ਬਾਕਸ ਆਫਿਸ 'ਤੇ ਬੂਰੀ ਤਰ੍ਹਾਂ ਫਲਾਪ ਹੋਈ ਕੰਗਨਾ ਰਣੌਤ ਦੀ ਫਿਲਮ ਧਾਕੜ, ਨਹੀਂ ਮਿਲ ਰਹੇ OTT ਖਰੀਦਦਾਰ

By  Pushp Raj May 27th 2022 11:25 AM -- Updated: May 27th 2022 11:33 AM

ਕੰਗਨਾ ਰਣੌਤ ਦੀ ਫਿਲਮ 'ਧਾਕੜ' ਰਿਲੀਜ਼ ਦੇ ਪਹਿਲੇ ਦਿਨ ਤੋਂ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ। ਜ਼ਬਰਦਸਤ ਐਕਸ਼ਨ ਸੀਨ ਦੇ ਬਾਵਜੂਦ ਇਹ ਫਿਲਮ ਦਰਸ਼ਕਾਂ ਦੀ ਪਸਦ ਤੋਂ ਦੂਰ ਰਹੀ। ਕੰਗਨਾ ਦੀ ਇਹ ਫਿਲਮ ਬਾਕਸ ਆਫਿਸ ਉੱਤੇ ਬੂਰੀ ਤਰ੍ਹਾਂ ਫਲਾਪ ਸਾਬਿਤ ਹੋ ਰਹੀ ਹੈ, ਇੱਥੋਂ ਤੱਕ ਕਿ ਫਿਲਮ ਲਈ ਦਰਸ਼ਕਾਂ ਦੀ ਕਮੀ ਕਾਰਨ ਸ਼ੋਅ ਅਤੇ ਸਕ੍ਰੀਨਸ ਦੀ ਗਿਣਤੀ ਵੀ ਘੱਟ ਕਰਨੀ ਪਈ ਹੈ। ਬਾਕਸ ਆਫਿਸ 'ਤੇ ਧਾਕੜ ਦੇ ਡਿੱਗਣ ਤੋਂ ਬਾਅਦ ਹੁਣ ਮੇਕਰਸ ਨੂੰ ਇੱਕ ਹੋਰ ਝਟਕਾ ਲੱਗਾ ਹੈ। ਕਿਉਂਕਿ ਫਲਾਪ ਹੋਣ ਦੇ ਕਾਰਨ ਇਸ ਫਿਲਮ ਨੂੰ ਓਟੀਟੀ ਖਰੀਦਾਰ ਨਹੀਂ ਮਿਲ ਰਹੇ।

image From instagram

ਅੱਜ ਦੇ ਡਿਜੀਟਲ ਯੁੱਗ ਵਿੱਚ ਅਤੇ ਅਜਿਹੀ ਸਥਿਤੀ ਵਿੱਚ, ਆਮ ਤੌਰ 'ਤੇ ਵੱਡੇ ਫਿਲਮ ਨਿਰਮਾਤਾ ਵੀ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਡਿਜੀਟਲ ਅਤੇ ਟੈਲੀਵਿਜ਼ਨ ਰਾਈਟਸ ਵੇਚ ਦਿੰਦੇ ਹਨ ਤਾਂ ਜੋ ਕਮਾਈ ਕੀਤੀ ਜਾ ਸਕੇ। ਅਜਿਹੇ 'ਚ ਜੇਕਰ ਕੋਈ ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰਦੀ ਹੈ ਤਾਂ ਉਸ ਸਥਿਤੀ 'ਚ ਵੀ ਮੇਕਰਸ ਨੂੰ ਨੁਕਸਾਨ ਦੀ ਭਰਪਾਈ ਕਰਨ 'ਚ ਮਦਦ ਕੀਤੀ ਜਾਂਦੀ ਹੈ।

image From instagram

ਮੇਕਰਸ ਨੂੰ ਕੰਗਨਾ ਦੀ ਫਿਲਮ 'ਧਾਕੜ' ਤੋਂ ਕਾਫੀ ਉਮੀਦਾਂ ਸਨ ਪਰ ਫਿਲਮ ਸ਼ੁਰੂ 'ਚ ਹੀ ਦਮ ਤੋੜ ਗਈ। ਕਾਰਤਿਕ ਆਰੀਅਨ ਦੀ ਹੌਰਰ ਕਾਮੇਡੀ ਦੇ ਸਾਹਮਣੇ ਕੰਗਨਾ ਦਾ ਐਕਸ਼ਨ ਫਿੱਕਾ ਪੈ ਗਿਆ ਅਤੇ ਹੁਣ ਜੇਕਰ ਤਾਜ਼ਾ ਰਿਪੋਰਟ ਦੀ ਮੰਨੀਏ ਤਾਂ 'ਧਾਕੜ' ਦੇ ਨਿਰਮਾਤਾਵਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ ਕਿਉਂਕਿ ਫਿਲਮ ਨੂੰ ਕੋਈ OTT ਖਰੀਦਦਾਰ ਨਹੀਂ ਮਿਲ ਰਿਹਾ ਹੈ।

image From instagram

ਹੋਰ ਪੜ੍ਹੋ: ਅਦਾਕਾਰਾ ਕਨਿਕਾ ਮਾਨ ਅਚਾਨਕ ਹੋਈ ਬਿਮਾਰ, ਫੈਨਜ਼ ਨੇ ਉਸ ਦੇ ਜਲਦ ਸਿਹਤਯਾਬ ਹੋਣ ਦੀ ਕੀਤੀ ਅਰਦਾਸ

ਮੀਡੀਆ ਰਿਪੋਰਟਾਂ ਦੇ ਮੁਤਾਬਕ 'ਧਾਕੜ' ਬੁਰੀ ਤਰ੍ਹਾਂ ਫਲਾਪ ਹੋਣ ਤੋਂ ਬਾਅਦ ਓਟੀਟੀ ਅਤੇ ਸੈਟੇਲਾਈਟ ਰਾਈਟਸ ਲਈ ਚੰਗੀ ਰਕਮ ਮਿਲਣ ਦੀ ਮੇਕਰਸ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ ਅਤੇ ਇਹ ਵੀ ਸਾਹਮਣੇ ਆਇਆ ਹੈ ਕਿ ਫਿਲਮ ਬਾਲਗਾਂ ਲਈ ਹੈ। ਅਜਿਹੇ 'ਚ ਮੇਕਰਸ ਨੂੰ 'ਧਾਕੜ' ਦੇ ਟੀਵੀ ਪ੍ਰੀਮੀਅਰ ਲਈ ਵੱਖਰੇ ਤੌਰ 'ਤੇ ਰੀ-ਸਰਟੀਫਿਕੇਸ਼ਨ ਦੀ ਪ੍ਰਕਿਰਿਆ ਪੂਰੀ ਕਰਨੀ ਪਵੇਗੀ।

Related Post