Kangana Ranaut's reaction after withdrawal nomination: ਬਾਲੀਵੁੱਡ ਵਿੱਚ ਪੰਗਾ ਗਰਲ ਦੇ ਨਾਂਅ ਤੋਂ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਕੰਗਨਾ ਹਰ ਮੁੱਦੇ 'ਤੇ ਬੇਬਾਕ ਤਰੀਕੇ ਨਾਲ ਆਪਣੇ ਵਿਚਾਰ ਰੱਖਦੀ ਹੈ। ਹੁਣ ਕੰਗਨਾ ਮੁੜ ਆਪਣੇ ਇੱਕ ਬਿਆਨ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਈ ਹੈ। ਕੰਗਨਾ ਨੇ ਇੱਕ ਮੈਗਜ਼ੀਨ ਦੇ ਅਵਾਰਡ ਸ਼ੋਅ ਤੋਂ ਨਾਮੀਨੇਸ਼ਨ ਵਾਪਿਸ ਲੈਣ 'ਤੇ ਆਪਣਾ ਰਿਐਕਸ਼ਨ ਦਿੰਦੇ ਹੋਏ ਇਹ ਬਿਆਨ ਦਿੱਤਾ ਹੈ।
Image Source: Instagram
ਹਾਲ ਹੀ 'ਚ ਕੰਗਨਾ ਰਣੌਤ ਨੇ ਇੱਕ ਫ਼ਿਲਮ ਮੈਗਜ਼ੀਨ 'ਤੇ ਮੁਕੱਦਮਾ ਕਰਨ ਦਾ ਫੈਸਲਾ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ। ਕੰਗਨਾ ਦੇ ਇਸ ਫੈਸਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮੈਗਜ਼ੀਨ ਨੇ ਵੀ ਇੱਕ ਲੰਮਾ ਨੋਟ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਝੂਠੇ ਦੋਸ਼ਾਂ ਕਾਰਨ ਕੰਗਨਾ ਦੀ ਨਾਮਜ਼ਦਗੀ ਵੀ ਰੱਦ ਕਰ ਦਿੱਤੀ ਗਈ ਸੀ। ਇਸ ਦੌਰਾਨ ਹੁਣ ਅਦਾਕਾਰਾ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਕੰਗਨਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਸਟੋਰੀ ਸ਼ੇਅਰ ਕੀਤੀ ਹੈ। ਆਪਣੀ ਇਸ ਇੰਸਟਾ ਸਟੋਰੀ ਦੇ ਵਿੱਚ ਕੰਗਨਾ ਨੇ ਲਿਖਿਆ, " ਆਖ਼ਿਰਕਾਰ ਮੈਗਜ਼ੀਨ ਨੇ ਮੇਰਾ ਨਾਮੀਨੇਸ਼ਨ ਵਾਪਿਸ ਲੈ ਲਿਆ ਹੈ। ਇਸ ਭ੍ਰਿਸ਼ਟ ਸਿਸਟਮ ਦੇ ਖਿਲਾਫ਼ ਮੇਰੀ ਲੜਾਈ ਵਿੱਚ ਸਾਥ ਦੇਣ ਲਈ ਸਭ ਨੂੰ ਤਹਿ ਦਿਲੋਂ ਧੰਨਵਾਦ। ਹਲਾਂਕਿ ਇਹ ਸਭ ਮੈਨੂੰ ਮੈਗਜ਼ੀਨ ਦੇ ਖਿਲਾਫ਼ ਕਾਨੂੰਨੀ ਲੜਾਈ ਲੜਨ ਤੋਂ ਨਹੀਂ ਰੋਕ ਸਕਦਾ। ਮੇਰੀ ਕੋਸ਼ਿਸ਼ ਹੈ ਕਿ ਇਸ ਤਰ੍ਹਾਂ ਦੀ ਬੇਫਿਜ਼ੂਲ ਦੀਆਂ ਪਰੰਪਰਾਵਾਂ ਨੂੰ ਖ਼ਤਮ ਕਰਨਾ ਅਤੇ ਅਜਿਹੇ ਅਵਾਰਡ ਸ਼ੋਅ ਬੰਦ ਕਰਵਾ ਦਿੱਤੇ ਜਾਣੇ ਚਾਹੀਦੇ ਹਨ। ਕੋਰਟ ਵਿੱਚ ਮਿਲਦੇ ਹਾਂ।" ਕੰਗਨਾ ਨੇ ਆਪਣੀ ਇਹ ਪੋਸਟ ਮੈਗਜ਼ੀਨ ਨੂੰ ਵੀ ਟੈਗ ਕੀਤੀ ਹੈ।
Image Source: Instagram
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੈਗਜ਼ੀਨ ਨੇ ਕੰਗਨਾ ਦੇ ਦੋਸ਼ਾਂ ਨੂੰ ਝੂਠਾ ਦੱਸਦੇ ਹੋਏ ਸੋਸ਼ਲ ਮੀਡੀਆ ਰਾਹੀਂ ਆਪਣਾ ਪੱਖ ਪੇਸ਼ ਕੀਤਾ ਸੀ। ਇੱਕ ਪੋਸਟ ਸ਼ੇਅਰ ਕਰਦੇ ਹੋਏ ਮੈਗਜ਼ੀਨ ਨੇ ਕਿਹਾ ਕਿ 'ਐਵਾਰਡਸ ਦੇ ਨਿਯਮਾਂ ਦੇ ਮੁਤਾਬਕ 'ਫਿਲਮਫੇਅਰ ਦੇ ਕਾਰਜਕਾਰੀ ਸੰਪਾਦਕ ਨੇ ਕੰਗਨਾ ਨੂੰ "ਬੈਸਟ ਐਕਟਰ ਇਨ ਲੀਡਿੰਗ ਰੋਲ" ਦੇ ਲਈ ਨਾਮਜ਼ਦ ਕੀਤੇ ਜਾਣ ਦੀ ਸੂਚਨਾ ਦਿੱਤੀ ਹੈ ਅਤੇ ਸੱਦਾ ਪੱਤਰ ਭੇਜਣ ਲਈ ਉਨ੍ਹਾਂ ਦਾ ਪਤਾ ਪੁੱਛਿਆ ਹੈ। ਕੰਗਨਾ ਨੂੰ ਭੇਜੇ ਗਏ ਆਪਣੇ ਸੰਦੇਸ਼ ਦਾ ਇੱਕ ਹਿੱਸਾ ਵੀ ਸਾਂਝਾ ਕੀਤਾ। ਇਸ ਦੇ ਨਾਲ ਹੀ ਮੈਗਜ਼ੀਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਸਮਾਗਮ ਵਿੱਚ ਕਿਤੇ ਵੀ ਪੁਰਸਕਾਰ ਜਾਂ ਪ੍ਰਦਰਸ਼ਨ ਲਈ ਕੋਈ ਬੇਨਤੀ ਨਹੀਂ ਕੀਤੀ ਗਈ ਸੀ।'
ਬੀਤੇ ਦਿਨ ਕੰਗਨਾ ਰਣੌਤ ਨੇ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ ਇਨਕਾਰ ਕਰਨ ਦੇ ਬਾਵਜੂਦ ਇੱਕ ਵੱਕਾਰੀ ਫ਼ਿਲਮ ਮੈਗਜ਼ੀਨ ਉਨ੍ਹਾਂ ਨੂੰ ਆਪਣੇ ਐਵਾਰਡ ਫੰਕਸ਼ਨ 'ਚ ਆਉਣ ਦਾ ਸੱਦਾ ਭੇਜ ਰਹੀ ਹੈ। ਅਜਿਹੇ 'ਚ ਉਨ੍ਹਾਂ ਨੇ ਮੈਗਜ਼ੀਨ ਖਿਲਾਫ ਮੁਕੱਦਮਾ ਦਰਜ ਕਰਨ ਦਾ ਫੈਸਲਾ ਕੀਤਾ ਹੈ।
Image Source: Instagram
ਹੋਰ ਪੜ੍ਹੋ: ਪਿਤਾ ਬਨਣ ਮਗਰੋਂ ਧੀਰਜ ਧੂਪਰ ਨੇ ਸ਼ੇਅਰ ਕੀਤੀ ਬੇਟੇ ਦੀ ਪਹਿਲੀ ਝਲਕ, ਵੇਖੋ ਤਸਵੀਰਾਂ
ਕੰਗਨਾ ਨੇ ਆਪਣੀ ਪੋਸਟ 'ਚ ਲਿਖਿਆ, 'ਮੈਂ ਸਾਲ 2014 'ਚ ਅਜਿਹੀਆਂ ਅਨੈਤਿਕ, ਭ੍ਰਿਸ਼ਟ ਅਤੇ ਪੂਰੀ ਤਰ੍ਹਾਂ ਨਾਲ ਅਣਉਚਿਤ ਚੀਜ਼ਾਂ 'ਤੇ ਪਾਬੰਦੀ ਲਗਾ ਦਿੱਤੀ ਹੈ ਪਰ ਇਸ ਸਾਲ ਮੈਨੂੰ ਉਨ੍ਹਾਂ ਦੇ ਐਵਾਰਡ ਸਮਾਰੋਹ 'ਚ ਸ਼ਾਮਲ ਹੋਣ ਲਈ ਕਈ ਫੋਨ ਆ ਰਹੇ ਹਨ। ਉਹ ਮੈਨੂੰ ਫ਼ਿਲਮ 'ਥਲਾਈਵੀ' ਲਈ ਐਵਾਰਡ ਦੇਣਾ ਚਾਹੁੰਦੇ ਹਨ। ਅਜਿਹੀਆਂ ਚੀਜ਼ਾਂ ਨੂੰ ਉਤਸ਼ਾਹਿਤ ਕਰਨਾ ਮੇਰੇ ਮਾਣ, ਕੰਮ ਦੀ ਨੈਤਿਕਤਾ ਅਤੇ ਮੁੱਲ ਪ੍ਰਣਾਲੀ ਤੋਂ ਪਰੇ ਹੈ। ਇਸ ਲਈ, ਮੈਂ ਮੁਕੱਦਮਾ ਕਰਨ ਦਾ ਫੈਸਲਾ ਕੀਤਾ ਹੈ। ਧੰਨਵਾਦ।'
View this post on Instagram
A post shared by Kangana Ranaut (@kanganaranaut)