ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’ ਦਾ ਟੀਜ਼ਰ ਜਾਰੀ, ਐਕਸ਼ਨ ਸੀਨ ਕਰਦੀ ਨਜ਼ਰ ਆਈ ਅਦਾਕਾਰਾ

By  Shaminder April 13th 2022 01:22 PM

ਕੰਗਨਾ ਰਣੌਤ (kangana ranaut)ਦੀ ਫ਼ਿਲਮ ਧਾਕੜ (Dhaakad )ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ । ਕੁਝ ਕੁ ਪਲ ਦੇ ਇਸ ਟੀਜ਼ਰ ‘ਚ ਕੰਗਨਾ ਦਾ ਧਾਕੜ ਅੰਦਾਜ਼ ਦਿਖਾਈ ਦੇ ਰਿਹਾ ਹੈ । ਇਸ ਟੀਜ਼ਰ ‘ਚ ਕੰਗਨਾ ਰਣੌਤ ਐਕਸ਼ਨ ਕਰਦੀ ਹੋਈ ਦਿਖਾਈ ਦੇ ਰਹੀ ਹੈ ।ਕੰਗਨਾ ਦਾ ਇਹ ਅੰਦਾਜ਼ ਵੇਖ ਕੇ ਹਰ ਕੋਈ ਹੈਰਾਨ ਹੈ ।1 ਮਿੰਟ 21 ਸੈਕਿੰਡ ਦੇ ਇਸ ਟੀਜ਼ਰ 'ਚ ਕੰਗਨਾ ਰਣੌਤ ਜ਼ਬਰਦਸਤ ਸਟੰਟ ਅਤੇ ਐਕਸ਼ਨ ਕਰਦੀ ਨਜ਼ਰ ਆ ਰਹੀ ਹੈ। ਟੀਜ਼ਰ ਦੀ ਸ਼ੁਰੂਆਤ ਕੰਗਨਾ ਦੇ ਜਾਸੂਸ ਏਜੰਟ ਅਗਨੀ ਦੀ ਭੂਮਿਕਾ ਨਿਭਾ ਰਹੀ ਜਾਸੂਸੀ ਲੁੱਕ ਨਾਲ ਹੁੰਦੀ ਹੈ ।

image From instagram

ਹੋਰ ਪੜ੍ਹੋ : ਕਰਨ ਜੌਹਰ ਨੇ ਰਣਬੀਰ ਕਪੂਰ ਤੇ ਆਲੀਆ ਭੱਟ ਨੂੰ ਨਵੀਂ ਸ਼ੁਰੂਆਤ ਦੇ ਲਈ ਦਿੱਤੀ ਵਧਾਈ

ਕੰਗਨਾ ਰਣੌਤ ਆਪਣੇ ਬੜਬੋਲੇ ਸੁਭਾਅ ਦੇ ਲਈ ਜਾਣੀ ਜਾਂਦੀ ਹੈ ਅਤੇ ਅਕਸਰ ਉਹ ਵੱਖ-ਵੱਖ ਮੁੱਦਿਆਂ ‘ਤੇ ਆਪਣੀ ਰਾਇ ਦਿੰਦੀ ਰਹਿੰਦੀ ਹੈ । ਕੰਗਨਾ ਦੀ ਫ਼ਿਲਮ ਦੇ ਰਿਲੀਜ਼ ਹੋਏ ਇਸ ਟੀਜ਼ਰ ਨੇ ਦਰਸ਼ਕਾਂ ਦੀ ਐਕਸਾਈਟਮੈਂਟ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ । ਫ਼ਿਲਹਾਲ ਉਹ ਏਨੀਂ ਦਿਨੀਂ ਆਪਣੇ ਸ਼ੋਅ ਲਾਕਅੱਪ ਨੂੰ ਲੈ ਕੇ ਕਾਫੀ ਚਰਚਾ ‘ਚ ਹੈ । ਇਸ ਸ਼ੋਅ ਨੂੰ ਕੰਗਨਾ ਰਣੌਤ ਹੋਸਟ ਕਰ ਰਹੀ ਹੈ ।

Kangna Ranaut

ਕੰਗਨਾ ਰਣੌਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਵੀਨ, ਪੰਗਾ, ਫੈਸ਼ਨ ਸਣੇ ਹੋਰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਹਰ ਫ਼ਿਲਮ ‘ਚ ਉਸ ਦਾ ਵੱਖਰਾ ਅੰਦਾਜ਼ ਲੋਕਾਂ ਨੂੰ ਵੇਖਣ ਨੂੰ ਮਿਲਦਾ ਰਿਹਾ ਹੈ । ਆਪਣੀ ਬਿਆਨਬਾਜ਼ੀ ਕਰਕੇ ਚਰਚਾ ‘ਚ ਰਹਿਣ ਵਾਲੀ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਕਿਸਾਨਾਂ ਦੇ ਖਿਲਾਫ ਬਹੁਤ ਜ਼ਿਆਦਾ ਜ਼ਹਿਰ ਉਗਲੀ ਸੀ । ਹਾਲ ਹੀ ‘ਚ ਸਿੱਖਾਂ ਖਿਲਾਫ ਬਿਆਨਬਾਜ਼ੀ ਕਰਨ ਦੇ ਕਾਰਨ ਉਸ ‘ਤੇ ਯੂਪੀ ‘ਚ ਇੱਕ ਸ਼ਖਸ ਦੇ ਵੱਲੋਂ ਮਾਮਲਾ ਵੀ ਦਰਜ ਕਰਵਾਇਆ ਗਿਆ ਹੈ ।

 

View this post on Instagram

 

A post shared by Kangana Dhaakad (@kanganaranaut)

Related Post