ਕੰਗਨਾ ਰਨੌਤ ਨੇ ਦਿਲਜੀਤ ਨੂੰ ਦੱਸਿਆ ‘ਭੇਡ ਦੀ ਖੱਲ ਵਿੱਚ ਭੇੜੀਆ’, ਟਵੀਟ ਕਰਕੇ ਕਿਹਾ ਖਾਲਿਸਤਾਨੀ

ਪੌਪ ਸਟਾਰ ਰਿਹਾਨਾ ਦੇ ਟਵੀਟ ਤੋਂ ਬਾਅਦ ਦਿਲਜੀਤ ਦੋਸਾਂਝ ਤੇ ਕੰਗਨਾ ਰਨੌਤ ਵਿਚਾਲੇ ਟਵਿੱਟਰ ਤੇ ਇੱਕ ਵਾਰ ਫਿਰ ਜੰਗ ਛਿੜ ਗਈ ਹੈ । ਇਸ ਤੋਂ ਪਹਿਲਾਂ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕੰਗਨਾ ਤੇ ਦਿਲਜੀਤ ਵਿਚਾਲੇ ਕਾਫੀ ਤੂੰ ਤੂੰ ਮੈਂ ਮੈਂ ਹੋਈ ਸੀ । ਹੁਣ ਇੱਕ ਵਾਰ ਫਿਰ ਰਿਹਾਨਾ ਦੇ ਟਵੀਟ ਤੋਂ ਬਾਅਦ ਦੋਹਾਂ ਵਿਚਾਲੇ ਬਹਿਸ ਛਿੜ ਗਈ ਹੈ । ਦਰਅਸਲ ਦਿਲਜੀਤ ਨੇ ਰਿਹਾਨਾ ਦੇ ਟਵੀਟ ਨੂੰ ਲੈ ਕੇ ਇੱਕ ਟਵੀਟ ਕੀਤਾ ਸੀ । ਜਿਸ ਤੋਂ ਬਾਅਦ ਕੰਗਨਾ ਨੇ ਉਸ ਦਾ ਜਵਾਬ ਦੇਣਾ ਸ਼ੂਰੂ ਕਰ ਦਿੱਤਾ ਸੀ ।
ਹੋਰ ਪੜ੍ਹੋ :
ਕਿਸਾਨ ਅੰਦੋਲਨ ਨੂੰ ਲੈ ਕੇ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਸਾਂਝਾ ਕੀਤਾ ਵੀਡੀਓ
ਕਿਸਾਨਾਂ ਦੇ ਹੱਕਾਂ ਲਈ ਡੱਟਣ ਵਾਲੀ ਰਿਹਾਨਾ ਨੂੰ ਅਕਸ਼ੇ ਕੁਮਾਰ ਸਮੇਤ ਹੋਈ ਕਈ ਬਾਲੀਵੁੱਡ ਸਿਤਾਰਿਆਂ ਨੇ ਇੰਝ ਘੇਰਿਆ
ਬਾਅਦ ਵਿੱਚ ਦੋਹਾਂ ਵਿਚਾਲੇ ਬਹਿਸ ਹੋ ਗਈ । ਦਿਲਜੀਤ ਨੇ ਲਿਖਿਆ ‘ਅਸੀਂ ਸਾਰੇ ਭਰਾ ਭਾਰਤ ਦੇ ਨਾਲ ਹਾਂ, ਜੋ ਵੀ ਕੋਈ ਗਲਤ ਕੰਮ ਕਰੇਗਾ ਉਸ ਨੂੰ ਸਰਕਾਰ ਦੇਖੇਗੀ, ਉਹ ਉਸ ਦਾ ਕੰਮ ਹੈ । ਤੂੰ ਅਤੇ ਮੈਂ ਥੋੜਾ ਡਿਸਾਈਡ ਕਰਾਂਗੇ । ਤੇਰੀ ਗੱਲ ਕਦੇ ਖਤਮ ਨਹੀਂ ਹੁੰਦੀ । ਜਾ ਯਾਰ ਤੂੰ ਬਹੁਤ ਬੋਰ ਕਰਦੀ ਹੈਂ’ ।
ਇਸ ਦੇ ਜਵਾਬ ਵਿੱਚ ਕੰਗਨਾ ਨੇ ਲਿਖਿਆ ‘ਮੈਨੂੰ ਪਤਾ ਸੀ ਕਿ ਤੂੰ ਕਦੇ ਨਹੀਂ ਬੋਲੇਗਾ ਕਿ ਤੂੰ ਖਾਲਿਸਤਾਨੀ ਨਹੀਂ ਹੈ । ਇਹ ਹਰ ਕਿਸੇ ਨੂੰ ਦੇਖਣਾ ਚਾਹੀਦਾ ਹੈ ਭੇੜ ਦੀ ਖੱਲ ਵਿੱਚ ਭੇੜੀਆ’ । ਇਸ ਦੇ ਜਵਾਬ ਵਿੱਚ ਦਿਲਜੀਤ ਨੇ ਲਿਖਿਆ ‘ਅੱਜ ਤੋਂ ਬਾਅਦ ਤੇਰਾ ਕੋਈ ਜਵਾਬ ਨਹੀਂ ਦੇਵਾਂਗਾ ਕਿਉਂਕਿ ਤੈਨੂੰ ਟੀ ਟੀ ਖੇਡਣ ਵਿੱਚ ਮਜਾ ਆਉਂਦਾ ਹੈ । ਬੰਦੇ ਨੂੰ ਸੌ ਕੰਮ ਹੁੰਦੇ ਹਨ । ਵੈਸੇ ਵੀ ਤੇਰੀਆਂ ਗੱਲਾਂ ਦਾ ਕੋਈ ਤੁੱਕ ਨਹੀਂ ਬਣਦਾ । ਬੰਦਾ ਕਿੰਨਾ ਸਿਰ ਮਾਰ ਲਵੇ ਤੇਰੇ ਨਾਲ । ਅਸੀਂ ਜਵਾਬ ਕਿਉਂ ਦਈਏ ਤੂੰ ਮਾਸਟਰਰਾਣੀ ਲੱਗੀ ਹੈ’ ।