ਦੇਖੋ ਵੀਡੀਓ : ਜੋਸ਼ ਦੇ ਨਾਲ ਭਰਿਆ ਹੋਇਆ ਹੈ ਕੰਵਰ ਗਰੇਵਾਲ ਤੇ ਹਰਫ ਚੀਮਾ ਦਾ ਨਵਾਂ ਕਿਸਾਨੀ ਗੀਤ ‘Jawani Zindabad’, ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
Lajwinder kaur
December 8th 2020 02:55 PM --
Updated:
December 8th 2020 04:30 PM

ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਹਰਫ ਚੀਮਾ ਆਪਣੇ ਨਵੇਂ ਜੋਸ਼ਿਲੇ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਜੀ ਹਾਂ ‘ਜਵਾਨੀ ਜ਼ਿੰਦਾਬਾਦ’ ਟਾਈਟਲ ਹੇਠ ਉਹ ਜੋਸ਼ ਨਾਲ ਭਰਿਆ ਕਿਸਾਨੀ ਗੀਤ ਲੈ ਕੇ ਆਏ ਨੇ । ਇਹ ਗੀਤ ਉਨ੍ਹਾਂ ਨੇ ਪੰਜਾਬ ਦੇ ਨੌਜਵਾਨ ਲਈ ਗਾਇਆ ਹੈ ਜੋ ਕਿਸਾਨੀ ਪ੍ਰਦਰਸ਼ਨ ਦੇ ਪੂਰੇ ਜਜ਼ਬੇ ਦੇ ਨਾਲ ਜੁੜੇ ਹੋਏ ਨੇ।
ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ ਹਰਫ ਚੀਮਾ ਨੇ ਲਿਖੇ ਨੇ ਤੇ ਮਿਊਜ਼ਿਕ Manna Singh ਨੇ ਦਿੱਤਾ ਹੈ । ਇਸ ਗੀਤ ਦਾ ਵੀਡੀਓ ਖੁਦ ਕੰਵਰ ਗਰੇਵਾਲ ਨੇ ਤਿਆਰ ਕੀਤਾ ਹੈ ।
ਵੀਡੀਓ ‘ਚ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਵੇਂ ਗੱਭਰੂ ਕਿਸਾਨ ਪ੍ਰਦਰਸ਼ਨ ‘ਚ ਕੰਮ ਕਰ ਰਹੇ ਨੇ । ਗੀਤ ਨੂੰ ਕੰਵਰ ਗਰੇਵਾਲ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।