ਕਪਿਲ ਸ਼ਰਮਾ ਵੀ ਹੋਏ ਅਮਰਿੰਦਰ ਗਿੱਲ ਦੇ ਫੈਨ, ਪੋਸਟ ਪਾ ਕੇ ‘ਚੱਲ ਜਿੰਦੀਏ’ ਗੀਤ ਦੀ ਕੀਤੀ ਤਾਰੀਫ਼

ਕਾਮੇਡੀ ਕਿੰਗ ਕਪਿਲ ਸ਼ਰਮਾ Kapil Sharma ਜੋ ਕਿ ਬਹੁਤ ਹੀ ਘੱਟ-ਵੱਧ ਹੀ ਸੋਸ਼ਲ ਮੀਡੀਆ ਉੱਤੇ ਨਜ਼ਰ ਆਉਂਦੇ ਨੇ। ਪਰ ਇਸ ਵਾਰ ਉਹ ਅਮਰਿੰਦਰ ਗਿੱਲ ਦੀ ਤਾਰੀਫ ਕਰੇ ਬਿਨ੍ਹਾਂ ਆਪਣੇ ਆਪ ਨੂੰ ਰੋਕ ਨਹੀਂ ਪਾਏ। ਜੀ ਹਾਂ ਅਮਰਿੰਦਰ ਗਿੱਲ Amrinder Gill ਦੀ ਐਲਬਮ 'ਜੁਦਾ 3' Judaa 3 ਦੇ ਗੀਤ 'ਚੱਲ ਜਿੰਦੀਏ' ਨੇ ਕਪਿਲ ਸ਼ਰਮਾ ਦਾ ਦਿਲ ਜਿੱਤ ਲਿਆ ਹੈ।
image source- instagram
ਹੋਰ ਪੜ੍ਹੋ : ਅਮਰਿੰਦਰ ਗਿੱਲ ਦੀ ‘ਜੁਦਾ-3’ ਐਲਬਮ ਹੋਈ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਖੂਬ ਪਸੰਦ
ਕਪਿਲ ਸ਼ਰਮਾ ਨੇ ਖਾਸ ਤੌਰ 'ਤੇ ਗਾਣਾ ਸ਼ੇਅਰ ਕਰਦੇ ਹੋਏ ਲਿਖਿਆ ਹੈ, "ਕਿੰਨੀ ਸੋਹਣੀ ਗਾਇਕੀ, ਕਿੰਨੇ ਸੋਹਣੇ ਬੋਲ, ਕਿੰਨਾ ਸੋਹਣਾ ਸੰਗੀਤ, ਦਿਲ ਜਿੱਤ ਲਿਆ.. ਮੁਬਾਰਕ ਮੇਰੇ ਤਿੰਨੇ ਵੀਰਾਂ ਨੂੰ" । ਇਸ ਪੋਸਟ ਨੂੰ ਤਿੰਨ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ। ਵੱਡੀ ਗਿਣਤੀ ‘ਚ ਕਾਮੈਂਟ ਆ ਚੁੱਕੇ ਨੇ।
image source- instagram
ਅਮਰਿੰਦਰ ਗਿੱਲ ਦੇ ਨਾਲ-ਨਾਲ ਕਪਿਲ ਸ਼ਰਮਾ ਨੇ ਡਾਕਟਰ ਜ਼ਿਊਸ ਦੇ ਸੰਗੀਤ ਤੇ ਬੀਰ ਸਿੰਘ ਦੀ ਲਿਖਤ ਦੀ ਵੀ ਤਾਰੀਫ ਕੀਤੀ ਹੈ। ਡਾਕਟਰ ਜ਼ਿਊਸ ਨਾਲ ਵੀ ਕਪਿਲ ਦੀ ਦੋਸਤੀ ਕਾਫੀ ਪੁਰਾਣੀ ਹੈ। ਡਾਕਟਰ ਜ਼ਿਊਸ ਨੇ ਕਪਿਲ ਸ਼ਰਮਾ ਦੀ ਫ਼ਿਲਮ 'ਕਿਸ ਕਿਸ ਕੋ ਪਿਆਰ ਕਰੂੰ' ਦੇ ਗੀਤ ਤਿਆਰ ਕੀਤਾ ਸੀ।
ਹੋਰ ਪੜ੍ਹੋ : ਗਾਇਕ ਹਰਭਜਨ ਮਾਨ ਨੇ ਆਪਣੇ ਛੋਟੇ ਪੁੱਤ ਦੇ ਨਾਲ ਸਾਂਝੀ ਕੀਤੀ ਵੀਡੀਓ, ਪਿਓ-ਪੁੱਤ ਏਅਰਪੋਰਟ ਉੱਤੇ ਆਏ ਨਜ਼ਰ
View this post on Instagram
ਦੱਸ ਦਈਏ ਅਮਰਿੰਦਰ ਗਿੱਲ ਦੀ ਜੁਦਾ-3 ਐਲਬਮ ਦੇ ਸਾਰੇ ਹੀ ਗੀਤਾਂ ਦਾ ਆਡੀਓ ਰਿਲੀਜ਼ ਹੋ ਗਿਆ ਹੈ। ਵੈਸੇ ਵੀ ਅਮਰਿੰਦਰ ਗਿੱਲ ਏਨੀਂ ਦਿਨੀਂ ਆਪਣੀ ਫ਼ਿਲਮ ‘ਚੱਲ ਮੇਰਾ ਪੁੱਤ 2’ (Chal Mera Putt 2) ਲੈ ਕੇ ਕਾਫੀ ਸੁਰਖੀਆਂ ‘ਚ ਬਣੇ ਹੋਏ ਨੇ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਚੱਲ ਮੇਰਾ ਪੁੱਤ-3 ਦਾ ਵੀ ਐਲਾਨ ਕਰ ਦਿੱਤਾ ਹੈ ਜੋ ਕਿ ਇੱਕ ਅਕਤੂਬਰ ਨੂੰ ਰਿਲੀਜ਼ ਹੋਵੇਗੀ।