ਕੰਵਰ ਗਰੇਵਾਲ ਅਤੇ ਹਰਫ ਚੀਮਾ ਆਪਣੇ ਨਵੇਂ ਗੀਤ ‘ਮਿੱਟੀ’ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋ ਚੁੱਕੇ ਨੇ ।ਮਿੱਟੀ ਟਾਈਟਲ ਹੇਠ ਆਏ ਇਸ ਗੀਤ ਦੇ ਬੋਲ ਹਰਫ ਚੀਮਾ ਨੇ ਲਿਖੇ ਹਨ ।ਮਿਊਜ਼ਿਕ ਭਾਈ ਮੰਨਾ ਸਿੰਘ ਨੇ ਦਿੱਤਾ ਹੈ । ਹਰਫ ਚੀਮਾ ਮਿਊਜ਼ਿਕ ਲੇਬਲ ਦੇ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ‘ਚ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਕਿਸਾਨਾਂ ਦੇ ਸਬਰ ਦੇ ਇਮਤਿਹਾਨ ਕੇਂਦਰ ਸਰਕਾਰ ਲੈ ਰਹੀ ਹੈ ।
Image From Harf Cheema Song
ਹੋਰ ਪੜ੍ਹੋ : ਅਫ਼ਸਾਨਾ ਖ਼ਾਨ ਨੇ ਆਪਣੇ ਮੰਗੇਤਰ ਲਈ ਰੱਖੀ ਸਰਪਰਾਈਜ਼ ਪਾਰਟੀ, ਸ਼ੇਅਰ ਕੀਤੀਆਂ ਵੀਡੀਓ
Image From Harf cheema And Kanwar Grewal Song
ਇਸ ਦੇ ਨਾਲ ਹੀ ਗੀਤ ‘ਚ ਕਿਸਾਨਾਂ ਨੂੰ ਬਾਰਡਰਾਂ ‘ਤੇ ਡਟੇ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ । ਦੋਵਾਂ ਨੇ ਇਸ ਤੋਂ ਪਹਿਲਾਂ ਵੀ ਕਿਸਾਨੀ ਨਾਲ ਸਬੰਧਤ ਕਈ ਗੀਤ ਕੱਢੇ ਹਨ ।
Image From Harf cheema and kanwar Grewal Song
ਇਸ ਤੋਂ ਪਹਿਲਾਂ ਦੋਵਾਂ ਦਾ ਗੀਤ ‘ਓਸੇ ਹੀ ਰਾਹ ਤੇ ਤੁਰ ਪਏ ਪੁੱਤ ਤੇਗ ਬਹਾਦਰ ਦੇ’ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਦੋਵੇਂ ਗਾਇਕ ਲਗਾਤਾਰ ਕਿਸਾਨਾਂ ਦੇ ਨਾਲ ਸਰਹੱਦਾਂ ‘ਤੇ ਡਟੇ ਹੋਏ ਹਨ ਅਤੇ ਲਗਾਤਾਰ
ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਦੇ ਆ ਰਹੇ ਹਨ ।
View this post on Instagram
A post shared by Harf Cheema (ਹਰਫ) (@harfcheema)