ਕਾਮੇਡੀ ਕਿੰਗ ਕਪਿਲ ਸ਼ਰਮਾ ਫਿਰ ਫਸੇ ਵਿਵਾਦ ਵਿੱਚ ਸਲਮਾਨ ਖਾਨ ਕੋਲ ਪਹੁੰਚੀ ਸ਼ਿਕਾਇਤ

ਕਾਮੇਡੀ ਕਿੰਗ ਕਪਿਲ ਸ਼ਰਮਾ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰਦੇ ਦਿਖਾਈ ਦੇ ਰਹੇ ਹਨ । ਖਬਰਾਂ ਦੀ ਮੰਨੀਏ ਤਾਂ ਕਪਿਲ ਖਿਲਾਫ ਉਹਨਾਂ ਦੇ ਸ਼ੋਅ ਦੇ ਕਰੂ ਮੈਂਬਰਾਂ ਨੇ ਸਲਮਾਨ ਖਾਨ ਨੂੰ ਇੱਕ ਵਾਰ ਫਿਰ ਸ਼ਿਕਾਇਤ ਕੀਤੀ ਹੈ। ਸੋਸ਼ਲ ਮੀਡੀਆ ਵਿੱਚ ਆ ਰਹੀਆਂ ਖ਼ਬਰਾਂ ਦੀ ਮੰਨੀਏ ਤਾਂ ਕਪਿਲ ਸ਼ੋਅ ਦੇ ਸੈੱਟ 'ਤੇ ਇੱਕ ਕੁੜੀ ਨਾਲ ਫਲਰਟ ਕਰ ਰਹੇ ਸੀ।
kapil-sharma
ਜਿਸ ਦੀ ਸ਼ਿਕਾਇਤ ਸਲਮਾਨ ਖਾਨ ਕੋਲ ਪਹੁੰਚੀ ਹੈ । ਕਪਿਲ ਦੀ ਟੀਮ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਪਿਲ ਨੂੰ ਕੁੜੀ ਨੂੰ ਇਹ ਕਹਿੰਦੇ ਸੁਣਿਆ ਕਿ ਜੇਕਰ ਸ਼ੋਅ 'ਤੇ ਉਹ ਇਕੱਲੀ ਆਉਂਦੀ ਤਾਂ ਉਹ ਉਸ ਨਾਲ ਹੋਰ ਵੀ ਜ਼ਿਆਦਾ ਗੱਲਾਂ ਕਰਦੇ। ਕਪਿਲ ਦੀ ਇਹ ਗੱਲ ਕਰੂ ਮੈਂਬਰਾਂ ਨੂੰ ਬੁਰੀ ਲੱਗੀ ਹੈ ਕਿਉਂਕਿ ਸ਼ੋਅ ਦੀ ਸਕ੍ਰਿਪਟ 'ਚ ਵੀ ਇਸ ਦਾ ਜ਼ਿਕਰ ਨਹੀਂ ਸੀ।
Kapil Sharma,Salman Khan
ਸਕ੍ਰਿਪਟ ਤੋਂ ਜ਼ਿਆਦਾ ਬੋਲਣ 'ਤੇ ਮੈਂਬਰਾਂ ਨੇ ਕਪਿਲ ਦੀ ਸ਼ਿਕਾਇਤ ਸਲਮਾਨ ਨੂੰ ਕੀਤੀ ਹੈ । ਕਮੇਡੀ ਕਿੰਗ ਕਪਿਲ ਸ਼ਰਮਾ ਆਪਣੇ ਸ਼ੋਅ ਕਰਕੇ ਕਾਫੀ ਸੁਰਖੀਆਂ 'ਚ ਹਨ। 'ਦ ਕਪਿਲ ਸ਼ਮਰਾ ਸ਼ੋਅ' ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਟੀਆਰਪੀ ਦੇ ਮਾਮਲੇ 'ਚ ਇਹ ਸ਼ੋਅ ਦੂਸਰੇ ਨੰਬਰ 'ਤੇ ਬਣਿਆ ਹੋਇਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਪਿਲ ਸ਼ਰਮਾ ਦਾ ਆਪਣੀ ਹੀ ਟੀਮ ਦੇ ਇੱਕ ਮੈਂਬਰ ਨਾਲ ਵਿਵਾਦ ਛਿੜਿਆ ਸੀ ਜਿਸ ਕਰਕੇ ਉਹ ਕਾਫੀ ਪਰੇਸ਼ਾਨ ਰਹੇ ਸਨ ।