ਕੰਗਨਾ ਰਣੌਤ ਨੇ ਨਵੀਂ ਨਵੇਲੀ ਭਾਬੀ ਦਾ ਕੀਤਾ ਸਵਾਗਤ, ਪਾਈ ਭਾਵੁਕ ਪੋਸਟ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਇਹ ਵੀਡੀਓ

ਬਾਲੀਵੁੱਡ ਐਕਟਰੈੱਸ ਕੰਗਨਾ ਰਣੌਤ ਏਨੀਂ ਦਿਨੀਂ ਖੂਬ ਸੁਰਖ਼ੀਆਂ ‘ਚ ਬਣੀ ਹੋਈ ਹੈ । ਜੀ ਹਾਂ ਉਨ੍ਹਾਂ ਦੇ ਘਰ ਜਸ਼ਨ ਦਾ ਮਾਹੌਲ ਹੈ । ਉਨ੍ਹਾਂ ਦੇ ਭਰਾ ਕਰਣ ਦਾ ਵਿਆਹ ਹੋ ਗਿਆ ਹੈ । ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।
ਐਕਟਰੈੱਸ ਕੰਗਨਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੀ ਨਵੀਂ ਭਾਬੀ ਅੰਜਲੀ ਦਾ ਸਵਾਗਰਤ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ‘ਚ ਕੰਗਨਾ ਹਿਮਾਚਲੀ ਬੋਲਦੀ ਹੋਈ ਨਜ਼ਰ ਆ ਰਹੀ ਹੈ ।
ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਕਰਣ ਤੇ ਅੰਜਲੀ ਨੂੰ ਆਸ਼ੀਰਵਾਦ ਦੇਵੋ, ਅੱਜ ਸਾਡੇ ਘਰ ਬੇਟੀ ਆਈ ਹੈ’
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਪਰ ਜਦੋਂ ਮੈਂ ਅੰਜਲੀ ਦੇ ਮਾਤਾ-ਪਿਤਾ ਬਾਰੇ ਸੋਚਦੀ ਹਾਂ ਤਾਂ ਦਿਲ ਭਰ ਆਉਂਦਾ ਹੈ । ਅੱਜ ਉਨ੍ਹਾਂ ਦਾ ਘਰ ਖਾਲੀ-ਖਾਲੀ ਹੋ ਗਿਆ ਹੋਣਾ । ਉਨ੍ਹਾਂ ਨੇ ਆਪਣੇ ਦਿਲ ਦਾ ਹਿੱਸਾ ਕੱਟ ਕੇ ਸਾਨੂੰ ਦਿੱਤਾ ਹੈ । ਅੱਜ ਉਨ੍ਹਾਂ ਦੀ ਬੇਟੀ ਦਾ ਕਮਰਾ ਖਾਲੀ ਹੋ ਗਿਆ ਹੋਣ, ਕੰਨਿਆ ਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ’ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਇੰਸਟਾਗ੍ਰਾਮ ਉੱਤੇ ਛੇ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ । ਪ੍ਰਸ਼ੰਸਕ ਕਮੈਂਟਸ ਕਰਕੇ ਨਵੀਂ ਵਿਆਹੀ ਜੋੜੀ ਨੂੰ ਵਧਾਈਆਂ ਦੇ ਰਹੇ ਨੇ ।