਾ ਨੇ ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਕਿਹਾ- ‘ਭਾਵੇਂ ਜੇਬਾਂ ਖਾਲੀ ਸਨ ਪਰ ਚਿਹਰੇ ‘ਤੇ ਹਮੇਸ਼ਾ ਮੁਸਕਾਨ ਸੀ’

ਕਾਮੇਡੀ ਕਿੰਗ ਕਪਿਲ ਸ਼ਰਮਾ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਵੀਂ ਪੋਸਟ ਪਾਈ ਹੈ। ਪਿਛਲੇ ਕੁਝ ਸਮੇਂ ਤੋਂ ਉਹ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ। 25 ਮਾਰਚ ਤੋਂ ਬਾਅਦ ਅੱਜ ਯਾਨੀਕਿ 12 ਮਈ ਨੂੰ ਉਨ੍ਹਾਂ ਨੇ ਕੋਈ ਪੋਸਟ ਪਾਈ ਹੈ। ਉਨ੍ਹਾਂ ਨੇ ਆਪਣੇ ਕਾਲਜ ਵਾਲੇ ਦਿਨਾਂ ਨੂੰ ਯਾਦ ਕਰਦੇ ਹੋਏ ਆਪਣੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ।
image source- instagram
image source- instagram
ਇਸ ਤਸਵੀਰ 'ਚ ਉਨ੍ਹਾਂ ਨੂੰ ਪਹਿਚਾਨਣਾ ਵੀ ਮੁਸ਼ਕਿਲ ਹੈ। 23 ਸਾਲ ਪੁਰਾਣੀ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ- ਮੈਨੂੰ ਆਪਣੀ 23 ਸਾਲ ਪੁਰਾਣੀ ਤਸਵੀਰ ਲੱਭੀ। ਇਹ ਉਸ ਸਮੇਂ ਦੀ ਹੈ ਜਦੋਂ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲੇ ਵਿੱਚ ਸਾਡੇ ਨਾਟਕ #ਅਜ਼ਾਦੀ ” ਦੇ ਪ੍ਰਦਰਸ਼ਨ ਨੂੰ ਖਤਮ ਕਰਨ ਤੋਂ ਬਾਅਦ ਆਪਣੇ ਸਾਥੀਆਂ ਨੂੰ ਮਿਲਿਆ ਸੀ। ਮੈਂ ਆਪਣੇ ਸਾਥੀਆਂ ਦੇ ਨਾਲ ਤਸਵੀਰ ਖਿੱਚਵਾਣੀ ਸੀ ਤਾਂ ਕਰਕੇ ਮੈਂ ਜਲਦੀ-ਜਲਦੀ ਆਪਣੀ ਦਾੜ੍ਹੀ ਉਤਾਰੀ। ਉਸ ਸਮੇਂ ਫੋਟੋ ਖਿੱਚਵਾਉਣੀ ਬਹੁਤ ਲਗਜ਼ਰੀ ਚੀਜ਼ ਸੀ। ਮੈਂ ਧਿਆਨ ਨਹੀਂ ਦਿੱਤਾ ਕਿ ਗਮ (ਗੋਂਦ) ਮੇਰੇ ਚਿਹਰੇ ਉੱਤੇ ਲੱਗੀ ਰਹਿ ਗਈ ਸੀ। ਮੈਂ ਉਨ੍ਹਾਂ ਦਿਨਾਂ ਨੂੰ ਮਿਸ ਕਰਦਾਂ ਹਾਂ, ਜੇਬਾਂ ਹਮੇਸ਼ਾ ਖਾਲੀ ਹੁੰਦੀਆਂ ਸੀ ਪਰ ਚਿਹਰੇ ਉੱਤੇ ਸਦਾ ਮੁਸਕਾਨ ਰਹਿੰਦੀ ਸੀ। ਬਸ ਇਹ ਵਿਚਾਰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ। ਆਸ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਤੇ ਸੁਰੱਖਿਅਤ ਹੋ’।
image source- instagram
ਕਪਿਲ ਸ਼ਰਮਾ ਦੀ ਇਹ ਪੋਸਟ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਕੁਝ ਹੀ ਸਮੇਂ ਲੱਖਾਂ ਦੀ ਗਿਣਤੀ 'ਚ ਲਾਈਕਸ ਤੇ ਮੈਸੇਜ਼ ਆ ਗਏ ਨੇ। ਦੱਸ ਦਈਏ ਇਸ ਸਾਲ ਕਪਿਲ ਸ਼ਰਮਾ ਦੂਜੀ ਵਾਰ ਪਿਤਾ ਬਣੇ ਨੇ। ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ। ਇਸ ਤੋਂ ਪਹਿਲਾ ਉਹ ਇੱਕ ਬੇਟੀ ਦੇ ਪਿਤਾ ਨੇ ।