ਸੋਨੂੰ ਸੂਦ ਨੂੰ ਇਹ ਗੱਲ ਕਹਿ ਕੇ ਪਛਤਾ ਰਹੀ ਹੈ ਕੰਗਨਾ ਰਣੌਤ, ਲੋਕ ਉਡਾ ਰਹੇ ਹਨ ਮਜ਼ਾਕ
Rupinder Kaler
April 26th 2021 02:24 PM --
Updated:
April 26th 2021 02:26 PM
ਸੋਨੂੰ ਸੂਦ ਨੇ ਕੋਰੋਨਾ ਨੂੰ ਹਾਲ ਹੀ ਵਿੱਚ ਮਾਤ ਦਿੱਤੀ ਹੈ, ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਜਿਸ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਬਹੁਤ ਖੁਸ਼ ਹਨ ਅਤੇ ਸੋਸ਼ਲ ਮੀਡੀਆ ‘ਤੇ ਲਗਾਤਾਰ ਆਪਣੀ ਫੀਡਬੈਕ ਦੇ ਰਹੇ ਹਨ । ਹੋਰ ਲੋਕਾਂ ਵਾਂਗ ਕੰਗਨਾ ਰਣੌਤ ਨੇ ਸੋਨੂੰ ਸੂਦ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ, ‘ਸੋਨੂੰ ਜੀ, ਤੁਸੀਂ ਕੋਵਿਡ ਟੀਕਾਕਰਣ ਦੀ ਪਹਿਲੀ ਖੁਰਾਕ ਲਈ ਸੀ, ਤਾਂ ਤੁਸੀਂ ਜਲਦੀ ਹੀ ਕੋਰੋਨਾ ਨੂੰ ਹਰਾ ਦਿੱਤਾ।